ਇੰਜੀ ਕਰਮਜੀਤ ਸਿੰਘ ਵੱਲੋਂ ਸੰਪਾਦਿਤ ਪੁਸਤਕ “ਜੈੱਮਜ਼ ਆਫ਼ ਸਿੱਖਿਜ਼ਮ” ਤੇ ਵਿਚਾਰ ਗੋਸ਼ਟੀ ਭਲਕੇ

ਕਪੂਰਥਲਾ,  (ਸਮਾਜ ਵੀਕਲੀ) (ਕੌੜਾ)– ਇਲਾਕੇ ਦੇ ਲੇਖਕਾਂ ਦੀ ਵਿਸ਼ਵ ਪ੍ਰਸਿੱਧ ਸੰਸਥਾ ਸਿਰਜਣਾ ਕੇਂਦਰ (ਰਜਿ.) ਕਪੂਰਥਲਾ ਵੱਲੋਂ ਨਿਰੰਤਰ ਕਰਵਾਏ ਜਾ ਰਹੇ ਸਾਹਿਤਿਕ ਸਮਾਗਮਾਂ ਦੀ ਲੜੀ ਨੂੰ ਹੋਰ ਅਗਾਂਹ ਤੋਰਦਿਆਂ ਹੋਇਆਂ ਬਹੁਪੱਖੀ ਸ਼ਖਸ਼ੀਅਤ ਇੰਜੀਨੀਅਰ ਕਰਮਜੀਤ ਸਿੰਘ ਵੱਲੋਂ ਆਪਣੇ ਪਿਤਾ “ਸ੍ਰ. ਰਣਜੀਤ ਸਿੰਘ ਖੜਗ” ਦੀ ਸੰਪਾਦਤ ਕੀਤੀ ਗਈ ਪੁਸਤਕ ਉੱਤੇ ਵਿਚਾਰ ਗੋਸ਼ਠੀ ਦਾ  ਆਯੋਜਨ ਮਿਤੀ 24 ਨਵੰਬਰ ਦਿਨ ਐਤਵਾਰ ਸਵੇਰੇ 10 ਵਜੇ ਕੇਂਦਰ ਦੇ ਦਫ਼ਤਰ ਵਿਰਸਾ ਵਿਹਾਰ ਕਪੂਰਥਲਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਵਿੱਚ “ਪੰਜਾਬੀ ਸੱਥ ਵਾਲਸਾਲ ਇੰਗਲੈਂਡ” ਦੇ ਸੰਚਾਲਕ ਸ੍ਰ ਮੋਤਾ ਸਿੰਘ ਸਰਾਏ ਮੁੱਖ ਮਹਿਮਾਨ ਵਜੋਂ ਅਤੇ ਪ੍ਰੋ ਹਰਜੀਤ ਸਿੰਘ ਅਸ਼ਕ ਇੰਗਲੈਂਡ ਸਮੇਤ ਡਾ.ਅਰਵਿੰਦਰ ਸਿੰਘ ਭੱਲਾ  ਪ੍ਰਿੰਸੀਪਲ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ ਅਤੇ ਸ਼੍ਰੀਮਤੀ ਜਸਪ੍ਰੀਤ ਕੌਰ ਜ਼ਿਲ੍ਹਾ ਭਾਸ਼ਾ ਅਫ਼ਸਰ ਕਪੂਰਥਲਾ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ।  ਜਦ ਕਿ ਕੇਂਦਰ ਦੇ ਪ੍ਰਧਾਨ ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ ਮੈਂਬਰ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਪੰਜਾਬ, ਇੰਜੀਨੀਅਰ ਕਰਮਜੀਤ ਸਿੰਘ ਮੁੱਖ ਸੰਪਾਦਕ “ਰਣਜੀਤ” ਅਤੇ ਬਹੁ ਪੱਖੀ ਲੇਖਕ ਪ੍ਰਕਾਸ਼ ਕੌਰ ਸੰਧੂ ਇਸ ਸਮਾਗਮ ਦੀ ਪ੍ਰਧਾਨਗੀ ਕਰਨਗੇ। ਕੇਂਦਰ ਦੇ ਜਨਰਲ ਸਕੱਤਰ ਸ਼ਹਿਬਾਜ਼ ਖਾਨ ਅਤੇ ਹੋਰ ਅਹੁਦੇਦਾਰਾਂ ਵਿੱਚ ਸ਼ਾਮਿਲ ਆਸ਼ੁ ਕੁਮਰਾ ਤੇ ਮਲਕੀਤ ਸਿੰਘ ਮੀਤ ਨੇ ਇਹ ਜਾਣਕਾਰੀ ਦਿੱਤੀ ਕਿ ਇੱਕ ਦਰਜਨ ਤੋਂ ਵਧੇਰੇ ਸਾਹਿਤਕ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਪਾਉਣ ਵਾਲੇ ਸ੍ਰ. ਰਣਜੀਤ ਸਿੰਘ ਖੜਗ ਰਚਿਤ ਇਸ ਪੁਸਤਕ ਸਬੰਧੀ ਡਾ. ਆਸਾ ਸਿੰਘ ਘੁੰਮਣ ਪਰਚਾ ਪੜ੍ਹਨਗੇ, ਜਦ ਕਿ ਪ੍ਰੋਫੈਸਰ ਕੁਲਵੰਤ ਸਿੰਘ ਔਜਲਾ, ਡਾ. ਰਾਮ ਮੂਰਤੀ, ਪ੍ਰਿੰਸੀਪਲ ਪ੍ਰੋਮਿਲਾ ਅਰੋੜਾ ਅਤੇ ਡਾ. ਸਰਦੂਲ ਸਿੰਘ ਔਜਲਾ ਵਿਚਾਰ ਚਰਚਾ ਦੌਰਾਨ ਮੁੱਖ ਬੁਲਾਰਿਆਂ ਦੀ ਭੂਮਿਕਾ ਨਿਭਾਉਣਗੇ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਭਾਸ਼ਾ ਵਿਭਾਗ ਵਲੋਂ ਰਾਜ ਪੱਧਰੀ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ
Next articleਸਾਂਝੇ ਅਧਿਆਪਕ ਮੋਰਚੇ ਵਲੋਂ ਸਿੱਖਿਆ ਮੰਤਰੀ ਦੇ ਪਿੰਡ ਪਹਿਲੀ ਦਸੰਬਰ ਦੇ ਰੋਸ ਪ੍ਰਦਰਸ਼ਨ ਦੀ ਤਿਆਰੀ ਲਈ ਕੀਤੀ ਮੀਟਿੰਗ