ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਸਨਪੁਰ ਵਿਖੇ ਮਨਾਇਆ ਗਿਆ ਵਾਤਾਵਰਨ ਦਿਵਸ।

(ਸਮਾਜ ਵੀਕਲੀ): ਅੱਜ ਮਿਤੀ 5 ਜੂਨ 2023 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਸਨਪੁਰ ਲੁਧਿਆਣਾ ਵਿਖੇ ਵਾਤਾਵਰਨ ਦਿਵਸ ਮਨਾਇਆ ਗਿਆ । ਇਸ ਸਮੇਂ ਪਿੰਡ ਦੇ ਸਰਪੰਚ ਸ. ਗੁਰਚਰਨ ਸਿੰਘ ਕੈਪਟਨ ਜਸਬੀਰ ਸਿੰਘ ਸਕੂਲ ਪ੍ਰਿੰਸੀਪਲ ਮੈਡਮ ਮਨਦੀਪ ਕੌਰ ਸਕੂਲ ਦਾ ਸਾਰਾ ਸਟਾਫ ਅਤੇ ਬੱਚੇ ਹਾਜ਼ਰ ਹੋਏ। ਸਕੂਲ ਵਿੱਚ ਸਰਪੰਚ ਸ ਗੁਰਚਰਨ ਸਿੰਘ ਜੀ ਕੈਪਟਨ ਜਸਬੀਰ ਸਿੰਘ ਜੀ ਪ੍ਰਿੰਸੀਪਲ ਮੈਡਮ ਮਨਦੀਪ ਕੌਰ ਸਕੂਲ ਦਾ ਸਾਰਾ ਸਟਾਫ ਅਤੇ ਬੱਚਿਆਂ ਨੇ ਮਿਲ ਕੇ ਸਕੂਲ ਵਿੱਚ ਪੌਦੇ ਲਗਾਏ । ਇਸ ਸਮੇਂ ਸਾਰਿਆਂ ਵਲੋਂ ਵਾਤਾਵਰਨ ਨੂੰ ਵਧੀਆ ਬਣਾਉਣ ਲਈ ਅਤੇ ਵਾਤਾਵਰਨ ਦਾ ਖਿਆਲ ਰੱਖਣਾ ਲਈ ਸੌਂਹ ਚੁੱਕੀ ਗਈ ਅਤੇ ਪ੍ਰਣ ਕੀਤਾ ਗਿਆ ਕਿ ਹਰ ਦਿਨ ਪੌਦਿਆਂ ਦਾ ਧਿਆਨ ਰੱਖਿਆ ਜਾਵੇਗਾ ਤਾਂ ਜੋ ਵਾਤਾਵਰਨ ਨੂੰ ਗੰਦਾ ਹਨ ਤੋਂ ਬਚਾਇਆ ਜਾ ਸਕੇ। ਇਸ ਸਮੇਂ ਪ੍ਰਿੰਸੀਪਲ ਮੈਡਮ ਨੇ ਆਪਣੇ ਭਾਸ਼ਣ ਰਾਹੀਂ ਬੱਚਿਆਂ ਨੂੰ ਸੰਦੇਸ਼ ਦਿੱਤਾ ਕਿ ਜੇਕਰ ਅਸੀਂ ਵੱਧ ਤੋਂ ਵੱਧ ਦਰੱਖਤ ਲਗਾਈਏ ਅਤੇ ਇਹਨਾਂ ਦੀ ਸੰਭਾਲ ਰੱਖੀਏ ਤਾਂ ਅਸੀਂ ਕਾਫੀ ਹੱਦ ਤੱਕ ਸਾਡੇ ਵਾਤਾਵਰਨ ਨੂੰ ਸਾਫ ਰੱਖ ਸਕਦੇ ਹਾਂ। ਓਹਨਾਂ ਵਲੋਂ ਆਏ ਪਤਵੰਤੇ ਸੱਜਣਾ ਦਾ ਧੰਨਵਾਦ ਕੀਤਾ ਗਿਆ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleMigration bill ‘cruel, unworkable’: London Mayor tells UK Home Secy
Next articleਜ਼ਿਲ੍ਹਾ ਪੱਧਰੀ ਗੱਤਕਾ ਟੂਰਨਾਮੈਂਟ ਪੂਰੀ ਸ਼ਾਨੋ-ਸ਼ੌਕਤ ਨਾਲ ਸਮਾਪਤ