HOME ਐਲੇਨਾ ਰਿਬਾਕੀਨਾ ਨੇ ਆਸਟ੍ਰੇਲੀਅਨ ਓਪਨ ਜਿੱਤਿਆ

ਐਲੇਨਾ ਰਿਬਾਕੀਨਾ ਨੇ ਆਸਟ੍ਰੇਲੀਅਨ ਓਪਨ ਜਿੱਤਿਆ

ਫੋਟੋ ਕੈਪਸ਼ਨ: ਖਿਤਾਬ ਜਿੱਤਣ ਤੋਂ ਬਾਅਦ ਖੁਸ਼ੀ ਦੇ ਮੂੜ ਵਿੱਚ ਐਲੀਨਾ ਰਿਬਾਕੀਨਾ

ਵੈਨਕੂਵਰ,  (ਸਮਾਜ ਵੀਕਲੀ)  (ਮਲਕੀਤ ਸਿੰਘ) — ਕਜ਼ਾਖਸਤਾਨ ਦੀ ਟੈਨਿਸ ਖਿਡਾਰਨ ਐਲੇਨਾ ਰਿਬਾਕੀਨਾ ਨੇ ਮੈਲਬੋਰਨ ਵਿੱਚ ਹੋਏ ।ਆਸਟ੍ਰੇਲੀਆਨ ਓਪਨ ਦੇ ਮਹਿਲਾ ਫਾਈਨਲ ਵਿੱਚ ਦੁਨੀਆ ਦੀ ਨੰਬਰ ਇੱਕ ਖਿਡਾਰਨ ਅਰੀਨਾ ਸਾਬਾਲੈਂਕਾ ਨੂੰ 6-4, 4-6, 6-4 ਨਾਲ ਹਰਾਕੇ ਆਪਣਾ ਦੂਜਾ ਗ੍ਰੈਂਡ ਸਲੈਮ ਖਿਤਾਬ ਜਿੱਤ ਲਿਆ ਹੈ। ਇਹ ਖਿਤਾਬੀ ਮੁਕਾਬਲਾ ਤਿੰਨ ਸੈੱਟਾਂ ਤੱਕ ਚੱਲਿਆ, ਜਿਸ ਦੌਰਾਨ ਦੋਵੇਂ ਖਿਡਾਰਨਾ ਵਿਚਾਲੇ ਦਿਲਚਸਪ ਖੇਡ ਵੇਖਣ ਨੂੰ ਮਿਲੀ। ਪਹਿਲਾ ਸੈੱਟ ਰਿਬਾਕੀਨਾ ਨੇ ਆਪਣੇ ਨਾਂ ਕੀਤਾ, ਦੂਜੇ ਸੈੱਟ ਵਿੱਚ ਸਾਬਾਲੈਂਕਾ ਨੇ ਵਾਪਸੀ ਕੀਤੀ, ਪਰ ਫੈਸਲਾਕੁੰਨ ਤੀਜੇ ਸੈੱਟ ਵਿੱਚ ਰਿਬਾਕੀਨਾ ਨੇ ਮੈਚ ਜਿੱਤ ਲਿਆ। ਇਹ ਜਿੱਤ ਰਿਬਾਕੀਨਾ ਲਈ ਖਾਸ ਮਹੱਤਵ ਰੱਖਦੀ ਹੈ ਟੂਰਨਾਮੈਂਟ ਦੌਰਾਨ ਉਸਦੀ ਤਾਕਤਵਰ ਅਤੇ ਸੰਤੁਲਿਤ ਖੇਡ ਨੇ ਦਰਸ਼ਕਾਂ ਅਤੇ ਖੇਡ ਮਾਹਿਰਾਂ ਦਾ ਖਾਸ ਧਿਆਨ ਖਿੱਚਿਆ ਹੈ । ਇਸ ਖਿਤਾਬ ਨਾਲ ਐਲੇਨਾ ਰਿਬਾਕੀਨਾ ਨੇ ਮਹਿਲਾ ਟੈਨਿਸ ਵਿੱਚ ਆਪਣੀ ਮਜ਼ਬੂਤ ਪਹਿਚਾਣ ਹੋਰ ਪੱਕੀ ਕਰ ਲਈ ਹੈ ਅਤੇ ਭਵਿੱਖ ਵਿੱਚ ਉਸ ਤੋਂ ਹੋਰ ਵੱਡੀਆਂ ਉਪਲਬਧੀਆਂ ਦੀ ਉਮੀਦ ਕੀਤੀ ਜਾ ਰਹੀ ਹੈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਇਟਲੀ ਵਿੱਚ ਵਰਲਡ ਕੱਪ ਸਕੀ ਕ੍ਰਾਸ ‘ਚ ਮੈਰੀਅਲ ਥੌਮਸਨ ਨੇ ਕਾਂਸੀ ਦਾ ਤਗਮਾ ਜਿੱਤਿਆ
Next articleਕਾਰਲੋਸ ਅਲਕਾਰਾਜ਼ ਨੇ ਜੋਕੋਵਿਚ ਨੂੰ ਹਰਾ ਕੇ ਆਸਟ੍ਰੇਲੀਆਈ ਓਪਨ ਜਿੱਤਿਆ