(ਸਮਾਜ ਵੀਕਲੀ)
ਜਿੰਦਗੀ ਦਾ ਆਨੰਦ ਤੂੰ ਲੈਲੈ,,
ਬੀਤ ਜਾਣੇ ਦਿਨ ਚਾਰ ਸੋਹਣਿਆ,,
ਦੂਰੋਂ ਤੱਕ ਸਰਾਫਤ ਦੇ ਨਾਲ,,
ਕਰ, ਮੈਲਾ ਨਾ ਕਿਰਦਾਰ ਸੋਹਣਿਆ,,
ਖੁਦ ਦੀ ਕਦੇ ਭਲਾਈ ਸੋਚਕੇ,,
ਸੋਹਣਾ ਬਣ ਸਰਦਾਰ ਸੋਹਣਿਆ,,
ਸਭੇ ਆਪਣੇ ਫਰਜ਼ ਨਿਭਾ ਕੇ,,
ਮਾਂ, ਪਿਉ ਦਾ ਕਰ ਸਤਿਕਾਰ ਸੋਹਣਿਆ,,
ਭੈਣ ਭਾਈ ਤੇ ਮਾਤ ਪਿਤਾ ਸਭ,,
ਵਧੀਆ ਹੈ ਪਰਿਵਾਰ ਸੋਹਣਿਆ,,
ਹੱਕ ਸੱਚ ਲਈ ਲੜਨ ਦੇ ਵਾਲਾ,,
ਬਣ , ਯੋਧਾ ਦਮਦਾਰ ਸੋਹਣਿਆ,,
ਸੀਰਤ ਸੂਰਤ ਪੜ੍ਹਨੀ ਸਿੱਖ ਲਈ,,
ਚਿਹਰੇ ਕਈ ਪ੍ਰਕਾਰ ਸੋਹਣਿਆ,,
ਪਾਪ ਪਾਖੰਡ ਤੋਂ ਬਚਕੇ ਚੱਲੀ,,
ਨਹੀਂ, ਮੂੰਹ ਦੀ ਪੈਣੀ ਹਾਰ ਸੋਹਣਿਆ,,
ਫ਼ਿਕਰ ਤੋਂ ਵੱਡਾ ਬੋਝ ਨਾ ਕੋਈ,,
ਲਾਹ, ਸੁੱਟ ਚਿੰਤਾਂ ਦਾ ਭਾਰ ਸੋਹਣਿਆ,,
ਸੂਰਾ ਖਾਂਦਾ ਹਿੱਕ ਤੇ ਚੋਟਾਂ,,
ਨਹੀ, ਕਰਦਾ ਪਿੱਠ ਤੇ ਵਾਰ ਸੋਹਣਿਆ,,
ਯਾਰ ਤੋਂ ਰਹੀਏ ਡਰਕੇ ਕਾਕਾ,,
ਦੁਸ਼ਮਣ, ਨੀ ਕਰਦਾ ਮਾਰ ਸੋਹਣਿਆ,,
ਸੌੜੀ ਸੋਚ ਤਿਆਗ ਕੇ ਇੱਥੋਂ ,,
ਲੰਘ ਜਾਈ ਤੂੰ ਪਾਰ ਸੋਹਣਿਆ,,
ਕੰਮ ਕੋਈ ਉਦੋਂ ਬਣ ਨੀ ਪਾਉਦਾ,,
ਜਦ ਤੱਕੇਂ ਪਰਾਈ ਨਾਰ ਸੋਹਣਿਆ,,
ਉੱਚਾ ਸੁੱਚਾ ਜੀਵਨ ਘੜ ਲਈ,,
ਬਾਣੀਂ ਦਾ ਸਮਝੀ ਸਾਰ ਸੋਹਣਿਆ,,
ਮੰਗਤ ਸਿੰਘ ਲੌਂਗੋਵਾਲ ਬਾਬਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly