(ਸਮਾਜ ਵੀਕਲੀ)
ਕਵਿਤਾ ਲਿਖ ਕੇ ਮਨ ਨੂੰ,
ਹੈ ਮਿਲਦਾ ਅਜਬ ਸਕੂਨ।
ਕੁਦਰਤ ਦੀ ਹਰ ਸ਼ੈਅ ‘ਚ ਲੱਭਾਂ,
ਕਵਿਤਾ ਲਿਖਣ ਲਈ ਮਜ਼ਮੂਨ।
ਜੇ ਕਿਤੇ ਉਹ ਮਿਲ ਜਾਵੇ,
ਇਕ ਖ਼ਿਆਲ ਉਡਾਰੀ ਲਾਵਾਂ।
ਹਰਫ ਚਾਰ ਕਾਗਜ਼ ‘ਤੇ ਪਾ ਕੇ,
ਮਨ ਦੀ ਤਰੇਹ ਬੁਝਾਵਾਂ।
ਹਰਫਾਂ ਵਿੱਚੋਂ ਬੋਲੇ ਕਵਿਤਾ,
ਜਦ ਕਾਗਜ਼ ‘ਤੇ ਪਾਵਾਂ।
ਬਿਰਹਾ ਸਿੱਕ ਤੜਫ ‘ਚ ਕਵਿਤਾ,
ਨਾ ਹੋਰ ਕੋਈ ਸਿਰਨਾਵਾਂ।
ਤਨ ‘ਚ ਕਵਿਤਾ ਮਨ ‘ਚ ਕਵਿਤਾ,
ਹਰ ਮੁੱਖ ਕਵਿਤਾ ਦੀ ਆਵਾਜ਼।
ਦਰਦ ਪੀੜ ਜੋ ਮਨ ‘ਚ ਵੱਸਦੀ,
ਕਵਿਤਾ ਖੋਲ੍ਹ ਸੁਣਾਵੇ ਰਾਜ਼।
ਧਰਤੀ ਗਗਨ ਖਲਾਅ ‘ਚ ਕਵਿਤਾ,
ਨਾ ਕਵਿਤਾ ਨੂੰ ਕਿਤੇ ਮਨਾਹੀ।
ਉੱਚੇ ਪਰਬਤ ਵਗਦੇ ਦਰਿਆ,
ਕਵਿਤਾ ਦੀ ਹੀ ਭਰਨ ਗਵਾਹੀ।
ਚਾਰ ਚੁਫੇਰੇ ਕਵਿਤਾ ਹੀ ਕਵਿਤਾ,
ਕਲਮ ਮੇਰੀ ਦਾ ਸੁਣੋ ਸੰਦੇਸ਼।
ਬਨਾਰਸੀ ਦਾਸ ਅਧਿਆਪਕ ਲਿਖਦਾ,
ਰੂਹ ਵਿੱਚ ਕਵਿਤਾ ਦਾ ਪ੍ਰਵੇਸ਼।
ਬਨਾਰਸੀ ਦਾਸ ਅਧਿਆਪਕ ਰੱਤੇਵਾਲ
ਮੋ: 94635-05286
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly