(ਸਮਾਜ ਵੀਕਲੀ)
ਪੰਜਾਬ ਦੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਤਹਿਸੀਲ ਫਤਿਹਗੜ੍ਹ ਦੇ ਵਿਚ ਪੈਦੇ ਪਿੰਡ ਚੌਰਵਾਲਾ ਜ਼ੋ ਕਿ ਸਰਹੰਦ ਤੋਂ ਪਟਿਆਲਾ ਵੱਲ ਨੂੰ ਜਾਂਦੇ ਹੋਏ ਖੱਬੇ ਹੱਥ ਸਥਿਤ ਹੈ ਦੇ ਵਿਚ ਪਿਤਾ ਜਗਤਾਰ ਸਿੰਘ ਦੇ ਘਰ ਮਾਤਾ ਲਾਭ ਕੌਰ ਦੀ ਕੁੱਖੋਂ ਸੰਨ 1993 ਦੀ 29 ਸਤੰਬਰ ਨੂੰ ਸੁੱਖ ਚੌਰਵਾਲਾ ਨੇ ਜਨਮ ਲਿਆ। ਪਰ ਅੱਜ ਕੱਲ ਉਹ ਰਾਜਪੁਰੇ ਰਹਿੰਦੇ ਹਨ। ਸੁੱਖ ਚੌਰਵਾਲਾ ਦੱਸਦਾ ਕਿ ਉਹਦੀ ਮੁੱਢਲੀ ਸਿੱਖਿਆ ਪਿੰਡ ਦੇ ਹੀ ਪ੍ਰਾਇਮਰੀ ਸਕੂਲ ਵਿੱਚ ਕੀਤੀ ਅਤੇ ਪੰਜਵੀਂ ਜਮਾਤ ਤੋਂ ਬਾਅਦ ਨੇੜੇ ਦੇ ਪਿੰਡ ਖਰੌੜਾ ਦੇ ਮਿਡਲ ਸਕੂਲ ਤੋਂ ਪ੍ਰਾਪਤ ਕੀਤੀ।
ਸੁੱਖ ਦੱਸਦਾ ਹੈ ਕਿ ਮੈਨੂੰ ਕਿਤਾਬਾਂ ਪੜਨ ਦਾ ਸ਼ੌਕ ਤਕਰੀਬਨ 14-15ਸਾਲ ਦੀ ਉਮਰ ਤੋਂ ਲੱਗਾ ਜਿਸਤੋਂ ਬਾਅਦ ਉਹ ਥੋੜਾ ਬਹੁਤ ਲਿਖਣਾ ਸੁਰੂ ਕਰ ਦਿੱਤਾ।ਗੱਲ ਬਾਤ ਤੋਂ ਪਤਾ ਲੱਗਾ ਕਿ ਉਹ ਪਿਛਲੇ ਇਕ ਸਾਲ ਤੋਂ ਸਾਹਿਤਕ ਖੇਤਰ ਵਿਚ ਆਏ ਤੇ ਉਹ ਆਪਣੇ ਉਸਤਾਦ ਸ੍ਰੀਮਤੀ ਰਜਨੀ ਵਾਲੀਆ ਜੀ ਨੂੰ ਮੰਨਦੇ ਹਨ। ਉਹਨਾਂ ਦੀਆਂ ਰਚਨਾਵਾਂ ਨੂੰ ਨਿਰਪੱਖ ਕਲਮ, ਵਿਰਾਸਤ,ਲਿਸ਼ਕਾਰਾ,ਸਮਾਜ ਵੀਕਲੀ, ਵਰਲਡ ਪੰਜਾਬ ਟਾਈਮਜ਼,ਪ੍ਰੀਤਨਾਮਾ,ਸਾਂਝੀ ਸੋਚ,ਮਾਲਵਾਬਾਣੀ,ਸਹਿਜ ਟਾਇਮਜ ਵਰਗੇ ਚਰਚਿਤ ਪੰਜਾਬੀ ਅਖਬਾਰਾਂ ਨੇ ਮੇਰੀਆਂ ਰਚਨਾਵਾਂ ਨੂੰ ਛਾਪਿਆ।ਪਿਛਲੇ ਸਾਲ ਪਰਮਦੀਪ ਸਿੰਘ ਦੀਪ ਵੈਲਫ਼ੇਅਰ ਸੁਸਾਇਟੀ ਵਲੋਂ ਕਰਵਾਏ ਆਨਲਾਈਨ ਕਵੀ ਦਰਬਾਰ ਵਿੱਚ ਭਾਗ ਲੈਣ ਤੇ ਉਹਨਾਂ ਵੱਲੋਂ ਸਨਮਾਨ ਪੱਤਰ ਭੇਟ ਕੀਤਾ ਗਿਆ। ਉਹਨਾਂ ਦੀਆਂ ਕੁਝ ਹਿੰਦੀ ਰਚਨਾਵਾਂ ਵੀ ਆਈਆ ਹਨ ਜਿਸ ਕਰਕੇ ਸਾਹਿਤਕ ਮਿੱਤਰ ਮੰਡਲੀ ਜਬਲਪੁਰ ਤੇ ਦੀ ਪੈਨ ਕਲੱਬ ਵੱਲੋਂ ਵੀ ਸਨਮਾਨ ਪੱਤਰ ਦੇਕੇ ਸਨਮਾਨਿਤ ਕੀਤਾ ਗਿਆ ਹੈ।
ਉਹਨਾਂ ਵੱਲੋਂ ਆਪਣੇ ਭਤੀਜੇ ਦੀ ਯਾਦ ਵਿੱਚ ਇਕ ਸੰਸਥਾ ਕਰਨਵੀਰ ਸਿੰਘ ਸਾਹਿਤਕ ਸੰਸਥਾ ਪੰਜਾਬ ਦਾ ਅਰੰਭ ਕੀਤਾ ਗਿਆ ਹੈ ਜਿਸ ਵਿਚ ਉਹਨਾਂ ਨੇ ਤਿੰਨ ਸਫਲ ਕਵੀ ਦਰਬਾਰ ਕਰਵਾਏ ਹਨ।ਸੁੱਖ ਚੌਰਵਾਲਾ ਦੀਆਂ ਕੁਝ ਚੋਣਵੀਆਂ ਰਚਨਾਵਾਂ ਜੋ ਪਾਠਕਾਂ ਵੱਲੋਂ ਬਹੁਤ ਪਸੰਦ ਕੀਤੀਆਂ ਗਈਆਂ- ਹੱਕ ਖੋਕੇ ਜ਼ੋ ਮਜ਼ਦੂਰਾਂ ਦਾ,
ਆਪ ਸਰਕਾਰ ਤੋਂ ਮੰਗਦੇ ਨੇ।
ਕਿਸਾਨ ਮਜ਼ਦੂਰ ਏਕਤਾ ਦੇ ਨਾਰੇ ਨੂੰ,
ਜ਼ੋ ਛਿਕੇ ਟੱਗਦੇ ਨੇ।
ਲੱਖ ਲਾਹਨਤਾਂ ਤੁਹਾਡੇ ਤੇ,
ਪੁੱਠੇ ਮਤੇ ਜ਼ੋ ਪਾ ਰਹੇ ਓ।
ਨਾਲ ਖੜਾ ਜ਼ੋ ਤੁਹਾਡੇ,
ਉਹਨੂੰ ਹੀ ਡਾਂਗ ਦਿਖਾ ਰਹੇ ਓ।
ਕਿਓ ਕਮਲਿਓ ਹਿਟਲਰ ਵਾਂਗੂੰ,
ਫਰਮਾਨ ਸੁਣਾ ਰਹੇ ਓ।
ਕਦੇ ਰਾਖਵਾਂਕਰਨ ਕਦੇ ਮੁਜਦੂਰੀ ਦਾ,
ਰੋਲਾ ਪਾ ਰਹੇ ਓ।
ਜ਼ਿਮੀਂਦਾਰ ਭਾਈਚਾਰੇ ਨੂੰ ਹੈ,
ਬੇਨਤੀ ਤੁਸੀਂ ਹੱਥ ਅਕਲ ਨੂੰ ਮਾਰੋ ਓ।
ਪੰਤਾਲੀ ਡਿਗਰੀ ਤੋਂ ਉੱਤੇ ਤਾਪਮਾਨ,
ਉਹਦੇ ਬਾਰੇ ਵੀ ਕੁਝ ਸੋਚ ਵਿਚਾਰੋ ਓ।
ਹੱਕ ਲੈਣੇ ਜੇ ਸਰਕਾਰ ਕੋਲੋ,
ਇਕੱਠੇ ਹੋਣਾ ਪੈਣਾ ਐ।
ਸੁੱਖ ਚੌਰਵਾਲਿਆ ਏਹ ਵੈਰ ਵਿਰੋਧ ਦੋਵੇਂ ਪਾਸਿਓਂ ਮਿਟੋਣਾ ਪੈਣਾ ਐ।
——————————————————–
ਮੈਂ ਆਖਾਂ ਗਾਇਕਾਂ ਤੇ ਗੀਤਕਾਰਾਂ ਤਾਂਈ,
ਓਹ ਕਿਓ ਤੁਸੀਂ ਨਸ਼ਾ, ਹਥਿਆਰ ਤੇ ਗੰਦਪੁਣਾ ਪ੍ਰੋਸੀ ਜਾਓ।
ਕਿਓ ਲਗਾ ਰਹਿਓ ਢਾਹ ਤੁਸੀਂ ਜਵਾਨੀ ਨੂੰ,
ਹੱਥ ਅਕਲ ਨੂੰ ਮਾਰੋ ਥੋੜਾ ਹੋਸ਼ ਵਿੱਚ ਆਓ।
ਵਿਰਾਸਤ ਵਿਚ ਮਿਲਿਆ ਅਮੀਰ ਹੈ ਵਿਰਸਾ ਸਾਡਾ,
ਓਹ ਸੱਜਣੋਂ ਕਿਓ ਤੁਸੀਂ ਪੈਰਾਂ ਵਿਚ ਰੋਲੀ ਜਾਓ।
ਜ਼ੋ ਵੰਡਦਾ ਫਿਰਦਾ ਹੈ ਅਸਲ ਵਿਚ ਪਿਆਰ ਮੁਹੱਬਤ,
ਕਿਓ ਤੁਸੀਂ ਗੀਤਾਂ ਵਿਚ ਉਸਨੂੰ ਵੈਲੀ ਤੇ ਗੁੱਡਾ ਦਿਖਾਓ।
ਜੇ ਬਹੁਤਾ ਜ਼ੋਰ ਹੈ ਤੁਹਾਡੀ ਹਿੱਕ ਦੇ ਅੰਦਰ,
ਜਾਓ ਲੜੋ ਸਰਹੰਦ ਤੇ ਜਾਓ।
ਹੱਥ ਜੋੜੇ ਸੁੱਖ ਚੌਰਵਾਲਾ ਤੁਹਾਡੇ ਅੱਗੇ,
ਨਾ ਤੁਸੀਂ ਪੰਜਾਬੀਅਤ ਨੂੰ ਮਿੱਟੀ ਵਿੱਚ ਰੁਲਾਓ
ਨਾ ਜਵਾਨੀ ਨੂੰ ਤੁਸੀਂ ਰੋਲੀ ਜਾਓ
ਨਾ ਤੁਸੀਂ ਗੰਦਪੁਣਾ ਦਿਖਾਓ
ਹੁਣ ਤਾਂ ਸੱਜਣੋਂ ਸਮਝ ਤੁਸੀਂ ਜਾਓ.
ਹੁਣ ਤਾਂ ਸੱਜਣੋਂ ਸਮਝ ਤੁਸੀਂ ਜਾਓ…….
———————————————————–
ਕਾਲਾ ਕਾਨੂੰਨ ਹੈਂ ਚੋਰਾਂ ਨੇ ਪਾਸ ਕੀਤਾ’
ਅੱਠਵੀਂ ਪਾਸ ਨੇ ਦੇਖੋ ਸੰਵਿਧਾਨ ਵਿਚੋਂ ਕਮੀਆ ਕਢਦੇ।
ਅੱਜ ਜਨਤਾ ਨੂੰ ਓਹੀ ਮਾਰਨ ਧੱਕੇ,
ਜੋ ਵੋਟਾਂ ਵੇਲੇ ਨੇ ਜਨਤਾ ਦੇ ਅੱਗੇ ਹੱਥ ਅੱਡ ਦੇ।
ਅਨਪੜ੍ਹਾਂ ਦੇ ਹੱਥ ਆਈ ਕੁਰਸੀ ਦੇਸ਼ ਦੀ,
ਕਿੱਥੋਂ ਹੱਟਣਾ ਇਹਨਾਂ ਬਿਨਾਂ ਜਨਤਾ ਦਾ ਰੱਤ ਕੱਢ ਕੇ।
ਕੌਣ ਚਾਹੁੰਦਾ ਇਹ ਭਲਾਂ ਰਾਮ ਮੰਦਰ ਨੂੰ,
ਨਹੀਂ ਦਿਖਦੇ ਨੌਜਵਾਨ ਸਿੱਖਿਆ ਸਿਹਤ ਅਤੇ ਰੁਜ਼ਗਾਰ ਮੰਗਦੇ।
ਆਪਣੇ ਹੱਕਾਂ ਲਈ ਜੇ ਕੋਈ ਅੱਗੇ ਆਉਦਾ,
ਓਹਦੇ ਉੱਤੇ ਨੇ ਲਾਠੀਆਂ ਵਰ੍ਹਾਂ ਛੱਡਦੇ ਨੇ।
ਊਚ ਨੀਚ ਦਾ ਵੀ ਪਾਇਆ ਹੋਇਆ ਇਹਨਾਂ ਰੌਲਾ,
ਹਿੰਦੂ ਮੁਸਲਿਮ ਸਿੱਖ ਇਸਾਈ ਨੂੰ ਨੇ ਏ ਲੜਾ ਛੱਡਦੇ।
ਕੁਝ ਭੋਲੀ ਮੇਰੇ ਦੇਸ਼ ਦੀ ਜਨਤਾ ਵੀ ਐ,
ਜੋ ਅਨਪੜ੍ਹਾਂ ਨੂੰ ਹੀ ਦੇਸ਼ ਦਾ ਵਜ਼ੀਰ ਬਣਾ ਛੱਡਦੇ।
“ਸੁੱਖ” ਅੱਛੇ ਦਿਨ ਤਾਂ ਨਹੀਂ ਆਏ,
ਤੂੰ ਬੁਰੇ ਦਿਨ ਹੀ ਸੱਜਣਾ ਲਿਆ ਛੱਡਦੇ।
ਤੂੰ ਬੂਰੇ ਦਿਨ ਹੀ ਸੱਜਣਾ ਛੱਡਦੇ।
ਸੁੱਖ ਚੌਰਵਾਲਾ ਦਾ ਕਿੱਤਾ ਮਜ਼ਦੂਰੀ ਹੈ, ਪਰ ਉਹ ਫੇਰ ਵੀ ਲਿਖਣ ਤੇ ਪੜ੍ਹਨ ਲਈ ਸਮਾਂ ਜ਼ਰੂਰ ਕੱਢਦਾ ਹੈ, ਸੁੱਖ ਦਾ ਕਹਿਣਾ ਹੈ ਕਿ ਕਿਤਾਬਾਂ ਸਾਨੂੰ ਜਿਉਣਾ ਸਿਖਾਉਂਦੀਆਂ ਹਨ ਤੇ ਇਹ ਸਾਡੇ ਚੰਗੇ ਤੇ ਮਾੜੇ ਵਕਤ ਦੀਆਂ ਸਾਥੀ ਹੁੰਦੀਆਂ ਹਨ ਅਤੇ ਕਿਤਾਬਾਂ ਤੋਂ ਸਾਨੂੰ ਵੱਡਮੁੱਲਾ ਗਿਆਨ ਪ੍ਰਾਪਤ ਹੁੰਦਾ ਹੈ ਜ਼ੋ ਸਾਨੂੰ ਸਾਡੇ ਮਾੜੇ ਵਕਤ ਵਿਚ ਸਕਾਰਾਤਮਕ ਸੋਚ ਰੱਖਣਾ ਸਿਖਾਉਂਦੀਆ ਹਨ।
ਉਹ ਆਖਦੇ ਹਨ ਕਿ ਉਹ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣਗੇ ਤੇ ਲੋਕਾਂ ਨੂੰ ਸੇਧ ਦੇਣ ਵਾਲੀਆਂ ਰਚਨਾਵਾਂ ਲਿਖਦੇ ਰਹਿਣਗੇ
ਸੰਪਰਕ -9914880392
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly