ਬਰਨਾਲਾ ( ਅਵਤਾਰ ਸਿੰਘ ਰਾਏਸਰ) (ਸਮਾਜ ਵੀਕਲੀ): ਪੰਜਾਬ ਦੇ ਪ੍ਰਸਿੱਧ ਲੇਖਕ ਅਤੇ ਬਹੁਪੱਖੀ ਸਖਸ਼ੀਅਤ ਸ ਫੁਲੇਲ ਸਿੰਘ ਖਿਉਵਾਲੀ ਦਾ ਲਿਖਿਆ ਗੀਤ, ਮੈਂ ਸੰਵਿਧਾਨ ਬੋਲਦਾ ਹਾਂ ਇੰਗਲੈਂਡ ਵਸਦੇ ਪੰਜਾਬੀ ਲੋਕ ਗਾਇਕ ਦੀਵਾਨ ਮਹਿੰਦਰਾ ਵੱਲੋਂ ਆਪਣੀ ਰਸਭਿੰਨੀ ਅਵਾਜ਼ ਵਿੱਚ ਰਿਕਾਰਡ ਕਰਵਾਇਆ ਗਿਆ ਅਤੇ ਇਸ ਗੀਤ ਨੂੰ ਸੋਸਲ ਮੀਡੀਆ ਤੇ ਸਰੋਤਿਆਂ ਵੱਲੋਂ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਹੈ। ਇੰਗਲੈਂਡ ਤੋਂ ਵਿਸ਼ੇਸ਼ ਗੱਲਬਾਤ ਦੌਰਾਨ ਦੀਵਾਨ ਮਹਿੰਦਰਾ ਜੀ ਨੇ ਕਿਹਾ ਕਿ ਅਸੀਂ ਭਾਰਤ ਰਤਨ ਬਾਬਾ ਸਾਹਿਬ ਡਾ ਭੀਮ ਰਾਓ ਜੀ ਵੱਲੋਂ ਸੰਵਿਧਾਨ ਵਿੱਚ ਸਭ ਨੂੰ ਬਰਾਬਰੀ ਦੇ ਹੱਕ ਲਈ ਆਪਣੇ ਪੱਧਰ ਤੇ ਕੋਸ਼ਿਸ਼ ਕਰ ਰਹੇ ਹਾਂ ਸਰੋਤਿਆਂ ਵੱਲੋਂ ਮਿਲ ਰਹੇ ਭਰਵੇਂ ਹੁੰਗਾਰੇ ਤੋਂ ਦੀਵਾਨ ਮਹਿੰਦਰਾ ਨੇ ਕਿਹਾ ਕਿ ਬਾਬਾ ਸਾਹਿਬ ਦੇ ਵਾਰਿਸ ਹੁਣ ਜਾਗ ਚੁੱਕੇ ਹਨ ਅਤੇ ਸਰਕਾਰਾਂ ਵੱਲੋਂ ਬਹੁਤ ਚਿਰ ਲੋਕਾਂ ਨੂੰ ਉਹਨਾਂ ਦੇ ਹੱਕਾਂ ਤੇ ਬਾਂਝਿਆ ਨਹੀ ਰੱਖਿਆ ਜਾ ਸਕਦਾ। ਜਿਕਰਯੋਗ ਹੈ ਕਿ ਫਿਲਮੀ ਗਾਇਕ ਮਹਿੰਦਰ ਕਪੂਰ ਦੀ ਅਵਾਜ਼ ਦਾ ਭੁਲੇਖਾ ਪਾਉਂਦੀ ਦੀਵਾਨ ਮਹਿੰਦਰਾ ਦੀ ਅਵਾਜ਼ ਤੇ ਅੰਦਾਜ਼ ਕਰਕੇ ਇਹ ਗੀਤ, ਮੈ ਸੰਵਿਧਾਨ ਬੋਲਦਾ ਹਾਂ ਨੂੰ ਹਿੰਦੀ ਵਿੱਚ ਗਾਇਆ ਹੋਣ ਕਰਕੇ ਉੱਤਰ, ਦੱਖਣ ਵਿੱਚ ਬਹੁਤ ਸੁਣਿਆ ਜਾ ਰਿਹਾ ਹੈ।