ਸੱਤਵਾਂ ਸਮਾਗਮ
ਲੁਧਿਆਣਾ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਸਕੂਲ ਆਫ਼ ਐਮੀਨੈਂਸ ਭਸੌੜ, (ਧੂਰੀ) ਵਿੱਚ 26 ਜਨਵਰੀ ਨੂੰ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੇ ਮੁੱਖ ਸੰਚਾਲਕ ਮਿੱਤਰ ਸੈਨ ਮੀਤ ਵੱਲੋਂ ਪ੍ਰੈਸ ਨੂੰ ਸੰਬੋਧਿਤ ਹੁੰਦੇ ਹੋਏ ਦੱਸਿਆ ਗਿਆ ਹੈ ਕਿ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਵੱਲੋਂ, ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਵਿੱਚ, ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪਸਾਰ ਵਿੱਚ ਦਿਲਚਸਪੀ ਪੈਦਾ ਕਰਨ ਲਈ ਸ਼ੁਰੂ ਕੀਤੀ ਗਈ ਸਮਾਗਮਾਂ ਦੀ ਲੜੀ ਦਾ ਸੱਤਵਾਂ ਸਮਾਗਮ 26 ਜਨਵਰੀ, ਦਿਨ ਐਤਵਾਰ ਨੂੰ ਸਵੇਰੇ 10 ਵਜੇ ਸਕੂਲ ਆਫ਼ ਐਮੀਨੈਂਸ ਭਸੌੜ (ਧੂਰੀ) ਵਿਖੇ ਹੋਵੇਗਾ । ਮੀਤ ਅਨੁਸਾਰ ਇਸ ਯੋਜਨਾ ਅਧੀਨ ਇਸ ਸਕੂਲ ਦੇ ਸਾਹਿਤ ਸਿਰਜਣ, ਗਾਇਨ, ਸ਼ੁੱਧ ਉਚਾਰਣ, ਸੁੰਦਰ ਲਿਖਾਈ ਆਦਿ ਵਿੱਚ ਪਹਿਲੇ ਨੰਬਰ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਭਾਈਚਾਰੇ ਵੱਲੋਂ, ਮੈਡਲਾਂ, ਉੱਤਮ ਪੁਸਤਕਾਂ, ਪੈਂਤੀ ਅੱਖਰੀ ਕਲਿੱਪ ਬੋਰਡਾਂ ਅਤੇ ਪ੍ਰਮਾਣ-ਪੱਤਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ‘ ਨੌਜਵਾਨਾਂ ਵਿਚ ਪੰਜਾਬੀ ਭਾਸ਼ਾ ਪੜ੍ਹਨ ਦੀ ਰੂਚੀ ਕਿਵੇਂ ਪੈਦਾ ਕੀਤੀ ਜਾਵੇ ?’ ਇਸ ਵਿਸ਼ੇ ਬਾਰੇ, ਸੰਖੇਪ ਵਿੱਚ, ਵਿਚਾਰ ਵਟਾਂਦਰਾ ਹੋਵੇਗਾ ਜਿਸ ਵਿਚ ਮਿੱਤਰ ਸੈਨ ਮੀਤ, ਮੂਲ ਚੰਦ ਸ਼ਰਮਾ ਅਤੇ ਦਵਿੰਦਰ ਸਿੰਘ ਸੇਖਾ ਹਿੱਸਾ ਲੈਣਗੇ। ਸਮਾਗਮ ਦੀ ਪ੍ਰਧਾਨਗੀ ਪ੍ਰਿੰਸੀਪਲ ਅਰਜਿੰਦਰ ਪਾਲ ਸਿੰਘ ਜੀ ਅਤੇ ਕਨੇਡਾ ਤੋਂ ਆਏ ਜਸਵਿੰਦਰ ਸਿੰਘ ਗਰਚਾ ਜੀ ਕਰਨਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj