ਉੱਘੇ ਸਾਹਿਤਕਾਰ ਅਮਰ ਸਿੰਘ ਸਿੱਧੂ ਦੁਆਰਾ ਰਚਿਤ ਲਘੂ ਫਿਲਮ ‘ਸੱਚ ਕੀ ਬੇਲਾ’ ਫਿਲਮ ਫੈਸਟੀਵਲ ਚੋਂ ਰਹੀ ਅੱਵਲ

(ਸਮਾਜ ਵੀਕਲੀ) ਅਮਰਜੀਤ ਸਿੰਘ ਜੀਤ :- ਨਵੰਬਰ ਤਿੰਨ, 2024 ਨੂੰ ਸਰਕਾਰੀ ਰਜਿੰਦਰ ਕਾਲਜ ਬਠਿੰਡਾ ਦੇ ਆਡੀਟੋਰੀਅਮ ਵਿੱਚ ਲਘੂ ਫਿਲਮ ਮੁਕਾਬਲਾ ‘ਸਾਈਨ ਲਵਰਜ ਫੈਸਟੀਵਲ ‘ ਵੱਲੋਂ ਆਯੋਜਿਤ ਕੀਤਾ ਗਿਆ, ਇਸ ਦਾ ਪ੍ਰਬੰਧ ਪ੍ਰਸਿੱਧ ਲੇਖਕ ਤੇ ਫਿਲਮੀ ਕਲਾਕਾਰ ਜਗਤਾਰ ਭੰਗੂ ਅਤੇ ਮਸ਼ਹੂਰ ਫਿਲਮ ਨਿਰਦੇਸ਼ਕ ਦੇਵੀ ਸ਼ਰਮਾ ਅਤੇ ਖੁਸ਼ਬੂ ਸ਼ਰਮਾ ਜੋੜੀ ਵੱਲੋਂ ਕੀਤਾ ਗਿਆ । ਬਾਲੀਵੁੱਡ ਤੇ ਪਾਲੀਵੁੱਡ ਦੇ ਕਲਾਕਾਰਾਂ ਤੋਂ ਇਲਾਵਾ ਫਿਲਮ ਪ੍ਰੇਮੀਆਂ ਨਾਲ ਆਡੀਟੋਰੀਅਮ ਦੀ ਰੌਣਕ ਵੇਖਣ ਯੋਗ ਸੀ। ਮੁਕਾਬਲੇ ਲਈ ਸਾਰੀਆਂ ਨਿਯਮਤ ਸਮੇਂ ਅੰਦਰ ਪ੍ਰਾਪਤ ਹੋਈ ਫਿਲਮਾਂ ਦੀ ਗਿਣਤੀ ਲਗਭਗ 100 ਦੇ ਕਰੀਬ ਸੀ । ਪ੍ਰਾਪਤ ਹੋਈਆਂ ਫਿਲਮਾਂ ਵਿੱਚੋਂ ਅਮਰ ਸਿੰਘ ਸਿੱਧੂ ਵੱਲੋਂ ਲਿਖੀ ਗਈ ਕਹਾਣੀ ਤੇ ਆਧਾਰਿਤ ਬਣੀ ਲਘੂ ਫਿਲਮ ‘ਸੱਚ ਕੀ ਬੇਲਾ’ ਵੀ ਮੁਕਾਬਲੇ ਚ ਸ਼ਾਮਿਲ ਪ੍ਰਤੀਯੋਗੀ ਸੀ।ਜਿਸ ਵਿਚ ਉਸਨੇ ਖੁਦ ਅਦਾਕਾਰ ਵਜੋਂ ਇੱਕ ਫਕੀਰ ਦੀ ਭੂਮਿਕਾ ਨਿਭਾਉਂਦਿਆਂ ਬਤੌਰ ਇਕ ਪੁਖਤਾ ਫਿਲਮ ਨਿਰਮਾਤਾ ਵਜੋਂ ਵੀ ਪਹਿਚਾਣ ਬਣਾਈ ਹੈ। ” ਸੱਚ ਕੀ ਬੇਲਾ” ਨੂੰ ਬਾਹਰੋਂ ਆਈਆਂ ਫਿਲਮੀ ਹਸਤੀਆਂ ਦੀ ਹਾਜ਼ਰੀ ਵਿਚ ਜੱਜ ਸਾਹਿਬਾਨਾਂ ਵੱਲੋਂ ਅੱਵਲ ਦਰਜਾ ਘੋਸ਼ਤ ਕਰ ਦਿੱਤਾ । ਅਮਰ ਸਿੰਘ ਸਿੱਧੂ ਪਹਿਲਾਂ ਵੀ ਸਮਾਜ ਨੂੰ ਸੇਧ ਦੇਣ ਵਾਲੀਆਂ ਫਿਲਮਾਂ ਦਾ ਨਿਰਮਾਣ ਕਰ ਚੁੱਕੇ ਹਨ ਜਿਵੇਂ ਕਿ” ਸਕੀਨਾ” ” ਜੀਵਨ ਦੀ ਸ਼ਤਰੰਜ” ” ਵੱਡਾ ਮਿਸਤਰੀ” “ਓਪਰਾ ਆਦਮੀ” ਇਹਨਾਂ ਵੱਲੋਂ ਕਈ ਪੁਸਤਕਾਂ ਵੀ ਲਿਖੀਆਂ ਗਈਆਂ ਹਨ ਅਤੇ ਇਹਨਾਂ ਵੱਲੋਂ ਲਿਖੇ ਕਈ ਗੀਤ ਵੀ ਰਿਕਾਰਡ ਹੋ ਚੁੱਕੇ ਹਨ। ਇਹ ਲੇਖਕ,- ਕਲਾਕਾਰ ਬਠਿੰਡਾ ਦੇ ਸੇਵਾ ਮੁਕਤ ਐਸ ਡੀ ਓ ਹਨ ।ਬਠਿੰਡਾ ਸ਼ਹਿਰ ਨੂੰ ਇਹਨਾਂ ਤੇ ਮਾਣ ਹੈ।ਇਸ ਸਫਲਤਾ ਦੇ ਇਲਾਕੇ ਦੀਆਂ ਸਮੂਹ ਸਾਹਿਤਕ ਸੰਸਥਾਵਾਂ ਦੇ ਅਹੁਦੇਦਾਰਾਂ ਤੇ ਮੈਬਰਾਨ ਨੇ ਅਮਰ ਸਿੰਘ ਸਿੱਧੂ ਨੂੰ ਮੁਬਾਰਕਬਾਦ ਦਿੱਤੀ ਜਿਹਨਾਂ ਵਿੱਚ ਜਸਪਾਲ ਮਾਨਖੇੜਾ,ਅਮਰਜੀਤ ਸਿੰਘ ਜੀਤ, ਸੁਰਿੰਦਰ ਪ੍ਰੀਤ ਘਣੀਆ, ਕੁਲਦੀਪ ਸਿੰਘ ਬੰਗੀ,ਰਣਜੀਤ ਸਿੰਘ ਗੌਰਵ ,ਮਨਜੀਤ ਸਿੰਘ ਜੀਤ,ਰਣਬੀਰ ਰਾਣਾ,ਬਲਵਿੰਦਰ ਸਿੰਘ ਭੁੱਲਰ, ਸੁਰਿੰਦਰ ਦਮਦਮੀ,ਗੁਰਦੇਵ ਖੋਖਰ, ਜਸਪਾਲ ਜੱਸੀ , ਅਮਨ ਦਾਤੇਵਾਸ , ਰਮੇਸ਼ ਕੁਮਾਰ ਗਰਗ,ਰਮੇਸ਼ ਸੇਠੀ,ਐਡਵੋਕੇਟ ਗੁਰਵਿੰਦਰ ਸਿੰਘ ਅਤੇ ਹੋਰ ਬਹੁਤ ਸਾਰੇ ਸਾਹਿਤਕਾਰ ਸ਼ਾਮਲ ਹਨ।

ਅਮਰਜੀਤ ਸਿੰਘ ਜੀਤ 9417287122

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਬੰਗਾ ਵਿਧਾਨ ਸਭਾ ਦੀ ਮੀਟਿੰਗ ਗੜ੍ਹੀ ਅਜੀਤ ਸਿੰਘ ਵਿਖੇ ਕੀਤੀ ਗਈ ਬਸਪਾ ਪੰਜਾਬ ਦੇ ਪ੍ਰਧਾਨ ਦਾ ਅੱਜ ਜਨਮ ਦਿਨ ਸੀ
Next articleਡਾ.ਪਲਵਿੰਦਰ ਸਿੰਘ ਵੈਨਕੂਵਰ ਅਲਮੂਨੀ ਸਮਾਰੋਹ ਦੇ ਮੁੱਖ ਮਹਿਮਾਨ ਹੋਣਗੇ