(ਸਮਾਜ ਵੀਕਲੀ)
ਸ਼ੁੱਕਰ ਹੈ ਰੱਬਾ!ਤੇਰਾ ਹੁਣ ਦੁਕਾਨ ਵਿਕ ਗਈ19 ਲੱਖ ਦੀ, ਮੇਰਾ ਪੋਤਾ ਹੁਣ ਇੰਗਲੈਂਡ ਜਾਊਗਾ ਤੇ ਆਪਣੇ ਦਾਦੇ ਦਾ ਨਾਂਅ ਰੋਸ਼ਨ ਕਰੂੰਗਾ ਗੁਰੀ ਦਾ ਪਿਤਾ ਰੱਬ ਦਾ ਸ਼ੁਕਰ ਕਰ ਰਿਹਾ ਸੀ
ਐਨੇ ਨੂੰ ਗੁਰੀ ਆਪਣੇ ਪਿਤਾ ਨੂੰ ਆਖਣ ਲੱਗਾ, ਪਿਤਾ ਜੀ ਮੈਂ ਵੀ ਤੁਹਾਡਾ ਹੀ ਪੁੱਤਰ ਹਾਂ ਤੇ ਮੇਰੇ ਕੋਲ ਵੀ ਇੱਕ ਹੀ ਪੁੱਤਰ ਹੈ ਤੁਸੀਂ ਸਾਰੇ ਪੈਸੇ ਮਨਪ੍ਰੀਤ ਨੂੰ ਦੇ ਦਿਤੇ ਤੇ ਮੈਨੂੰ ਕੁਝ ਨਹੀਂ ਦਿੱਤਾ, ਗੁਰੀ ਰੋਅ ਰਿਹਾ ਸੀ ਤੇ ਗੁਰੀ ਦਾ ਭਰਾ ਤੇ ਭਰਜਾਈ ਹੱਸ ਰਹੇ ਸਨ, ਪਿਤਾ ਬੋਲਿਆ ਜਾ ਕੰਮ ਕਰ ਆਪਣਾ ਮੈਂ ਨਹੀਂ ਦੇਣਾ ਤੈਨੂੰ ਕੁਝ ਵੀ, ਗੁਰੀ ਮਨੋਮਨ ਰੱਬ ਨੂੰ ਆਖ ਰਿਹਾ ਸੀ, ਰੱਬਾ ਐਸੇ ਵੀ ਮਾਂ ਪਿਓ ਹੁੰਦੇ ਨੇ ਜੋ ਸਾਰਾ ਕੁਝ ਹੀ ਇੱਕ ਹੀ ਪੁੱਤਰ ਨੂੰ ਦੇਣ ਤੇ ਦੂਜੇ ਪੁੱਤਰ ਨੂੰ ਕੁਝ ਨਾਂਹ ਦੇਣ,
ਹੁਣ ਗੁਰੀ ਤੇ ਉਸਦੀ ਘਰਵਾਲੀ ਆਪਣੇ ਪੁੱਤਰ ਨਾਲ ਦੂਰ ਰਹਿਣ ਲੱਗ ਜਾਂਦੇ ਨੇ, ਗੁਰੀ ਰੱਬਾ!ਹੁਣ ਤੂੰ ਹੀ ਇਨਸਾਫ਼ ਕਰੀ, ਇਥੇ ਪੈਸੇ ਲਈ ਆਪਣੇ ਹੀ ਆਪਣਿਆਂ ਦੇ ਵੈਰੀ ਬਣ ਜਾਂਦੇ ਨੇ, ਭਰਾ ਭਰਾ ਦਾ ਵੈਰੀ ਬਣ ਜਾਂਦਾ ਹੈ
ਗੁਰਿੰਦਰ ਸਿੰਘ ਪੰਜਾਬੀ
ਬਹਾਦਰਗੜ੍ਹ ਪਟਿਆਲਾ
ਮੋਂ *8437924103
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly