HOME ਗਰਮੀ ਤੋਂ ਪਹਿਲਾਂ ਹੀ ਬਿਜਲੀ ਕੱਟਾਂ ਨੇ ਵਧਾਈ ਲੋਕਾਂ ਦੀ ਪ੍ਰੇਸ਼ਾਨੀ: ਗੋਲਡੀ...

ਗਰਮੀ ਤੋਂ ਪਹਿਲਾਂ ਹੀ ਬਿਜਲੀ ਕੱਟਾਂ ਨੇ ਵਧਾਈ ਲੋਕਾਂ ਦੀ ਪ੍ਰੇਸ਼ਾਨੀ: ਗੋਲਡੀ ਪੁਰਖਾਲੀ

1
ਗੋਲਡੀ ਪੁਰਖਾਲੀ

ਰੂਪਨਗਰ   (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾਂ ) ਗਰਮੀ ਦੇ ਮੌਸਮ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਇਲਾਕੇ ਵਿੱਚ ਬਿਜਲੀ ਦੇ ਲਗਾਤਾਰ ਲੱਗ ਰਹੇ ਕੱਟਾਂ ਕਾਰਨ ਆਮ ਲੋਕ ਕਾਫੀ ਪ੍ਰੇਸ਼ਾਨ ਨਜ਼ਰ ਆ ਰਹੇ ਹਨ। ਦਿਨ ਅਤੇ ਰਾਤ ਦੌਰਾਨ ਬਾਰ-ਬਾਰ ਬਿਜਲੀ ਜਾਣ ਨਾਲ ਘਰੇਲੂ ਕੰਮਕਾਜ ਅਤੇ ਛੋਟੇ ਵਪਾਰ ਪ੍ਰਭਾਵਿਤ ਹੋ ਰਹੇ ਹਨ। ਇਸ ਸੰਬੰਧੀ ਸਮਾਜਿਕ ਆਗੂ ਗੋਲਡੀ ਪੁਰਖਾਲੀ ਨੇ ਕਿਹਾ ਕਿ ਗਰਮੀ ਵਧਣ ਨਾਲ ਬਿਜਲੀ ਦੀ ਮੰਗ ਵੀ ਵਧਦੀ ਹੈ, ਪਰ ਬਿਜਲੀ ਵਿਭਾਗ ਵੱਲੋਂ ਸਪਲਾਈ ਨੂੰ ਸੁਚਾਰੂ ਬਣਾਉਣ ਦੀ ਬਜਾਏ ਕੱਟ ਲਗਾਏ ਜਾ ਰਹੇ ਹਨ, ਜੋ ਕਿ ਚਿੰਤਾਜਨਕ ਗੱਲ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਬੱਚਿਆਂ ਦੀ ਪੜਾਈ ਅਤੇ ਬੁਜ਼ੁਰਗਾਂ ਦੀ ਸਿਹਤ ‘ਤੇ ਵੀ ਨਕਾਰਾਤਮਕ ਅਸਰ ਪੈ ਰਿਹਾ ਹੈ। ਗੋਲਡੀ ਪੁਰਖਾਲੀ ਨੇ ਮੰਗ ਕੀਤੀ ਕਿ ਬਿਜਲੀ ਵਿਭਾਗ ਤੁਰੰਤ ਇਸ ਸਮੱਸਿਆ ਦਾ ਹੱਲ ਕਰੇ ਅਤੇ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਬਿਜਲੀ ਸਪਲਾਈ ਨੂੰ ਬਿਨਾਂ ਰੁਕਾਵਟ ਯਕੀਨੀ ਬਣਾਇਆ ਜਾਵੇ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਪੇਡੂ ਮਜ਼ਦੂਰ ਯੂਨੀਅਨ ਪੰਜਾਬ ਨੇ ਡਿਪਟੀ ਕਮਿਸ਼ਨਰ ਜਲੰਧਰ ਨੂੰ ਮੰਗਾਂ ਸਬੰਧੀ ਦਿੱਤਾ ਮੰਗ ਪੱਤਰ ‌
Next articleਗੁਰਸਿਮਰਨ ਕੌਰ ਨੇ ਕੀਤਾ ਨਾਮ ਰੌਸ਼ਨ