ਜਲੰਧਰ, ਦੁਬਈ ਅੱਪਰਾ (ਜੱਸੀ) (ਸਮਾਜ ਵੀਕਲੀ)- ਅੱਪਰਾ ਦੇ ਉੱਘੇ ਵਪਾਰੀ ਤੇ ਸਮਾਜ ਸੇਵਕ ਸ, ਮੁਖਤਿਆਰ ਸਿੰਘ (ਮਾਲਕ ਮੁਖਤਿਆਰਸਾਈਕਲ ਵਰਕਰ ਅੱਪਰਾ) ਦਾ ਬੀਤ ਦਿਨ ਸੰਖੇਪ ਬਿਮਾਰੀ ਦੋਰਾਨ ਦੇਹਾਂਤ ਹੋ ਗਿਆ। ਮੁਖਤਿਆਰ ਸਿੰਘ ਪੂਰੇ ਇਲਾਕੇ ਵਿੱਚ ਆਪਣੇ ਨਿਮਰ ਤੇ ਨਿੱਘੇ ਸੁਭਾਅ ਕਰਕੇ ਜਾਣੇ ਜਾਂਦੇ ਸਨ। ਸਾਈਕਲ ਵਪਾਰ ਦੇ ਨਾਲ ਨਾਲ ਉਹ ਉਘੇ ਸਮਾਜ ਸੇਵਕ ਵੀ ਸਨ ਤੇ ਹਰ ਸਮੇਂ ਸਮਾਜ ਸੈਵੀ ਕਾਰਜਾਂ ਲਈ ਤਤਪਰ ਰਹਿੰਦੇ ਸਨ। ਕਰੋਨਾ ਕਾਲ ਦੌਰਾਨ ਹੋਂਦ ਵਿੱਚ ਆਈ ਅੱਪਰਾ ਹੈਲਪਿੰਗ ਹੈਂਡਸ (ਰਜਿ) ਅੱਪਰਾ ਦੁਆਰਾ ਕੀਤੇ ਗਏ ਸਮਾਜ ਸੈਵੀ ਕਾਰਜਾਂ ਵਿੱਚ ਵੀ ੳਹ ਵਧ ਚੜ ਕੇ ਹਿੱਸਾ ਲੈਂਦੇ ਰਹੇ। ਸ ਮੁਖਤਿਆਰ ਸਿੰਘ ਨਿਮਤ ਅੰਤਿਮ ਕਿਰਿਆ ਮਿਤੀ 8 ਮਈ ਦਿਨ ਸੋਮਵਾਰ ਨੂੰ ਭਾਈ ਮੇਹਰ ਚੰਦ ਦੀ ਸਰਾਂ ਅੱਪਰਾ ਵਿਖੇ ਹੋਵੇਗੀ। ਇਸ ਦੁੱਖ ਦੀ ਘੜੀ ਵਿੱਚ ਸਮੂਹ ਪਰਿਵਾਰ ਨਾਲ ਇਲਾਕੇ ਦੇ ਵੱਖ-ਵੱਖ ਰਾਜਨੀਤਿਕ ਲੀਡਰਾਂ, ਸਮਾਜ ਸੈਵੀ ਸੰਸਥਾਵਾਂ, ਇਲਾਕੇ ਦੇ ਪੰਚਾਂ ਸਰਪੰਚਾਂ, ਵਪਾਰੀਆਂ ਤੇ ਹੋਰ ਸੰਗਠਨਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਤੇ ਪਿਛੋਂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly