ਲੋਕ ਅਜ਼ਾਦ ਉਮੀਦਵਾਰ ਦੇ ਗੁੰਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਰਹਿਣ – ਨਵਤੇਜ ਚੀਮਾ
ਕਪੂਰਥਲਾ / ਸੁਲਤਾਨਪੁਰ ਲੋਧੀ,( ਕੌੜਾ )- ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨਵਤੇਜ ਸਿੰਘ ਚੀਮਾ ਨੇ ਅੱਜ ਪਿੰਡ ਭੌਰ ਵਿਖੇ ਆਯੋਜਿਤ ਇਕ ਚੋਣ ਮੀਟਿੰਗ ਦੌਰਾਨ ਆਖਿਆ ਕਿ ਲੋਕ ਆਜ਼ਾਦ ਉਮੀਦਵਾਰ ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਕੀਤੇ ਜਾ ਗੁੰਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਰਹਿਣ। ਓਹਨਾਂ ਕਿਹਾ ਕਿ ਆਜ਼ਾਦ ਉਮੀਦਵਾਰ ਦਾ ਹਲਕੇ ਵਿੱਚ ਕੋਈ ਵੀ ਅਧਾਰ ਨਹੀਂ ਹੈ, ਇਸ ਲਈ ਲ਼ੋਕ ਉਸ ਨੂੰ ਵੋਟ ਪਾ ਕੇ ਆਪਣੇ ਕੀਮਤੀ ਵੋਟ ਨੂੰ ਖ਼ਰਾਬ ਨਾ ਕਰਨ। ਓਹਨਾਂ ਕਿਹਾ ਕਿ ਨਸ਼ੇ ਅਤੇ ਨੋਟ ਵੰਡ ਕੇ ਚੋਣਾਂ ਜਿੱਤਣ ਦਾ ਸੁਪਨਾ ਵੇਖ ਰਹੇ ਆਜ਼ਾਦ ਉਮੀਦਵਾਰ ਨੂੰ ਹਲਕੇ ਦੇ ਲੋਕ ਬੁਰੀ ਤਰ੍ਹਾਂ ਹਰਾਉਂਗੇ। ਓਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਜੋ ਪਛੜੇ ਸਮਾਜ ਦੇ ਇੱਕ ਇਮਾਨਦਾਰ ਕਾਂਗਰਸ ਨੇਤਾ ਹਨ ਨੂੰ ਮੁੜ ਮੁਖ ਮੰਤਰੀ ਬਣਾਉਣ ਲਈ ਲੋਕ ਆਪਣਾ ਮਨ ਬਣਾ ਚੁੱਕੇ ਹਨ।
ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਕਪੂਰਥਲਾ ਦੇ ਜ਼ਿਲਾ ਪ੍ਰਧਾਨ ਹਰਮੇਸ਼ ਮੇਸ਼ੀ ਡਡਵਿੰਡੀ ਨੇ ਹਾਜ਼ਰ ਲੋਕਾਂ ਨੂੰ ਆਖਿਆ ਕਿ ਫਿਲਮ ਨੂੰ ਇੱਥੇ ਸਮੁੱਚੇ ਪੰਜਾਬ ਵਿਚ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਮੁੜ ਸਰਕਾਰ ਬਣਾਵੇਗੀ ਅਤੇ ਪਛੜੇ ਵਰਗਾਂ ਦੇ ਲੋਕਾਂ, ਕਿਸਾਨਾਂ,-ਮਜ਼ਦੂਰਾਂ, ਵਪਾਰੀਆਂ, ਮੁਲਾਜ਼ਮਾਂ, ਦੇ ਭੱਖਦੇ ਮਸਲਿਆਂ ਨੂੰ ਪਹਿਲ ਦੇ ਅਧਾਰ ਉਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਵਾਲਮੀਕ ਭਾਈਚਾਰੇ ਅਤੇ ਪਛੜੇ ਵਰਗਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਛੜੇ ਵਰਗਾਂ ਦੇ ਮਸੀਹਾ ਚਰਨਜੀਤ ਸਿੰਘ ਚੰਨੀ ਨੂੰ ਮੁੜ ਮੁੱਖ ਮੰਤਰੀ ਬਣਾਉਣ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਨਵਤੇਜ ਸਿੰਘ ਚੀਮਾ ਨੂੰ ਬਹੁਮਤ ਨਾਲ ਜਿਤਾਉਣ ਲਈ ਆਪਣੇ ਵੋਟ ਪਾਉਣ।
ਉੱਕਤ ਚੋਣ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਬਲਾਕ ਸੰਮਤੀ ਮੈਂਬਰ ਸ਼ਿੰਦਰਪਾਲ, ਸੂਬੇਦਾਰ ਮਲਕੀਤ ਸਿੰਘ, ਨਿਰਮਲ ਸਿੰਘ ਭੌਰ, ਬਲਵੀਰ ਸਿੰਘ , ਚੰਨਣ ਸਿੰਘ, ਪਰਵਿੰਦਰ ਸਿੰਘ, ਬੱਗਾ ਭੌਰ, ਸਾਧੂ ਸਿੰਘ, ਨਰਿੰਦਰ ਸਿੰਘ, ਮੰਗਤ ਰਾਮ ਸਿੰਘ, ਬਲਕਾਰ ਸਿੰਘ, ਪ੍ਰੀਤ ਭੌਰ, ਬਿੱਕਾ ਭੌਰ,ਲਹਿੰਬਰ ਲੈਂਭੀ, ਚਰਨਾ ਭੌਰ ਆਦਿ ਨੇ ਲਾਹ ਕੇ ਝੂੰਮ ਰਿਹਾ ਸੀ ਬਾਹਾਂ ਖੜੀਆਂ ਕਰਕੇ ਕਾਂਗਰਸ ਉਮੀਦਵਾਰ ਨਵਤੇਜ ਸਿੰਘ ਚੀਮਾ ਨੂੰ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਨੂੰ ਪਿੰਡ ਭੌਰ ਤੋਂ ਵੱਡੀ ਲੀਡ ਨਾਲ ਜਿਤਾਉਣਗੇ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ2.
https://play.google.com/store/apps/details?id=in.yourhost.samajweekly