ਆਰ ਸੀ ਐੱਫ ਦੇ ਇਤਿਹਾਸ ਦੀ ਸਭ ਤੋਂ ਵੱਡੀ ਮੋਟਰਸਾਈਕਲ ਰੈਲੀ – ਪਰਮਜੀਤ ਸਿੰਘ ਖਾਲਸਾ
ਕਪੂਰਥਲਾ , (ਸਮਾਜ ਵੀਕਲੀ) (ਕੌੜਾ)- ਰੇਲ ਕੋਚ ਫੈਕਟਰੀ ਕਪੂਰਥਲਾ ਵਿਖੇ 4 ਦਸੰਬਰ ਨੂੰ ਹੋਣ ਵਾਲੀਆਂ ਯੂਨੀਅਨ ਮਾਨਤਾ ਦੀਆਂ ਚੋਣਾਂ ਸਬੰਧੀ ਕਰਮਚਾਰੀਆਂ ਵਿੱਚ ਜਾਗਰੂਕਤਾ ਪੈਦਾ ਕਰਨ ਅਤੇ ਪ੍ਰਚਾਰ ਕਰਨ ਲਈ ਆਰ ਸੀ ਐਫ ਇੰਪਲਾਈਜ ਯੂਨੀਅਨ ਵੱਲੋਂ ਆਰ ਸੀ ਐੱਫ ਕਲੋਨੀ ਵਿੱਚ ਇੱਕ ਮੋਟਰਸਾਈਕਲ ਸਕੂਟਰ ਰੈਲੀ ਕੱਢੀ ਗਈ। ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਮੁਲਾਜ਼ਮਾਂ ਨੇ ਸ਼ਮੂਲੀਅਤ ਕੀਤੀ। ਆਰਸੀਐਫ ਦੇ ਇਤਿਹਾਸ ਵਿੱਚ ਕਰਮਚਾਰੀਆਂ ਦੀ ਇੰਨੀ ਵੱਡੀ ਰੈਲੀ ਕਦੇ ਨਹੀਂ ਦੇਖੀ ਗਈ। ਆਰ ਸੀ ਐੱਫ ਇਮਪਲਾਈ ਜੀ ਨੇ ਸਮੂਹ ਮੁਲਾਜ਼ਮਾਂ ਨੂੰ ਚੋਣ ਨਿਸ਼ਾਨ ਘਰ ਤੇ ਵੋਟ ਪਾਉਣ ਦੀ ਅਪੀਲ ਕੀਤੀ ਗਈ। ਆਰ ਸੀ ਐੱਫ ਇੰਪਲਾਈਜ਼ ਯੂਨੀਅਨ ਦੇ ਸਰਪ੍ਰਸਤ ਪਰਮਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਆਰਸੀਐਫ ਦੇ ਇਤਿਹਾਸ ਵਿੱਚ ਇਹ ਸਭ ਤੋਂ ਵੱਡੀ ਮੋਟਰਸਾਈਕਲ ਰੈਲੀ ਹੈ। ਜਥੇਬੰਦੀ ਨੇ ਹਮੇਸ਼ਾ ਹੀ ਮੁਲਾਜ਼ਮਾਂ ਦੇ ਹੱਕਾਂ ਲਈ ਅੱਗੇ ਆ ਕੇ ਲੜਾਈ ਲੜੀ ਹੈ ਪਰ ਰੇਲਵੇ ਦੀਆਂ ਦੋਵੇਂ ਦਲਾਲ ਜਥੇਬੰਦੀਆਂ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਬਜਾਏ ਮੁਲਾਜ਼ਮਾਂ ‘ਤੇ ਜ਼ਬਰਦਸਤੀ ਯੂਨੀਫਾਈਡ ਪੈਨਸ਼ਨ ਸਕੀਮ ਥੋਪ ਕੇ ਸਮੁੱਚੇ ਰੇਲਵੇ ‘ਚ ਨਿੱਜੀਕਰਨ ਦੀ ਨੀਤੀ ਨੂੰ ਲਾਗੂ ਕਰਨ ਲਈ ਯਤਨਸ਼ੀਲ ਹਨ, ਰੇਲਵੇ ਪੁਨਰਗਠਨ ਕਮੇਟੀ ਆਦਿ ਦਾ ਸਮਰਥਨ ਕਰਨ ਵਾਲੀਆਂ ਮਾਨਤਾ ਪ੍ਰਾਪਤ ਸੰਸਥਾਵਾਂ ਦਾ ਸਾਰੇ ਕਰਮਚਾਰੀ ਖੁੱਲ੍ਹੇਆਮ ਵਿਰੋਧ ਕਰ ਰਹੇ ਹਨ ਜਿਨ੍ਹਾਂ ਨੇ ਰੇਲਵੇ ਦੇ ਬੁਨਿਆਦੀ ਢਾਂਚੇ ਅਤੇ ਰੇਲਵੇ ਕਰਮਚਾਰੀਆਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਕਰਮਚਾਰੀਆਂ ਦੁਆਰਾ ਆਰਸੀਐਫ ਸਮੇਤ ਪੂਰੇ ਰੇਲਵੇ ਵਿੱਚ ਮਾਨਤਾ ਪ੍ਰਾਪਤ ਦੋਨਾਂ ਫੈਡਰੇਸ਼ਨਾਂ ਦਾ ਬਾਈਕਾਟ ਕਰਕੇ “ਇੱਕ ਅਦਾਰਾ – ਇੱਕ ਯੂਨੀਅਨ” ਦਾ ਟੀਚਾ ਪ੍ਰਾਪਤ ਕੀਤਾ ਜਾਵੇਗਾ। ਆਰ.ਸੀ.ਐਫ ਇੰਪਲਾਈਜ ਯੂਨੀਅਨ ਦੇ ਪ੍ਰਧਾਨ ਅਮਰੀਕ ਸਿੰਘ ਨੇ ਕਿਹਾ ਕਿ ਅਸੀਂ ਮੁਲਾਜ਼ਮਾਂ ਦੇ ਹੱਕਾਂ ਲਈ ਲੜਦੇ ਰਹਾਂਗੇ, ਅਸੀਂ ਨਿੱਜੀਕਰਨ, ਠੇਕੇਦਾਰੀ, ਆਊਟ ਸੋਰਸਿੰਗ ਵਿਰੁੱਧ ਪੂਰੇ ਦੇਸ਼ ਵਿੱਚ ਇੱਕ ਵੱਡੀ ਲਹਿਰ ਉਸਾਰਨ ਲਈ ਅੱਗੇ ਵਧਾਂਗੇ ਅਤੇ ਐਡਮਿਨ ਬਲਾਕ ਵਿੱਚ 5 ਦਿਨ ਦਾ ਕੰਮ ਹਫ਼ਤਾ ਲਾਗੂ ਕਰਨ ਦਾ ਸੰਘਰਸ਼ ਵਿੱਢਿਆ ਜਾਵੇਗਾ, ਹਸਪਤਾਲਾਂ ਵਿੱਚ ਮਾਹਿਰ ਡਾਕਟਰਾਂ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਕੰਮ ਕੀਤਾ ਜਾਵੇਗਾ, ਸਿਵਲ ਵਿਭਾਗ ਵਿੱਚ ਕੰਮ ਕਰਦੇ ਸਾਰੇ ਮੁਲਾਜ਼ਮਾਂ ਨੂੰ ਇੰਨਸੈਂਟਿਵ ਖੇਤਰਾਂ ਵਿੱਚ ਭੇਜਣ ਦਾ ਕੰਮ ਕੀਤਾ ਜਾਵੇਗਾ, ਇਸ ਤੋਂ ਇਲਾਵਾ ਪੁਰਾਣੀ ਪੈਨਸ਼ਨ ਬਹਾਲੀ ਲਈ ਸੰਘਰਸ਼ ਦੇਸ਼ ਦੇ ਲੋਕਾਂ ਤੱਕ ਪਹੁੰਚਾਇਆ ਜਾਵੇ ਅਤੇ ਅਸੀਂ ਪੁਰਾਣੀ ਪੈਨਸ਼ਨ ਬਹਾਲ ਕਰਵਾ ਕੇ ਹੀ ਦਮ ਲਵਾਂਗੇ। ਉਨ੍ਹਾਂ ਆਰ ਸੀਐਫ ਦੇ ਸਮੂਹ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਚੋਣ ਨਿਸ਼ਾਨ ‘ਘਰ’ ’ਤੇ ਵੋਟ ਪਾਉਣ ਤਾਂ ਜੋ ਆਰਸੀਐਫ ਇੰਪਲਾਈਜ ਯੂਨੀਅਨ ਦੀ ਜਿੱਤ ਹੋ ਸਕੇ। ਇਸ ਮੌਕੇ ਮੁੱਖ ਤੌਰ ‘ਤੇ ਸ਼ਰਨਜੀਤ ਸਿੰਘ, ਤ੍ਰਿਲੋਚਨ ਸਿੰਘ, ਅਰਵਿੰਦ ਕੁਮਾਰ ਸ਼ਾਹ, ਤਲਵਿੰਦਰ ਸਿੰਘ, ਮਨਜੀਤ ਸਿੰਘ ਬਾਜਵਾ, ਅਨਿਲ ਕੁਮਾਰ, ਜਗਦੀਪ ਸਿੰਘ, ਪ੍ਰਦੀਪ ਸਿੰਘ, ਸਾਕੇਤ ਯਾਦਵ, ਹਰੀਕੇਸ਼, ਅਸ਼ਵਨੀ ਕੁਮਾਰ, ਸੰਨੀ, ਰੋਨਿਤ, ਧਰਮਜੇ, ਮਨੋਹਰ ਲਾਲ, ਪੰਕਜ ਕੁਮਾਰ, ਰਾਜਿੰਦਰ ਕੁਮਾਰ, ਸੁਭਾਸ਼, ਸੁਰਿੰਦਰ ਕੁਮਾਰ, ਸੰਜੇ ਕੁਮਾਰ, ਕੌਸ਼ਲ, ਵਿਕਾਸਮਨੀ, ਹਰਕੇਸ਼, ਸਮਰੇਸ਼, ਆਰੀਅਨ, ਬਲਰਾਮ, ਮੈਨਪਾਲ, ਮੱਖਣ ਸਿੰਘ, ਜਗਜੀਤ ਸਿੰਘ, ਐਸ.ਐਨ ਭਾਟੀਆ, ਅਮਰੀਕ ਸਿੰਘ ਆਦਿ ਸੈਂਕੜੇ ਮੁਲਾਜ਼ਮਾਂ ਸਮੇਤ ਯੂਨੀਅਨ ਦੀ ਸਮੁੱਚੀ ਕਾਰਜਕਾਰਨੀ ਨੇ ਭਰਪੂਰ ਸਹਿਯੋਗ ਦਿੱਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly