(ਸਮਾਜ ਵੀਕਲੀ)
ਹਿੰਮਤ ਨਾ ਹਾਰਿਓ ਗੋਬਿੰਦ ਦੇ ਜਾਇਓ ਵੇ
ਜਾ ਕੇ ਕਚਹਿਰੀ ਫਤਿਹ ਗੱਜ ਕੇ ਬੁਲਾਇਓ ਵੇ
ਭੁੱਲਿਓ ਨਾ ਤੁਸੀ ਦਾਦਾ ਜੀ ਦੇ ਬਲੀਦਾਨ ਨੂੰ
ਝੂਲ ਦਾ ਹੀ ਰੱਖਿਓ ਕੇਸਰੀ ਨਿਸ਼ਾਨ ਨੂੰ
ਦਾਦੀ ਮਾਂ ਦੀ ਗੱਲ ਸੁਣ ਫਤਿਹ ਸਿੰਘ ਬੋਲਿਆ,
ਛੋਟੀ ਜਿਹੀ ਜਿੰਦ ਇੱਕ ਭੇਦ ਵੱਡਾ ਖੋਲਿਆ
ਸ਼ਹੀਦੀਆਂ ਤੇ ਕੁਰਬਾਨੀਆਂ ਜਿਉਣਾ ਸਿਖਾਇਆ ਏ
ਸਬਰ ਤੇ ਸਿਦਕ ਸਾਡੀ ਝੋਲੀ ਪਾਇਆ ਏ
ਹੋਇਆ ਕੀ ਵਜੀਰ ਖਾਂ ਫਤਵਾ ਸੁਣਾਇਆ ਏ
ਕੰਧਾਂ ਵੀ ਗੁਰੂ ਮਾਂ ਵਾਂਗ ਗਲ ਨਾਲ ਲਾਇਆ ਏ
ਜੋਰਾਵਰ ਆਖੇ ਦਾਦੀ ਮਾਂ ਏਵੇ ਘਬਰਾਉ ਨਾ
ਲਾਲਾਂ ਆਪਣਿਆਂ ਨੂੰ ਘੁੱਟ ਸੀਨੇ ਨਾਲ ਲਾਓ ਨਾ
ਤੁਰਨਾ ਸਵੇਰੇ ਅਸਾਂ ਲਾੜੀ ਮੌਤ ਨੂੰ ਵਿਆਹੁਣ ਲਈ
ਹੋ ਜਾਓ ਤਿਆਰ ਗੀਤ ਸ਼ਗਨਾਂ ਦੇ ਗਾਉਣ ਲਈ
ਕਲਗੀਆਂ ਸਜਾ ਦਾਦੀ ਚਾਈਂ ਚਾਈਂ ਤੋਰਿਆ
ਬੁਰਜ ਦੇ ਬੁੱਲਿਆ ਵੀ ਰੁੱਖ ਮਹਿਲ ਵੱਲ ਮੋੜਿਆ
ਅੱਜ ਏ ਵਕਤ ਡਾਢਾ ਕਹਿਰ ਜਿਹਾ ਕਮਾ ਗਿਆ
ਜੱਗਦੇ ਦੋ ਸੂਰਜਾਂ ਨੂੰ ਜੱਗ ਤੋਂ ਮਿਟਾ ਗਿਆ
ਹੱਸ ਹੱਸ ਲਾਲ ਦੋਵੇ ਨੀਹਾਂ ਵਿੱਚ ਆ ਗਏ
ਹੋ ਕੇ ਸ਼ਹੀਦ ਸਬਕ ਜੱਗ ਨੂੰ ਸਿਖਾ ਗਏ
ਲਿਖਤ :- ਸਿਮਰਨਜੀਤ ਕੌਰ ਸਿਮਰ
ਪਿੰਡ:- ਮਵੀ ਸੱਪਾਂ(ਸਮਾਣਾ)
ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly