ਨਵੀਂ ਦਿੱਲੀ(ਸਮਾਜ ਵੀਕਲੀ): ਚੋਣ ਕਮਿਸ਼ਨ ਨੇ ਮਨੀਪੁਰ ਅਸੈਂਬਲੀ ਚੋਣਾਂ ਲਈ ਤਰੀਕਾਂ ਬਦਲ ਦਿੱਤੀਆਂ ਹਨ। ਦੋ ਗੇੜਾਂ ਤਹਿਤ ਹੁਣ 28 ਫਰਵਰੀ ਤੇ 5 ਮਾਰਚ ਨੂੰ ਵੋਟਾਂ ਪੈਣਗੀਆਂ। ਸੂਬੇ ਵਿੱਚ ਪਹਿਲਾਂ 27 ਫਰਵਰੀ ਤੇ 3 ਮਾਰਚ ਨੂੰ ਪੋਲਿੰਗ ਹੋਣੀ ਸੀ। ਚੋਣ ਕਮਿਸ਼ਨ ਨੇ ਇਕ ਬਿਆਨ ਵਿੱਚ ਕਿਹਾ ਕਿ ਤਰੀਕਾਂ ਬਦਲਣ ਦਾ ਫੈਸਲਾ ਵੱਖ ਵੱਖ ਸਬੰਧਤ ਧਿਰਾਂ ਦੇ ਸਲਾਹ ਮਸ਼ਵਰੇ ਤੇ ਜ਼ਮੀਨੀ ਹਾਲਾਤ ’ਤੇ ਵਿਚਾਰ ਚਰਚਾ ਕਰਨ ਮਗਰੋਂ ਲਿਆ ਗਿਆ ਹੈ। ਸੂਤਰਾਂ ਨੇ ਕਿਹਾ ਕਿ ਕੁਝ ਈਸਾਈ ਜਥੇਬੰਦੀਆਂ ਨੇ ਮੰਗ ਕੀਤੀ ਸੀ ਕਿ ਚੋਣਾਂ ਐਤਵਾਰ ਨੂੰ ਨਾ ਕਰਵਾਈਆਂ ਜਾਣ ਕਿਉਂਕਿ ਇਸ ਦਿਨ ਬਹੁਤੇ ਈਸਾਈ ਗਿਰਜਾਘਰ ਜਾਂਦੇ ਹਨ। ਚੋਣ ਕਮਿਸ਼ਨ ਨੇ ਗੁਰੂ ਰਵਿਦਾਸ ਜੈਯੰਤੀ ਦੇ ਹਵਾਲੇ ਨਾਲ ਪੰਜਾਬ ਅਸੈਂਬਲੀ ਲਈ ਚੋਣ ਤਰੀਕ ਨੂੰ ਬਦਲ ਦਿੱਤਾ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly