ਜਜ਼ਬਾਤ ਬਦਲਦੇ ਰਹਿੰਦੇ ਨੇ

ਖੁਸ਼ੀ ਮੁਹੰਮਦ "ਚੱਠਾ"

(ਸਮਾਜ ਵੀਕਲੀ)

ਮਨ ਅੰਦਰ ਲਾਲਚ ਭਰਿਆ ਏ, ਨਾ ਸਬਰ ਸ਼ੁਕਰ ਦੀ ਗੱਲ ਕੋਈ
ਅੱਜ ਏਸੇ ਲਈ ਪਲ ਪਲ ਉੱਤੇ, ਜਜ਼ਬਾਤ ਬਦਲਦੇ ਰਹਿੰਦੇ ਨੇ

ਇਸ ਮਤਲਬਖ਼ੋਰੀ ਦੁਨੀਆਂ ਵਿੱਚ, ਐਸੇ ਵੀ ਮਤਲਬਖ਼ੋਰ ਬੜੇ
ਛੱਡ ਆਪਣੇ ਧਰਮ ਨੂੰ ਮਤਲਬ ਲਈ, ਜੋ ਜਾਤ ਬਦਲਦੇ ਰਹਿੰਦੇ ਨੇ

ਧਰਤੀ ਸੂਰਜ ਘੁੰਮਦੇ ਰਹਿੰਦੇ, ਦਿਨ ਰਾਤ ਬਣਾਵਣ ਦੀ ਖਾਤਿਰ
ਘੁੰਮਦੇ ਹੋਏ ਲੀਡਰਾਂ ਦੇ ਵਾਅਦੇ, ਦਿਨ ਰਾਤ ਬਦਲਦੇ ਰਹਿੰਦੇ ਨੇ

ਉਹਨਾ ਨੂੰ ਮਿਲਣੇ ਦਾ ਰੱਖਿਆ, ਜੋ ਦਿਲ ‘ਚੋਂ ਕੱਢ ਖਿਆਲ ਦੇਵੀਂ
ਮਿਲਣੇ ਦੇ ਲਾਰੇ ਲਾ ਕੇ ਜੋ, ਮੁਲਾਕਾਤ ਬਦਲਦੇ ਰਹਿੰਦੇ ਨੇ

ਕੁਖ਼ਿਆਤ ਅਪਰਾਧੀ ਹੁੰਦੇ ਨੇ, ਜੋ ਖ਼ਤਰਾ ਦੇਸ਼ ਤੇ ਦੁਨੀਆਂ ਲਈ
ਅਫ਼ਸਰ ਸਰਕਾਰੀ ਓਹਨਾ ਦੀ, ਹਵਾਲਾਤ ਬਦਲਦੇ ਰਹਿੰਦੇ ਨੇ

ਓਏ “ਖੁਸ਼ੀ ਮੁਹੰਮਦਾ” ਯਾਰ ਉਹੋ, ਹੁੰਦੇ ਵਿਸ਼ਵਾਸ ਦੇ ਕਾਬਿਲ ਨਹੀਂ
ਜੋ ਗੱਲ ਗੱਲ ਉੱਤੇ ਹਰ ਵੇਲੇ, ਗੱਲਬਾਤ ਬਦਲਦੇ ਰਹਿੰਦੇ ਨੇ

ਖੁਸ਼ੀ ਮੁਹੰਮਦ “ਚੱਠਾ”
9779025356

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਮਰਪਣ
Next articleਮੇਰੇ ਗੁਰੂ ਜੀ ਬਾਰੇ ਮੇਰਾ ਲਿਖਿਆ ਲੇਖ ਹੈ ਜ਼ਰੂਰ ਛਾਪ ਦੇਣਾ ਜੀ ਧੰਨਵਾਦ