ਗੜ੍ਹਸ਼ੰਕਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਮੁਲਾਜ਼ਮ ਅਤੇ ਪੈਨਸ਼ਨਰ ਸਾਂਝੇ ਫਰੰਟ ਵੱਲੋਂ ਮੁੱਖ ਮੰਤਰੀ ਦੁਆਰਾ ਮੀਟਿੰਗਾਂ ਦੇ ਕੇ ਵਾਰ ਵਾਰ ਮੁਕਰਨ ਦੇ ਖਿਲਾਫ ਸਰਕਾਰ ਦੇ ਲਾਰਿਆਂ ਦੀ ਪੰਡ ਫੂਕਣ ਦੇ ਸੱਦੇ ਤਹਿਤ ਸਥਾਨਕ ਗੜ੍ਹਸ਼ੰਕਰ ਵਿਖੇ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝੇ ਫਰੰਟ ਦੀ ਇਕਾਈ ਵੱਲੋਂ ਮੱਖਣ ਸਿੰਘ ਮੋਇਲਾ ਵਾਹਿਦਪੁਰ,ਮੁਕੇਸ਼ ਕੁਮਾਰ,ਅਮਰੀਕ ਸਿੰਘ,ਸਰੂਪ ਚੰਦ, ਸੁਖਦੇਵ ਡਾਨਸੀਵਾਲ, ਬਲਵੀਰ ਖਾਨਪੁਰੀ,ਪਵਨ ਗੋਇਲ,ਸ਼ਰਮੀਲਾ ਰਾਣੀ ਦੀ ਅਗਵਾਈ ਵਿੱਚ ਸਥਾਨਕ ਬੱਸ ਅੱਡੇ ‘ਤੇ ਰੋਸ ਰੈਲੀ ਕਰਨ ਉਪਰੰਤ ਕੋਰਟ ਕੰਪਲੈਕਸ ਅੱਗੇ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ ਫੂਕੀ। ਇਸ ਵੇਲੇ ਰੈਲੀ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਵਿਸ਼ਵ ਵਪਾਰ ਸੰਸਥਾ ਅਤੇ ਵਿਦੇਸ਼ੀ ਕਾਰਪੋਰੇਟਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਦੇਸ਼ ਵਿੱਚ ਧੜੱਲੇ ਨਾਲ ਲਾਗੂ ਕੀਤੀਆਂ ਜਾ ਰਹੀਆਂ ਆਰਥਿਕ ਨੀਤੀਆਂ ਕਾਰਨ ਵੱਖ-ਵੱਖ ਤਬਕਿਆਂ ਦਾ ਜੀਉਣਾ ਦੁੱਬਰ ਹੋਇਆ ਪਿਆ ਹੈ।ਉਹਨਾਂ ਕਿਹਾ ਕਿ ਪੰਜਾਬ ਦੇ ਮੁਲਾਜ਼ਮਾਂ ਦੀਆਂ ਅਹਿਮ ਮੰਗਾਂ ਪੇਂਡੂ ਭੱਤਾ, ਪੁਰਾਣੀ ਪੈਨਸ਼ਨ ਸਕੀਮ, ਨਵੇਂ ਮੁਲਾਜ਼ਮਾਂ ‘ਤੇ ਪੰਜਾਬ ਸਕੇਲ ਲਾਗੂ ਕਰਨ, ਡੀ.ਏ ਦੀਆਂ ਕਿਸ਼ਤਾਂ, ਪੇ ਕਮਿਸ਼ਨ ਦਾ ਬਕਾਇਆ, ਪੈਨਸ਼ਨਰਾਂ ਤੇ 2.59 ਦਾ ਗੁਣਾਂਕ ਲਾਗੂ ਕਰਨ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਆਦਿ ਮੰਗਾਂ ਮੰਨਣ ਤੋਂ ਲਗਾਤਾਰ ਟਾਲਾ ਵੱਟ ਰਹੀ ਹੈ ਜਿਸ ਖਿਲਾਫ ਲੋਕਾਂ ਵਿੱਚ ਵੱਡੇ ਪੱਧਰ ਤੇ ਰੋਸ ਹੈ, ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਇਹਨਾਂ ਮੰਗਾਂ ਨੂੰ ਮੰਨਣ ਲਈ ਗੱਲਬਾਤ ਦਾ ਰਸਤਾ ਨਾ ਅਪਣਾਇਆ ਤਾਂ ਜਥੇਬੰਦੀਆਂ ਜਿਮਨੀ ਚੋਣਾਂ ਵਿੱਚ ਸਰਕਾਰ ਨੂੰ ਸਬਕ ਸਿਖਾਉਣਗੀਆਂ। ਇਸ ਵੇਲੇ ਸਾਂਝੇ ਫਰੰਟ ਦੇ ਆਗੂਆਂ ਸ਼ਿੰਗਾਰਾ ਰਾਮ ਭੱਜਲ, ਬਲਵੰਤ ਰਾਮ ਰਾਜਕੁਮਾਰ, ਜਗਦੀਸ਼ ਰਾਏ, ਬਲਜਿੰਦਰ ਸਿੰਘ, ਸੰਦੀਪ ਕੁਮਾਰ, ਨਰੇਸ਼ ਕੁਮਾਰ, ਅਸ਼ਵਨੀ ਕੁਮਾਰ ਰਾਣਾ, ਮਨਜੀਤ ਬੰਗਾ, ਸੱਤਪਾਲ ਕਲੇਰ, ਹੰਸਰਾਜ ਗੜਸ਼ੰਕਰ, ਸਤਪਾਲ ਮਿਨਹਾਸ, ਪਰਮਿੰਦਰ ਪੱਖੋਵਾਲ, ਜਸਵੀਰ ਕੁਮਾਰ,ਲਖਵਿੰਦਰ ਸਿੰਘ, ਜੇਪੀਐਮ ਓ ਦੇ ਆਗੂ ਰਾਮ ਜੀ ਦਾਸ ਚੌਹਾਨ, ਨਿਰਮਲ ਕੌਰ ਜਸਵਿੰਦਰ ਕੌਰ, ਸ਼ਸ਼ੀ ਬਾਲਾ, ਰਾਮ ਨਿਰੰਜਨਜੋਤ ਸਿੰਘ ਚਾਂਦਪੁਰ ਰੁੜਕੀ ,ਪ੍ਰਦੀਪ ਸਿੰਘ, ਗੁਰਮੇਲ ਸਿੰਘ, ਅਮਰਜੀਤ ਬੰਗੜ, ਨਰੇਸ਼ ਕੁਮਾਰ, ਪ੍ਰਦੀਪ ਕੁਮਾਰ ਗੁਰੂ, ਨਿਤਨ, ਰਾਜਦੀਪ, ਗੁਰਪ੍ਰੀਤ ਸਿੰਘ ਆਦਿ ਨੇ ਸੰਬੋਧਨ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly