ਕਪੂਰਥਲਾ (ਸਮਾਜ ਵੀਕਲੀ) ( ਕੌੜਾ )- ਉਪ ਮੰਡਲ ਦਫ਼ਤਰ ਖੈੜਾ ਮੰਦਰ( ਕਪੂਰਥਲਾ) ਵਿਖੇ ਅੱਜ ਬਿਜਲੀ ਕਾਮਿਆਂ ਅਤੇ ਅਧਿਕਾਰੀਆਂ ਵੱਲੋਂ ਚੇਤ ਮਹੀਨੇ ਦੀ ਸੰਗਰਾਂਦ ਮੌਕੇ ਸਰਬੱਤ ਦੇ ਭਲੇ ਲਈ ਐੱਸ ਡੀ ਓ ਇੰਜ: ਗੁਰਨਾਮ ਸਿੰਘ ਬਾਜਵਾ ਦੀ ਦੇਖ ਰੇਖ ਹੇਠ ਸ਼੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਅਤੇ ਭਾਈ ਗੁਰਦੇਵ ਸਿੰਘ ਜੀ ਦੇ ਕੀਰਤਨੀ ਜਥੇ ਵੱਲੋਂ ਰਸ ਭਿੰਨਾ ਕੀਰਤਨ ਕਰਦਿਆਂ ਹੋਇਆਂ ਸੰਗਤਾਂ ਨੂੰ ਗੁਰਬਾਣੀਂ ਨਾਲ਼ ਜੋੜਿਆ ਗਿਆ। ਮਹਾਨ ਕਥਵਾਚਕ ਭਾਈ ਮੰਗਲ ਸਿੰਘ ਜੀ ਮੱਲੀਆਂ ਵਾਲ਼ੇ ਨੇ ਵੀ ਸਰਬੱਤ ਦੇ ਭਲੇ ਦੀ ਅਰਦਾਸ ਕਰਦਿਆਂ ਹੋਇਆਂ ਵੱਡੀ ਗਿਣਤੀ ਵਿੱਚ ਹਾਜ਼ਰ ਸੰਗਤਾਂ ਨੂੰ ਗੁਰਬਾਣੀ ਨਾਲ਼ ਜੁੜ ਕੇ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਲਈ ਪ੍ਰੇਰਿਆ।
ਇੰਜ ਦੇਸ ਰਾਜ ਬੰਗੜ ਡਿਪਟੀ ਚੀਫ ਇੰਜੀਨੀਅਰ ਕਪੂਰਥਲਾ, ਇੰਜ ਦਰਸ਼ਨ ਸਿੰਘ ਭੰਗੂ ਡਿਪਟੀ ਸੁਪਰਡੈਂਟ ਇੰਜੀਨੀਅਰ ਸਬ ਅਰਬਨ ਮੰਡਲ ਕਪੂਰਥਲਾ, ਇੰਜ ਰਾਜੇਸ਼ ਕੁਮਾਰ ਸੀਨੀਅਰ ਐਕਸੀਅਨ ਸਰਕਲ ਕਪੂਰਥਲਾ, ਇੰਜ ਰੁਪਿੰਦਰਪਾਲ ਭਸੀਨ ਐਕਸੀਅਨ ਟੈਕਨੀਕਲ ਸਰਕਲ ਕਪੂਰਥਲਾ, ਇੰਜ ਦਰਸ਼ਨ ਸਿੰਘ ਗਿੱਲ ਸਾਬਕਾ ਐਕਸੀਅਨ ਸਰਕਲ ਕਪੂਰਥਲਾ ਤੇ ਐੱਸ ਡੀ ਓ ਇੰਜ: ਗੁਰਨਾਮ ਸਿੰਘ ਬਾਜਵਾ ਆਦਿ ਨੇ ਸਾਂਝੇ ਤੌਰ ਉੱਤੇ ਕੀਰਤਨੀ ਜਥਿਆਂ ਤੇ ਕਥਾਵਾਚਕਾਂ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ।
ਐੱਸ ਡੀ ਓ ਇੰਜ ਬਲਬੀਰ ਸਿੰਘ ਧਾਰੋਵਾਲੀ, ਐਸ ਡੀ ਓ ਸੁਲਤਾਨਪੁਰ ਲੋਧੀ ਇੰਜ ਗੁਰਦੀਪ ਸਿੰਘ ਨੰਡਾ , ਐੱਸ ਡੀ ਓ ਇੰਜ: ਮੈਡਮ ਜਯੋਤੀ ਕਾਲ਼ਾ ਸੰਘਿਆਂ, ਇੰਜ ਮਦਨ ਲਾਲ ਐੱਸ ਡੀ ਓ ਕਪੂਰਥਲਾ, ਇੰਜ ਪਲਵਿੰਦਰ ਸਿੰਘ ਪ੍ਰਧਾਨ ਜੇ ਈ ਕੌਂਸਲ, ਜੇ ਈ ਇੰਜ: ਜਸਪਾਲ ਸਿੰਘ ਗਿੱਲ, ਜੇ ਈ ਇੰਜ: ਮਾਨ ਬਹਾਦਰ,ਜੇ ਈ ਇੰਜ: ਗੁਰਵਿੰਦਰ ਸਿੰਘ ਭਿੰਡਰ, ਜੇ ਈ ਇੰਜ: ਸਰਵ ਮਿੱਤਰ , ਜੇ ਈ ਇੰਜ: ਜਸਬੀਰ ਸਿੰਘ,ਜੇ ਈ ਇੰਜ: ਜਗਰਾਜ ਕੰਬੋਜ,ਜੇ ਈ ਇੰਜ: ਜਤਿੰਦਰਪਾਲ, ਸਾਬਕਾ ਲਾਇਨਮੈਨ ਗੁਰਮੇਲ ਸਿੰਘ, ਲਾਇਨਮੈਨ ਪਰਮਜੀਤ ਸਿੰਘ, ਸਾਬਕਾ ਲਾਇਨਮੈਨ ਰਘੁਬੀਰ ਸਿੰਘ, ਜੇ ਈ ਇੰਜ: ਪ੍ਰਵੀਨ ਕੁਮਾਰ,ਜੇ ਈ ਇੰਜ: ਗੁਰਮੀਤ ਲਾਲ, ਆਰ ਏ ਮੈਡਮ ਕਨਿਕਾ ਅੱਗਰਵਾਲ, ਕਲਰਕ ਪ੍ਰਵੀਨ ਬਾਲਾ, ਕਲਰਕ ਰਮਨਪ੍ਰੀਤ ਕੌਰ, ਕੈਸ਼ੀਅਰ ਬਲਵਿੰਦਰ ਕੌਰ, ਕਲਰਕ ਜਸਵੀਰ ਕੌਰ, ਉੱਚ ਸ਼੍ਰੇਣੀ ਕਲਰਕ ਦਮਨਪ੍ਰੀਤ ਕੌਰ ਆਦਿ ਨੇ ਸਮਾਗਮ ਵਿੱਚ ਵਿਸ਼ੇਸ਼ ਤੌਰ ਉੱਤੇ ਪਹੁੰਚ ਕੇ ਬਿਜਲੀ ਕਾਮਿਆਂ ਅਤੇ ਅਧਿਕਾਰੀਆਂ ਦੀ ਤੰਦਰੁਸਤੀ, ਸੁੱਖ- ਸ਼ਾਂਤੀ ਅਤੇ ਸਲਾਮਤੀ ਲਈ ਅਰਦਾਸਾਂ ਕੀਤੀਆਂ।
ਬਿਜਲੀ ਘਰ ਖੈੜਾ ਮੰਦਰ ਦੇ ਆਲ਼ੇ ਦੁਆਲੇ ਦੇ ਕਿਸਾਨ ਅਤੇ ਹੋਰ ਖ਼ਪਤਕਾਰ ਜਿਹਨਾਂ ਵਿੱਚ , ਰਣਜੀਤ ਸਿੰਘ ਚਾਹਲ, ਸਤਵੇਲ ਸਿੰਘ ਭੁੱਲਰ, ਸਰਦੂਲ ਸਿੰਘ ਸਿਆਲ, ਸਰਪੰਚ ਜਗਦੀਪ ਸਿੰਘ ਵੰਝ, ਕੁਲਬੀਰ ਸਿੰਘ ਸੁਖੀਆ ਨੰਗਲ, ਸਤਨਾਮ ਸਿੰਘ ਖੈੜਾ, ਅਮਰਜੀਤ ਸਿੰਘ ਚਾਹਲ, ਪ੍ਰਗਨ ਸਿੰਘ ਬਿਹਾਰੀਪੁਰ, ਸੋਹਣ ਸਿੰਘ ਮੱਲ੍ਹੀ, ਸਾਬਕਾ ਸਰਪੰਚ ਸੁਨੀਸ਼ ਕੁਮਾਰ, ਸਰਪੰਚ ਜਰਮਨ ਸਿੰਘ ਕੁਲਾਰ, ਜਰਨੈਲ ਸਿੰਘ ਢਿੱਲੋਂ ਆਦਿ ਕਿਸਾਨ ਵਿਸ਼ੇਸ਼ ਤੌਰ ਉੱਤੇ ਪਹੁੰਚੇ। ਸੰਗਤਾਂ ਦੇ ਛਕਣ ਲਈ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ । ਐੱਸ ਡੀ ਓ ਇੰਜ: ਗੁਰਨਾਮ ਸਿੰਘ ਬਾਜਵਾ ਨੇ ਉਕਤ ਧਾਰਮਿਕ ਸਮਾਗਮ ਵਿਚ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly