(ਸਮਾਜ ਵੀਕਲੀ)
ਲਓ ਜੀ 5 ਜੂਨ ਦਾ ਆ ਗਿਆ ਦਿਨ
ਹਰੇ ਹਰੇ ਬੂਟੇ ਲਾਉਣ ਦਾ ਆ
ਗਿਆ ਦਿਨ।
ਸਾਰਾ ਸਾਲ ਭਾਵੇਂ ਕੋਈ ਫਿਕਰ ਨਾ ਹੋਵੇ
5 ਜੂਨ ਨੂੰ ਹੀ ਧਰਤੀ ਮਾ ਦਾ ਜ਼ਿਕਰ ਕਿਉ ਹੋਵੇ ।
ਹਰ ਪਲ, ਹਰ ਦਿਨ, ਹਰ ਰਾਤ ,ਕੁਦਰਤ ਆਪਣਾ ਪਿਆਰ ਤੇ ਮਿਹਰ ਹੈ ਵੰਡਦੀ,
ਫਿਰ ਇੱਕ ਖਾਸ ਦਿਨ ਦੀ ਮੁਹਤਾਜ ਕੁਦਰਤ ਹੈ ਕਿਉ ਰਹਿੰਦੀ।
ਵਿਸ਼ਵ ਵਾਤਾਵਰਨ ਦਿਵਸ ਦਾ ਅੱਜ ਹਰ ਕੋਈ ਸਟੇਟਸ ਹੈ ਲਾ ਰਿਹਾ,
ਪਰ ਰੁੱਖ, ਪਾਣੀ, ਹਵਾ, ਨੂੰ ਅੱਜ ਕੋਈ ਨਹੀਂ ਹੈ ਬਚਾ ਰਿਹਾ।
ਜਾਗ ਜਾਓ, ਉੱਠ ਜਾਓ, ਧਰੋਹਰ ਬਚਾਓ ਆਪਣੀ,
ਸੱਚੀ ਯਾਰੋ, ਕੁਦਰਤ ਤੋਂ ਹੀ ਹੋਂਦ ਹੈ ਆਪਣੀ।
ਆਓ ਸਾਰੇ ਇੱਕ ਜੁੱਟ ਹੋ ਕੇ ਆਪਣੇ ਕੰਮ ਤੇ ਲੱਗ ਜਾਈਏ,
ਕੁਦਰਤ ਨੂੰ ਬਚਾ ਕੇ ਹਰ ਦਿਨ ਵਾਤਾਵਰਨ ਦਿਵਸ ਮਨਾਈਏ।
ਨੀਤੂ ਰਾਣੀ
ਗਣਿਤ ਅਧਿਆਪਿਕਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly