ਅਫ਼ਗ਼ਾਨਿਸਤਾਨ ਦੇ ਲੋਕਾਂ ਲਈ ਮਨੁੱਖਤਾ ਦੇ ਅਧਾਰ ’ਤੇ ਹਰ ਸੰਭਵ ਮਦਦ ਯਕੀਨੀ ਬਣਾਈ ਜਾਵੇ: ਜੈਸ਼ੰਕਰ

ਨਵੀਂ ਦਿੱਲੀ (ਸਮਾਜ ਵੀਕਲੀ):  ਤੀਜੇ ਭਾਰਤ-ਕੇਂਦਰੀ ਏਸ਼ੀਆ ਵਾਰਤਾ ਦੌਰਾਨ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਅਫ਼ਗ਼ਾਨਿਸਤਾਨ ਨੂੰ ਨਿਰਵਿਘਨ ਮਾਨਵਤਾਵਾਦੀ ਸਹਾਇਤਾ ਯਕੀਨੀ ਬਣਾਉਣ ਦੀ ਲੋੜ ਹੈ। ਦਿੱਲੀ ਵਿੱਚ ਕੀਤੀ ਜਾ ਰਹੀ ਵਾਰਤਾ ਵਿੱਚ ਕਜ਼ਾਕਿਸਤਾਨ, ਕਿਰਗਿਜ਼ ਗਣਰਾਜ, ਤਜ਼ਾਕਿਸਤਾਨ, ਤੁਰਕਮੇਨਿਸਤਾਨ ਅਤੇ ਉਜ਼ਬੇਕਿਸਤਾਨ ਦੇ ਵਿਦੇਸ਼ ਮੰਤਰੀ ਹਿੱਸਾ ਲੈ ਰਹੇ ਹਨ। ਸ੍ਰੀ ਜੈਸ਼ੰਕਰ ਨੇ ਕਿਹਾ, ‘ਸਾਡੇ ਸਾਰਿਆਂ ਦੇ ਅਫ਼ਗ਼ਾਨਿਸਤਾਨ ਨਾਲ ਡੂੰਘੇ ਇਤਿਹਾਸਕ ਸਬੰਧ ਹਨ। ਉਸ ਦੇਸ਼ ਬਾਰੇ ਸਾਡੀਆਂ ਚਿੰਤਾਵਾਂ ਅਤੇ ਉਦੇਸ਼ ਇੱਕੋ ਜਿਹੇ ਹਨ। ਉਥੋਂ ਦੇ ਹਾਲਾਤ ਕਿਹੋ ਜਿਹੇ ਹੋਣ ਪਰ ਅਫ਼ਗ਼ਾਨਿਸਤਾਨ ਦੇ ਲੋਕਾਂ ਨੂੰ ਮਨੁੱਖਤਾ ਦੇ ਅਧਾਰ ’ਤੇ ਮਦਦ ਹਰ ਪੱਧਰ ’ਤੇ ਯਕੀਨੀ ਬਣਾਈ ਜਾਵੇ।’

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ੍ਰੀਲੰਕਾ ਜਲ ਸੈਨਾ ਨੇ ਭਾਰਤ ਦੇ 43 ਮਛੇਰੇ ਗ੍ਰਿਫ਼ਤਾਰ ਕੀਤੇ
Next articleਪਿੰਡ ਸੁੰਨੜਵਾਲ ਵਿੱਚ ਤਿੰਨ ਖੇਤੀਬਾੜੀ ਕਾਨੰਨ ਵਾਪਸ ਹੋਣ ਦੀ ਖੁਸ਼ੀ ਚ 50 ਕਿਲੋ ਲੱਡੂ ਵੰਡੇ:- ਸਰਪੰਚ ਗੋਸ਼ੀ