ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸਿੱਖਿਆ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਅਤੇ ਜਿਲ੍ਹਾ ਸਿੱਖਿਆ ਅਫਸਰ ਮੈਡਮ ਦਲਜੀਤ ਕੌਰ, ਉੱਪ ਜਿਲ੍ਹਾ ਸਿੱਖਿਆ ਅਫਸਰ ਬਿਕਰਮਜੀਤ ਸਿੰਘ ਥਿੰਦ (ਸਟੇਟ ਐਵਾਰਡੀ) ਜੀ ਦੀ ਯੋਗ ਰਹਿਨੁਮਾਈ ਹੇਠ ਅਤੇ ਈਕੋ ਕਲੱਬ ਇੰਚਾਰਜ ਮੈਡਮ ਸੁਖਵਿੰਦਰ ਕੌਰ ਦੀ ਅਗਵਾਈ ਹੇਠ ਅੱਜ ਸਰਕਾਰੀ ਹਾਈ ਸਮਾਰਟ ਸਕੂਲ ਹੈਬਤਪੁਰ ਵਿੱਖੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ।ਇਹ ਸਮਾਗਮ ਹੋਰ ਵੀ ਪ੍ਰਭਾਵਸ਼ਾਲੀ ਬਣ ਗਿਆ ਜਦੋਂ ਖੇਤੀਬਾੜੀ ਵਿਭਾਗ ਅਤੇ ਸਵਾਲ ਕਾਰਪੋਰੇਸ਼ਨ ਲਿਮਟਿਡ ਵੱਲੋਂ ਵੀ ਇਸ ਸਕੂਲ ਦੀ ਚੋਣ ਸ਼ਾਨਦਾਰ ਪੌਦੇ ਲਗਾਉਣ ਲਈ ਕੀਤੀ ਗਈ।ਇਸ ਮੌਕੇ ਖੇਤੀਬਾੜੀ ਅਫਸਰ ਜਸਪਾਲ ਸਿੰਘ, ਸੁਖਵਿੰਦਰ ਸਿੰਘ ਸਰਪੰਚ (ਗ੍ਰਾਮ ਪੰਚਾਇਤ ਹੈਬਤਪੁਰ) ਅਤੇ ਵਿਸ਼ੂ ਵਰਮਾ ਜੀ ਵੱਲੋਂ ਸਕੂਲ ਵਿੱਚ ਛਾਂਦਾਰ ਪੌਦੇ ਲਗਾਏ ਗਏ।
ਇਸ ਮੌਕੇ ਜਸਪਾਲ ਸਿੰਘ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਵਾਤਾਵਰਣ ਦੀ ਸੰਭਾਲ ਬਹੁਤ ਹੀ ਲੋੜੀਂਦੀ ਹੈ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਫ ਅਤੇ ਸ਼ੁੱਧ ਵਾਤਾਵਰਣ ਨੂੰ ਮਾਣ ਸਕਣ।ਜਗਜੀਤ ਸਿੰਘ ਥਿੰਦ (ਕੰਪਿਊਟਰ ਫੈਕਲਟੀ) ਨੇ ਕਿਹਾ ਕੇ ਸਰਕਾਰੀ ਹਾਈ ਸਕੂਲ ਹੈਬਤਪੁਰ ਦਾ ਸਟਾਫ ਹਮੇਸ਼ਾਂ ਦੀ ਚੌਗਿਰਦੇ ਦੀ ਸਾਂਭ ਸੰਭਾਲ ਲਈ ਤਤਪਰ ਰਿਹਾ ਹੈ ਅਤੇ ਸਮੇਂ ਸਮੇਂ ਤੇ ਸਕੂਲ ਕੰਪਲੈਕਸ ਵਿੱਚ ਛਾਂਦਾਰ ਅਤੇ ਫ਼ਲਦਾਰ ਪੌਦੇ ਲਗਾਏ ਹੀ ਨਹੀਂ ਜਾਂਦੇ ਸਗੋਂ ਉਹਨਾਂ ਦੀ ਸੰਭਾਲ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ ਜਿਸ ਦੀ ਬਦੋਲਤ ਹੀ ਅੱਜ ਸਕੂਲ ਕੰਪਲੈਕਸ ਹਰਿਆ ਭਰਿਆ ਅਤੇ ਆਕਰਸ਼ਕ ਲੱਗ ਰਿਹਾ ਹੈ।ਇਸ ਮੌਕੇ ਸੁਖਵਿੰਦਰ ਕੌਰ, ਸਲਵਿੰਦਰ ਕੌਰ, ਇੰਦਰਵੀਰ ਅਰੋੜਾ,ਦਲਬੀਰ ਕੌਰ, ਆਸ਼ੂ ਚੋਪੜਾ, ਸੁਮਨ ਬਾਲਾ, ਕਮਲਜੀਤ ਕੌਰ,ਹਰਮਨਪ੍ਰੀਤ ਸਿੰਘ, ਅਮਿਤਪਾਲ, ਰੋਹਿਤ ਕੁਮਾਰ,ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly