HOME ਐੱਸ ਡੀ ਕਾਲਜ ‘ਚ ਵਾਤਾਵਰਣ ਦਿਵਸ ਸਬੰਧੀ ਗਤੀਵਿਧੀਆਂ

ਐੱਸ ਡੀ ਕਾਲਜ ‘ਚ ਵਾਤਾਵਰਣ ਦਿਵਸ ਸਬੰਧੀ ਗਤੀਵਿਧੀਆਂ

2
ਕੈਪਸ਼ਨ : ਐੱਸ ਡੀ ਕਾਲਜ ਫਾਰ ਵੂਮੈਨ ਵਿਖੇ ਵਿਸ਼ਵ ਵਾਤਾਵਰਣ ਦਿਵਸ ਸਬੰਧੀ ਆਯੋਜਿਤ ਸਮਾਗਮ 'ਚ ਹਿੱਸਾ ਲੈਂਦੀਆਂ ਵਿਦਿਆਰਥਣਾਂ ।

ਕਪੂਰਥਲਾ    (ਸਮਾਜ ਵੀਕਲੀ)    ( ਕੌੜਾ )– ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਐਸ ਡੀ ਕਾਲਜ ਪਿ੍ੰਸੀਪਲ ਡਾ. ਵੰਦਨਾ ਸ਼ੁਕਲਾ ਦੀ ਆਗਵਾਈ ਵਿਚ ਈਕੋ ਕਲੱਬ ਵੱਲੋਂ ਇੰਚਾਰਜ ਮੈਡਮ ਰਾਜਿੰਦਰ ਕੌਰ ਦੀ ਦੇਖ ਰੇਖ ਵਿਚ ਵਿਸ਼ਵ ਵਾਤਾਵਰਣ ਦਿਵਸ ਮੁਹਿੰਮ ਸੰਬੰਧੀ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਗਈਆਂ । ਇਸ ਦੌਰਾਨ ਸਲੋਗਨ ਰਾਈਟਿੰਗ ਅਤੇ ਪੋਸਟਰ ਮੇਕਿੰਗ ਪ੍ਰਤੀਯੋਗਤਾ ਕਰਵਾਈ ਗਈ। ਜਿਸ ਵਿੱਚ ਪਲਾਸਟਿਕ ਦੀ ਵਰਤੋਂ ‘ਨਾ ਕਰਨ’ ਅਤੇ ‘ ਘੱਟ ਤੋਂ ਘੱਟ ਕਰਨ’ ਦਾ ਸੁਨੇਹਾ ਦਿੱਤਾ ਗਿਆ । ਇਸ ਦੌਰਾਨ ਵਿਦਿਆਰਥਣਾਂ, ਸਟਾਫ ਮੈਂਬਰਾਂ ਅਤੇ ਪਿ੍ੰਸੀਪਲ ਵੱਲੋਂ ਐਨ ਐਸ  ਵਿਭਾਗ ਦੇ ਸਹਿਯੋਗ ਨਾਲ ‘ਪਲਾਂਟੇਸ਼ਨ ਡਰਾਈਵ ਵੀ ਚਲਾਈ ਗਈ । ਜਿਸ ਤਹਿਤ ਕਾਲਜ ਕੈਂਪਸ ‘ਚ ਵੱਖ-ਵੱਖ ਪੌਦੇ ਲਗਾਏ ਗਏ ਤਾਂ ਜੋ ਵਾਤਾਵਰਣ ਹਰਾ-ਭਰਾ ਰਹੇ । ਇਸ ਤੋਂ ਇਲਾਵਾ ਲੇਖ ਰਚਨਾ ਮੁਕਾਬਲਾ ਕਰਵਾਇਆ ਗਿਆ । ਜਿਸ ਵਿੱਚ ਵਿਦਿਆਰਥਣਾਂ ਪੇਪਰ ਦੇਣ ਉਪਰੰਤ ਭਾਗ ਲਿਆ ਅਤੇ ਕੁਝ ਵਿਦਿਆਰਥੀਆਂ ਵੱਲੋਂ ਲੇਖ ਲਿਖਣ ਤੋ ਬਾਅਦ ਘਰ ਬੈਠੇ ਹੀ ਪੀ ਡੀ ਐਫ ਰਾਹੀਂ ਵਟਸਐਪ ਦੁਆਰਾ ਭੇਜਿਆ ਗਿਆ । ਮੁੱਖ ਮੰਤਵ ਪਲਾਸਟਿਕ ਰਾਹੀਂ ਪ੍ਰਦੂਸ਼ਣ ਘਟਾਉਣਾ ਅਤੇ ਦੂਰਦਰਸ਼ੀ ਸੋਚ ਰੱਖਣਾ ਹੀ ਰਿਹਾ । ਇਕ ਹੋਰ ਗਤੀਵਿਧੀ ਵੈਬਿਨਾਰ ਉੱਤੇ ਅਧਾਰਿਤ ਰਹੀ। ਇਹ ਵੈਬਿਨਾਰ ਗੂਗਲ ਮੀਟ ਰਾਹੀਂ ਕਰਵਾਇਆ ਗਿਆ ਜਿਸ ਵਿਚ ਸਟਾਫ ਮੈਂਬਰਾਂ ਅਤੇ ਵਿਦਿਆਰਥਣਾਂ ਨੇ ਆਨਲਾਈਨ ਘਰ ਤੋਂ ਹਾਜ਼ਰੀ ਭਰੀ। ਵੈਬਿਨਾਰ ਦਾ ਸੰਚਾਲਨ ਅਤੇ ਮੁੱਢਲੀ ਜਾਣਕਾਰੀ ਕਲੱਬ ਇੰਚਾਰਜ ਮੈਡਮ ਰਾਜਿੰਦਰ ਕੌਰ ਨੇ ਕੀਤੀ । ਬੀ ਕਾਮ ਭਾਗ ਦੂਜਾ ਦੀ ਵਿਦਿਆਰਥਣ ਹਰਪ੍ਰੀਤ ਕੌਰ ਨੇ ਪਰਚਾ ਪੜਿਆ ਅਤੇ ਮੈਡਮ ਪ੍ਰਿੰਸੀਪਲ ਨੇ ਪਲਾਸਟਿਕ ਪੌਲਊਸ਼ਨ ਘਟਾਉਣ ਲਈ ਜੀਵਨਸ਼ੈਲੀ ਵਿੱਚ ਤਬਦੀਲੀ ਲਿਆਉਣ ਲਈ ਜ਼ੌਰ ਦਿੱਤਾ । ਆਖਰੀ ਗਤੀਵਿਧੀ ਦੇ ਸੰਬੰਧ ਵਿੱਚ ਵਿਦਿਆਰਥਣਾਂ ਨੂੰ ਵਾਤਾਵਰਣ ਦੀ ਸਾਂਭ ਸੰਭਾਲ ਅਤੇ ਪਲਾਸਟਿਕ ਪ੍ਰਦੂਸ਼ਣ ਖਤਮ ਕਰਨ ਦੇ ਨਾਲ ਨਾਲ ਹਰ ਤਰ੍ਹਾਂ ਦੇ ਪ੍ਦੂਸ਼ਣ ਨੂੰ ਘਟਾਉਣ ਦੇ ਸੁਨੇਹੇ ਨਾਲ ਇੱਕ ਸਹੁੰ ਚੁਕਾਉਂਦੇ ਹੋਏ ਸੰਪੰਨ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸੁਲਤਾਨਪੁਰ ਲੋਧੀ ਦੇ ਬੁਹਪੱਖੀ ਵਿਕਾਸ ਲਈ ਸੰਤ ਸੀਚੇਵਾਲ ਨੇ ਕੇਂਦਰੀ ਮੰਤਰੀ ਖੱਟਰ ਨਾਲ ਕੀਤੀ ਮੁਲਾਕਾਤ
Next articleਭਲਕੇ ਉਤੱਰੀ ਰੇਲਵੇ ਇੰਪਲਾਈਜ਼ ਯੂਨੀਅਨ(ਐੱਨ ਆਰ ਈ ਯੂ) ਦਾ ਜ਼ੋਨਲ ਤ੍ਰੈ-ਸਾਲਾਨਾ ਪੰਜਵਾਂ ਇਜਲਾਸ ਜਲੰਧਰ ਵਿਖੇ ਹੋਵੇਗਾ