‘ਗਿਆਰਾਂ ਫ਼ੀਸਦੀ ਕਰੋਨਾ ਕੇਸ 20 ਸਾਲ ਤੋਂ ਘੱਟ ਉਮਰ ਦੇ ਲੋਕਾਂ ’ਚ ਮਿਲੇ’

ਨਵੀਂ ਦਿੱਲੀ (ਸਮਾਜ ਵੀਕਲੀ): ਰਾਜਾਂ ਬਾਰੇ ਸਿਹਤ ਮੰਤਰੀ ਭਾਰਤੀ ਪ੍ਰਵੀਨ ਪਵਾਰ ਨੇ ਅੱਜ ਲੋਕ ਸਭਾ ’ਚ ਦੱਸਿਆ ਕਿ ਦੇਸ਼ ਵਿੱਚ ਮਿਲੇ ਕੁੱਲ ਕੇਸਾਂ ਵਿੱਚ 11 ਫ਼ੀਸਦੀ ਕੇਸ 20 ਸਾਲ ਤੋਂ ਘੱਟ ਉਮਰ ਦੇ ਲੋਕਾਂ ’ਚ ਪਾਏ ਗਏ ਹਨ। ਭਾਰਤੀ ਨੇ ਇਹ ਖੁਲਾਸਾ ਇੱਕ ਸਵਾਲ ਕਿ ਜੁਲਾਈ 2021 ਤੱਕ 18 ਸਾਲ ਤੱਕ ਦੀ ਉਮਰ ਦੇ ਕਿੰਨੇ ਬੱਚੇ ਕਰੋਨਾ ਲਾਗ ਦੀ ਲਪੇਟ ’ਚ ਆਏ ਸਨ, ਦੇ ਜਵਾਬ ਵਿੱਚ ਕੀਤਾ।

ਬੱਚਿਆਂ ਲਈ ਕਰੋਨਾ ਵੈਕਸੀਨ, ਜੋ ਪਰਖ ਅਧੀਨ ਹੈ, ਬਾਰੇ ਤਫ਼ਸੀਲ ਦਿੰਦਿਆਂ ਪਵਾਰ ਨੇ ਲਿਖਤੀ ਜਵਾਬ ’ਚ ਕਿਹਾ ਕਿ ਕੌਮੀ ਰੈਗੂਲੇਟਰ ਸੀਡੀਐੱਸਸੀਓ ਵੱਲੋਂ ਬੱਚਿਆਂ (2 ਤੋਂ 18 ਸਾਲ ਤੱਕ) ’ਤੇ ਵੈਕਸੀਨਾਂ ਦੇ ਟਰਾਇਲਾਂ ਦੀ ਆਗਿਆ ਤਹਿਤ ਹੈਦਰਾਬਾਦ ਅਧਾਰਿਤ ਭਾਰਤ ਬਾਇਓਟੈੱਕ ਨੂੰ ਹੋਲ-ਵਿਰੀਓਨ ਇਨਐਕਟੀਵੇਟਿਡ ਵੈਕਸੀਨ ਦੇ ਦੂਜੇ ਤੇ ਤੀਜੇ ਪੜਾਅ ਲਈ ਜਦਕਿ ਅਹਿਮਦਾਬਾਦ ਦੀ ਕੈਡਿਲਾ ਹੈਲਥਕੇਅਰ ਨੂੰ 12 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬੱਚਿਆਂ ’ਤੇ ਡੀਐੱਨਏ ਅਧਾਰਿਤ ਵੈਕਸੀਨ ਦੀ ਤੀਜੇ ਪੜਾਅ ਦੀ ਕਲੀਨੀਕਲ ਅਜ਼ਮਾਇਸ਼ ਕਰਨ ਦੀ ਆਗਿਆ ਦਿੱਤੀ ਗਈ ਹੈ।

ਇਸੇ ਦੌਰਾਨ ਦੂਜੀ ਲਹਿਰ ’ਚ ਆਕਸੀਜਨ ਦੀ ਘਾਟ ਸਬੰਧੀ ਇੱਕ ਸਵਾਲ ਦੇ ਲਿਖਤੀ ਜਵਾਬ ’ਚ ਮੰਤਰੀ ਭਾਰਤੀ ਪ੍ਰਵੀਨ ਪਵਾਰ ਨੇ ਦੱਸਿਆ ਕਿ ਕਰੋਨਾ ਦੀ ਦੂਜੀ ਲਹਿਰ ਦੌਰਾਨ ਦੇਸ਼ ’ਚ ਆਕਸੀਜਨ ਦੀ ਵੱਧ ਤੋਂ ਵੱਧ ਮੰਗ 9,000 ਹਜ਼ਾਰ ਮੀਟਰਕ ਟਨ ਤੱਕ ਪੁੱਜ ਗਈ ਸੀ ਜੋ ਕਿ ਪਹਿਲੀ ਦੌਰਾਨ ਦੌਰਾਨ ਵੱਧ ਤੋਂ ਵੱਧ 3,095 ਮੀਟਰਕ ਟਨ ਸੀ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਰੋਨਾ: ਭਾਰਤ ’ਚ 35,342 ਨਵੇਂ ਕੇਸ, 483 ਮੌਤਾਂ
Next articleਟਵਿੱਟਰ ਇੰਡੀਆ ਦੇ ਐੱਮਡੀ ਨੂੰ ਮਿਲਿਆ ਨੋਟਿਸ ਹਾਈ ਕੋਰਟ ਵੱਲੋਂ ਖਾਰਜ