(ਸਮਾਜ ਵੀਕਲੀ)
ਦੁਨੀਆਂ ਵਿੱਚ ਕਿੰਨੀਆਂ ਹੀ ਫਿਲਮਾਂ ਦੇਖੀਆਂ ਤੇ ਗੀਤ ਸੁਣੇ ਜਾਂਦੇ ਹਨ ਪਰ ਇਸ ਪਿਛੇ ਕਿਸੇ ਲੇਖਕ,ਸ਼ਾਇਰ ਜਾਂ ਗੀਤਕਾਰ ਦਾ ਅਹਿਮ ਰੋਲ ਹੁੰਦਾ ਹੈ। ਅਸਲ ਵਿੱਚ ਫਿਲਮਾਂ , ਗੀਤ , ਕਹਾਣੀਆਂ ਸਾਡੀ ਜ਼ਿੰਦਗੀ ਵਿੱਚੋਂ ਹੀ ਉੱਪਜਦੀਆ ਹਨ। ਸਾਨੂੰ ਸਾਡੀ ਜ਼ਿੰਦਗੀ ਦੀ ਝਲਕ ਇਹਨਾਂ ਵਿੱਚੋਂ ਅਕਸਰ ਮਿਲ ਜਾਂਦੀ ਹੈ ਤੇ ਅਸੀ ਕੁੱਝ ਸਮੇਂ ਲਈ ਅਕਸਰ ਸਕੂਨ ਹਾਸਿਲ ਕਰਦੇ ਹਾਂ । ਰੂਸ ਦੇ ਮਹਾਨ ਕਵੀ ਰਸੂਲ ਹਮਜਾਤੋਵ ਨੇ ਕਿਹਾ ਹੈ ਕਿ ਦੁਨੀਆਂ ਦੇ ਕਿਸੇ ਵੀ ਮੁਲਕ ਜਾਂ ਸਥਾਨ ਬਾਰੇ ਜਾਂ ਉਥੋਂ ਦੇ ਲੋਕਾਂ ਦੇ ਕਲਚਰ ਬਾਰੇ ਜਾਣਨਾ ਹੋਵੇ ਤਾਂ ਉਥੋਂ ਦੇ ਗੀਤ ਸੁਣ ਲਵੋ।ਸਾਰੀ ਕਹਾਣੀ ਸਾਹਮਣੇ ਆ ਜਾਵੇਗੀ। ਲਿਖਣ ਦੀ ਕਲਾ ਕੁਦਰਤ ਦੀ ਬਖਸ਼ਿਸ਼ ਹੁੰਦੀ ਹੈ। ਮੈ ਸਮਝਦਾ ਜ਼ਿੰਦਗੀ ਵਿੱਚ ਹਰ ਕੰਮ ਸਿੱਖਿਆ ਜਾਂ ਸਕਦਾ ਹੈ ਪਰ ਲਿਖਣ ਦੀ ਕਲਾ ਉਸ ਕੁਦਰਤ ਦੁਆਰਾ ਵਰਦਾਨ ਦੇ ਰੂਪ ਵਿੱਚ ਮਿਲਦੀ ਹੈ।
ਪਿੰਡ -ਬੋਪਾਰਾਏ(ਗੁਰਾਇਆ) ਜ਼ਿਲ੍ਹਾ-ਜਲੰਧਰ ਵਿੱਚ ਪਿਤਾ ਸਵਰਗਵਾਸੀ ਸ੍ਰੀ ਦੇਸ ਰਾਜ ਅਤੇ ਮਾਤਾ ਰਾਜਿੰਦਰ ਕੌਰ ਗ੍ਰਹਿ ਨੂੰ ਵਾਲੇ ਰੈਪੀ ਰਾਜੀਵ ਨੇ ਮੁੱਢਲੀ ਪ੍ਰੀਖਿਆ ਵਿਨਾਇਕ ਪਬਲਿਕ ਹਾਈ ਸਕੂਲ, ਗੁਰਾਇਆ ਅਤੇ ਸਰਕਾਰੀ ਸੀਨੀਅਰ ਸਕੈਡਰੀ ਸਕੂਲ(ਲੜਕੇ), ਗੁਰਾਇਆ ਤੋ ਹਾਸਲ ਕੀਤੀ। ਇਸ ਉਪਰੰਤ ਬੀ.ਐਸ.ਈ(ਕੰਪਿਊਟਰ ਸਾਇੰਸ) ਅਤੇ ਐਮ.ਐਸ.ਈ(ਕੰਪਿਊਟਰ ਸਾਇੰਸ) ਦੀ ਡਿਗਰੀ ਲਾਇਲਪੁਰ ਖਾਲਸਾ ਕਾਲਜ,ਜਲੰਧਰ ਤੋ ਹਾਸਿਲ ਕੀਤੀ ।
ਇਸ ਸਮੇਂ ਪੰਜਾਬ ਸਕੂਲ ਸਿੱਖਿਆ ਬੋਰਡ ਅਦਾਰੇ ਵਿੱਚ ਬਤੌਰ ਜੂਨੀਅਰ ਸਹਾਇਕ ਸੇਵਾ ਨਿਭਾ ਰਹੇ ਹਨ। ਇੱਕ ਮੁਲਾਕਾਤ ਦੌਰਾਨ ਦੱਸਿਆ ਕਿ ਲਿਖਣ ਦਾ ਸੌਕ ਉਸਨੂੰ ਬਚਪਨ ਤੋ ਨਹੀ ਸੀ। ਕੁੱਝ ਆਪਣੇ ਨਾਲ ਹੋਈਆਂ ਘਟਨਾਵਾਂ ਜਾਂ ਆਪਣੇ ਆਲੇ ਦੁਆਲੇ ਵਿੱਚ ਜੋ ਵਾਪਰਦਾ ਹੈ ਇਸ ਸਭ ਨੂੰ ਮਹਿਸੂਸ ਕਰਕੇ ਹੀ ਉਹ ਗੀਤ, ਸ਼ਿਅਰ ਜਾਂ ਕਵਿਤਾ ਦੀ ਰਚਨਾ ਕਰਦਾ ਹੈ ਤੇ ਅਸਲ ਵਿੱਚ ਇਹ ਸਭ ਕੁਦਰਤ ਦੀ ਹੀ ਦੇਣ ਹੈ। ਕੁਦਰਤ ਆਪਣੀ ਬੋਲੀ ਇਨ੍ਹਾਂ ਕਵਿਤਾਵਾਂ ਰਾਹੀ ਦੁਨੀਆਂ ਅੱਗੇ ਪੇਸ਼ ਕਰਦੀ ਹੈ ਜਿਸਨੂੰ ਦਰਸਾਉਣ ਦਾ ਸਾਧਨ ਕਵੀ ਬਣਦੇ ਹਨ।ਉਸਨੂੰ ਲਿਖਣ ਦਾ ਸੌਂਕ ਕਰੀਬ 13 ਸਾਲ ਪਹਿਲਾਂ 2008 ਤੋਂ ਸ਼ੁਰੂ ਹੋਇਆ ।ਉਸ ਸਮੇਂ ਉਸਨੂੰ ਜਦੋਂ ਕਦੇ ਕਦੇ ਕੋਈ ਖਿਆਲ ਆਉਂਦਾ ਤਾਂ ਡਾਇਰੀ ਵਿੱਚ ਲਿਖ ਲੈਂਦਾ ਸੀ। ਉਸ ਦਾ ਕਹਿਣਾ ਹੈ ਕਿ ਉਹ ਪ੍ਰਸਿੱਧ ਸ਼ਾਇਰ, ਗੀਤਕਾਰ ਤੇ ਗਾਇਕ ਦੇਬੀ ਮਖ਼ਸੂਸਪੁਰੀ,ਬਾਬੂ ਸਿੰਘ ਮਾਨ, ਬੱਬੂ ਮਾਨ ਤੋ ਬਹੁਤ ਪ੍ਰਭਾਵਿਤ ਹੈ। ਅਸਲ ਵਿੱਚ ਲਿਖਣ ਦੀ ਕਲਾ ਉਸਨੂੰ ਉਹਨਾਂ ਦੇ ਗੀਤ, ਸੁਣ ਕੇ ਹੀ ਸ਼ੁਰੂ ਹੋਈ ਹੈ।
ਉਨ੍ਹਾਂ ਦੀਆਂ ਕਵਿਤਾਵਾਂ ਤੇ ਗੀਤ ਕਰੀਬ ਦੋ ਸਾਝਾ ਕਾਵਿ ਸੰਗ੍ਰਹਿ ਪੁਸਤਕ ਵਿੱਚ ਛੱਪ ਚੁੱਕੀਆਂ ਹਨ। ਅਜੋਕਾ ਕਾਵਿ ਪੁਸਤਕ ਜਿਸਦੇ ਸੰਪਾਦਕ ਅਰਜ਼ਪ੍ਰੀਤ ਹਨ ਜਿਸਨੂੰ ਸੂਰਜਾਂ ਦੇ ਵਾਰਿਸ ਪ੍ਰਕਾਸ਼ਨ ਵੱਲੋ ਪ੍ਰਕਾਸ਼ਿਤ ਕੀਤਾ ਗਿਆ ਸੀ। ਤੇ ਦੂਸਰਾ ਸਾਝਾ ਕਾਵਿ ਸੰਗ੍ਰਹਿ ਪੁਸਤਕ ਸਤਰੰਗੀਆਂ ਕਵਿਤਾਵਾਂ ਜਿਸਨੂੰ ਸੰਪਾਦਨ ਜਗਜੀਵਨ ਮੀਤ ਦੁਆਰਾ ਕੀਤਾ ਗਿਆ ਹੈ। ਇਹ ਪੁਸਤਕ ਸਾਲ 2020 ਵਿੱਚ ਰੀਲੀਜ਼ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਮਸ਼ਹੂਰ ਗੀਤਕਾਰ ਸਾਬੀ ਈਸਪੁਰੀ ਦੁਆਰਾ ਪ੍ਰਕਾਸ਼ਿਤ ਪੁਸਤਕ ਦਾਨਿਸ਼ ਹਾਇਕੂ ਸੰਸਾਰ ਫਰਵਰੀ-2021 ਅਤੇ ਤ੍ਰੈ ਮਾਸਿਕ ਰੰਗੀਨ ਪੁਸਤਕ ਲੜੀ ‘ਤਨੀਸ਼ਾ’ ਬਾਲ ਇੱਛਾਵਾਂ ਦੀ ਪਰਵਾਜ਼ (ਜਨਵਰੀ -ਮਾਰਚ 2021) ਵਿੱਚ ਵੀ ਉਨ੍ਹਾਂ ਦੀਆਂ ਰਚਨਾਵਾਂ ਛੱਪ ਚੁੱਕੀਆਂ ਹਨ। ਪੁਸਤਕ ਲੜੀ ਤਨੀਸ਼ਾ ਵਿੱਚ ਬੱਚਿਆਂ ਦੇ ਮਨ ਦੇ ਖਿਆਲ ਨੂੰ ਦਰਸਾਉਂਦੀ ਕਵਿਤਾ ਬਹੁਤ ਪਿਆਰੀ ਹੈ ਜਿਸਦੀਆਂ ਸਤਰਾਂ ਮੈ ਸਾਂਝੀਆ ਕਰ ਰਿਹਾ ਹਾਂ ।
“ਮੰਮੀ ਜੀ ਕਿਉਂ ਹੋ ਗਏ ਕੂਲ,
ਪਾਪਾ ਕਦੋਂ ਮੈ ਜਾਣਾ ਸਕੂਲ।
ਬੱਚੇ ਲਾਉਣ ਕਲਾਸਾ ਆਨਲਾਈਨ,
ਨਵਾ ਈ ਏ ਸਿਆਪਾ ਆਨਲਾਈਨ।”
ਇਸ ਤੋਂ ਇਲਾਵਾ ਵੀ ਉਨ੍ਹਾਂ ਦੀਆਂ ਕਵਿਤਾਵਾਂ ਤੇ ਗੀਤ ਹੋਰ ਬਹੁਤ ਸਾਰੀਆਂ ਸ਼ੋਸਲ ਮੀਡੀਆ ਸਾਈਟ ਤੇ ਅਕਸਰ ਦੇਖਣ ਨੂੰ ਮਿਲ ਜਾਂਦੀਆਂ ਹਨ। ਤੇ ਹੁਣ ਇਨ੍ਹਾਂ ਦੀਆਂ ਰਚਨਾਵਾਂ ਸਮਾਜ ਵੀਕਲੀ,ਬੀ ਟੀ ਟੀ ਨਿਊਜ਼, ਡੇਲੀ ਹਮਦਰਦ,ਮਾਲਵਾ ਬਾਣੀ,ਸਾਂਝੀ ਸੋਚ,ਸਾਡੇ ਲੋਕ ਪੰਜਾਬੀ ਟ੍ਰਿਬਿਊਨ ਇੰਟਰਨੈਸ਼ਨਲ,ਪ੍ਰੀਤਨਾਮਾ ਵਿੱਚ ਲੜੀਵਾਰ ਛਪ ਰਹੀਆਂ ਹਨ।ਇਨ੍ਹਾਂ ਸਾਰੇ ਰੋਜ਼ਾਨਾ ਅਤੇ ਸਪਤਾਹਿਕ ਅਖਬਾਰਾਂ ਤੇ ਰਾਜੀਵ ਨੂੰ ਬਹੁਤ ਮਾਣ ਹੈ ਜਿਸ ਨੇ ਇਸ ਦੀ ਕਲਮ ਨੂੰ ਦੁਨੀਆ ਦੇ ਪਾਠਕਾਂ ਤੱਕ ਪਹੁੰਚਦਾ ਕੀਤਾ।ਇਹਨਾਂ ਦੀਆਂ ਰਚਨਾਵਾਂ ਦਸੰਬਰ ਮਹੀਨੇ ਵਿੱਚ ਰੀਲੀਜ਼ ਹੋਣ ਵਾਲੇ ਸਾਂਝਾ ਕਾਵਿ ਸੰਗ੍ਰਹਿ ਪੁਸਤਕ ‘ਪਹਿਲੀ ਆਮਦ’ ਵਿੱਚ ਵੀ ਛੱਪ ਕੇ ਆ ਰਹੀਆਂ ਹਨ।ਇਸ ਪੁਸਤਕ ਨੂੰ ਕੈਫੇ ਵਰਲਡ ਪਬਲੀਕੇਸ਼ਨ ਵੱਲੋ ਪ੍ਰਕਾਸ਼ਿਤ ਕੀਤਾ ਜਾਵੇਗਾ।
ਰੈਪੀ ਰਾਜੀਵ ਦੀ ਆਉਣ ਵਾਲੀ ਪਹਿਲੀ ਪੁਸਤਕ ‘ਅਜੇ ਵੀ ਕਿਤੇ’ ਜਲਦ ਪਾਠਕਾਂ ਦੇ ਰੂਬਰੂ ਕੀਤੀ ਜਾਵੇਗੀ। ਮੇਰੇ ਵੱਲੋ ਰੈਪੀ ਰਾਜੀਵ ਨੂੰ ਸਾਹਿਤਕ ਖੇਤਰ ਵਿੱਚ ਉਸਦੇ ਆਉਣ ਵਾਲੇ ਨਵੇੰ ਭਵਿੱਖ ਲਈ ਬਹੁਤ ਬਹੁਤ ਮੁਬਾਰਕਾਂ,ਬਹੁਤ ਜਲਦੀ ਆਪਣੀ ਕੜੀ ਮਿਹਨਤ ਸਦਕਾ ਲੇਖਕਾਂ ਦੀ ਪਹਿਲੀ ਕਤਾਰ ਵਿੱਚ ਖੜ੍ਹਾ ਹੋ ਜਾਵੇਗਾ – ਆਮੀਨ
ਰਮੇਸ਼ਵਰ ਸਿੰਘ ਪਟਿਆਲਾ ਸੰਪਰਕ ਨੰਬਰ
9914880392.
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly