ਚੁਣਾਵੀ ਹੱਥਕੰਡੇ

ਖੁਸ਼ੀ ਮੁਹੰਮਦ

(ਸਮਾਜ ਵੀਕਲੀ)

ਚੋਣਾਂ ਆਈਆਂ ਸਿਰ ‘ਤੇ, ਕਈ ਨਿਲਾਮ ਹੋਣਗੇ
ਦਲ-ਬਦਲੂਆਂ ਦੇ ਚਰਚੇ, ਹੁਣ ਆਮ ਹੋਣਗੇ

ਜਿੱਧਰੋਂ ਬੁਰਕੀ ਪੈ ਗਈ ਵੱਡੀ, ਅਹੁਦੇ ਦੀ
ਓਸੇ ਈ ਦਲ ਦੇ ਯਾਰੋ ਬਣੇਂ ਗ਼ੁਲਾਮ ਹੋਣਗੇ

ਦਲ ਬਦਲਣ ਲਈ ਗੁਪਤ ਮੀਟਿੰਗਾਂ ਕਰਦੇ ਜੋ
ਕੁਝ ਦਿਨਾ ਦੇ ਬਾਅਦ ਉਹ ਸ਼ਰੇਆਮ ਹੋਣਗੇ

ਧਰਮ ਦੇ ਨਾਂਅ ਤੇ ਭਾਵਨਾਵਾਂ ਭੜਕਾਵਣ ਲਈ
ਕਿਤੇ ਵਾਹਿਗੁਰੂ, ਅੱਲਾਹ ਤੇ ਕਿਤੇ ਰਾਮ ਹੋਣਗੇ

ਜਨਤਾ ਦੇ ਹਮਦਰਦ ਬਣਨ ਲਈ ਸਭ ਨੇਤਾ
ਝੂਠੇ ਵਾਅਦੇ ਕਰਦੇ ਵੀ ਤਮਾਮ ਹੋਣਗੇ

ਸਾਰਾ ਦਿਨ ਜਿਹੜੇ ਇੱਕ ਦੂਜੇ ਨੂੰ ਕੋਸਣਗੇ
ਸ਼ਾਮ ਢਲ਼ਦਿਆਂ ਉਹ ਟਕਰਾਉਂਦੇ ਜਾਮ ਹੋਣਗੇ

ਆਪਣੇ ਹੱਕ ‘ਚ ਖੜ੍ਹੇ ਕਰਨ ਲਈ ਵੋਟਰਾਂ ਨੂੰ
ਦਾਰੂ, ਭੁੱਕੀ, ਪੈਸਾ ਸਭ ਇੰਤਜ਼ਾਮ ਹੋਣਗੇ

ਵੱਡਾ ਲੀਡਰ ਓਹੀ “ਖੁਸ਼ੀ” ਕਹਿਲਾਏਗਾ
ਜਿਸ ‘ਤੇ ਵੱਡੇ ਜੁਰਮਾਂ ਦੇ ਇਲਜ਼ਾਮ ਹੋਣਗੇ

ਖੁਸ਼ੀ ਮੁਹੰਮਦ “ਚੱਠਾ”

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article(ਇਹ ਐ ਸਾਡੀ ਆਜ਼ਾਦੀ)
Next articleਅਜੋਕੇ ਹਲਾਤ