ਫ਼ਰੀਦਕੋਟ- ਅੱਜ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਐਮਰਜੈਂਸੀ ਦੇ ਈ.ਐਮ.ਓ ਡਾਂ.ਕੋਮਲ ਮੈਨੀ ਜੀ ਨੇ ਪ੍ਰਸਿੱਧ ਲੇਖਕ ਗਿਆਨੀ ਮੁਖਤਿਆਰ ਸਿੰਘ ਵੰਗੜ ਜੀ ਔਰਤ ਤੇ ਵਿਸੇਸ਼ ਲਿਖਤ ਨੂੰ , ਆਪਣੇ ਸਟਾਫ ਸਹਿਤ ਲੋਕ ਅਰਪਣ ਕੀਤਾ ।ਇਸ ਸਮੇ ਈ.ਐਮ.ਓ ਡਾਂ.ਕੋਮਲ ਮੈਨੀ ਜੀ ਨੇ ਕਿਹਾ ਕਿ ਅੱਜ ਦੇ ਸਮੇ ਵਿਚ ਹਰ ਔਰਤ ਨੂੰ ਪੜ੍ਹ ਲਿਖ ਕੇ ਜਾਗਰੂਕ ਤੇ ਸੰਗਠਿਤ ਹੋਣਾ ਚਾਹੀਦਾ ਹੈ ਤਾਂ ਕਿ ਸਮਾਜ ਵਿੱਚ ਹੋ ਰਹੇ , ਔਰਤ ਸਮਾਜ ਤੇ ਜਬਰ ਜੁਲਮ ਵਿਰੁੱਧ ਲੜਿਆ ਜਾਵੇ। ਇਸ ਮੌਕੇ ,ਓਨਾ ਗਿਆਨੀ ਵੰਗੜ ਜੀ ਵਿਸੇਸ਼ ਲਿਖਤ ਲਈ ਮੁਬਾਰਕਬਾਦ ਦਿੱਤੀ।
ਇਸ ਸਮੇ ਐਮਰਜੈਂਸੀ ਵਾਰਡ ਦੇ ਇੰਚਾਰਜ ਤੇ ਸਟਾਫ ਨਰਸਿੰਗ ਦੇ ਪ੍ਰਧਾਨ ਜਸਵੰਤ ਕੌਰ , ਸਟਾਫ ਨਰਸਿੰਗ ਪ੍ਰਭਜੋਤ ਕੌਰ, ਗਗਨਦੀਪ ਕੌਰ, ਅਮਨਪ੍ਰੀਤ ਕੌਰ ਤੇ ਮਮਤਾ , ਰੌਨਿਕਾ, ਲੇਖਕ ਸ਼ਿਵਨਾਥ ਦਰਦੀ ,ਲੋਕ ਗਾਇਕ ਰਾਜ ਗਿੱਲ ਭਾਣਾ, ਲੇਖਕ ਬਲਵੰਤ ਰਾਏ ਗੱਖੜ, ਹੈਲਪਰ ਜਗਸੀਰ ਸਿੰਘ , ਜਗਸੀਰ ਅਲੀ , ਸਫਾਈ ਸੇਵਕ ਓਮ ਪ੍ਰਕਾਸ਼, ਜਗਸੀਰ, ਜਸਵਿੰਦਰ ਸਿੰਘ , ਸਕਿਓਰਟੀ ਗਾਰਡ ਬਲਜਿੰਦਰ ਸਿੰਘ ,ਰਾਮ ਬਿਲਾਸ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly