ਬਜ਼ੁਰਗ ਅਤੇ ਦਿਲ ਦੇ ਮਰੀਜ ਸਵੇਰ ਦੀ ਸੈਰ ਤੋ ਕਰਨ ਗੁਰੇਜ – ਡਾ.ਅਕਸਿਤਾ ਗੁਪਤਾ

ਐਸ.ਡੀ.ਐਮ ਨੇ ਠੰਡ ਵਿੱਚ ਕੰਮ ਕਰਨ ਵਾਲੇ ਬਜ਼ੁਰਗਾਂ ਨੂੰ ਜੈਕਟਾਂ ਵੰਡੀਆਂ

ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਡਾ. ਅਕਸ਼ਿਤਾ ਗੁਪਤਾ, ਆਈ.ਏ.ਐਸ, ਉਪ ਮੰਡਲ ਮੈਜਿਸਟ੍ਰੇਟ, ਨਵਾਂਸ਼ਹਿਰ- ਕਮ-ਆਨਰੇਰੀ ਸੈਕਰੇਟਰੀ, ਰੈਡ ਕ੍ਰਾਸ ਸ਼ਹੀਦ ਭਗਤ ਸਿੰਘ ਨਗਰ ਵਲੋਂ ਡਿਪਟੀ ਕਮਿਸ਼ਨਰ, ਸ਼ਹੀਦ ਭਗਤ ਸਿੰਘ ਨਗਰ ਸ੍ਰੀ ਰਾਜੇਸ਼ ਧੀਮਾਨ, ਆਈ.ਏ.ਐਸ ਅਤੇ ਮਾਲ, ਪੁਨਰਵਾਸ ਤੇ ਡਿਜਾਸਟਰ ਮੈਨੇਜਮੈਂਟ ਵਿਭਾਗ ਵਲੋਂ ਕੋਲਡ ਵੇਵਜ ਸੀਜ਼ਨ 2025 ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਦੀ ਲੜੀ ਵਿੱਚ ਜ਼ਿਲ੍ਹਾ ਰੈਡ ਕਰੋਸ ਸੁਸਾਇਟੀ, ਸ਼ਹੀਦ ਭਗਤ ਸਿੰਘ ਨਗਰ ਦੇ ਸਹਿਯੋਗ ਨਾਲ ਵੱਧਦੀ ਠੰਢ ਵਿੱਚ ਸ਼ਹਿਰ ਦੇ ਵੱਖ ਵੱਖ ਥਾਵਾਂ ਤੇ ਲੋੜਵੰਦ ਲੋਕਾਂ ਨੂੰ ਗਰਮ ਜੈਕਟਾਂ ਅਤੇ ਬੂਟ ਵੰਡੇ ਗਏ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਆਮ ਜਨਤਾ ਨੂੰ ਅਪੀਲ ਕੀਤੀ ਗਈ ਕਿ ਬਜ਼ੁਰਗ ਅਤੇ ਦਿਲ ਦੇ ਮਰੀਜ਼ ਸਵੇਰ ਦੀ ਸੈਰ ਤੋਂ ਪਰਹੇਜ ਕਰਨ ਅਤੇ ਬਿਨ੍ਹਾਂ ਜ਼ਰੂਰੀ ਕੰਮ ਤੋਂ ਆਪਣੇ ਘਰਾਂ ਤੋਂ ਬਾਹਰ ਨਾ ਰਹਿਣ ਤਾਂ ਜੋ ਠੰਢ ਨਾਲ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਕਿ ਨਿਮੋਨਿਆ, ਕੰਬਣੀ, ਮਾਸਪੇਸ਼ੀਆਂ ਵਿੱਚ ਖਿਚਾਵ ਆਦਿ ਪਰੇਸ਼ਾਨੀਆਂ ਤੋਂ ਬੱਚਿਆ ਜਾ ਸਕੇ। ਇਸ ਤੋਂ ਇਲਾਵਾ ਇਹ ਵੀ ਦੱਸਿਆ ਗਿਆ ਠੰਢ ਦੇ ਮੌਸਮ ਵਿੱਚ ਲਗਾਤਾਰ ਘਟ ਰਹੇ ਤਾਪਮਾਨ ਵਿੱਚ ਸਿਹਤ ਪ੍ਰਤੀ ਲਾਪਰਵਾਹੀ ਖਤਰਨਾਕ ਸਾਬਤ ਹੋ ਸਕਦੀ ਹੈ। ਇਸ ਲਈ ਉਹਨਾਂ ਵੱਲੋਂ ਬੀ.ਡੀ.ਪੀ.ਓ., ਈ.ਓ., ਮਾਲ ਅਤੇ ਸਿਹਤ ਵਿਭਾਗ ਦੇ ਅਧਿਕਾਰੀਆ ਨੂੰ ਭਾਰਤ ਸਰਕਾਰ, ਮਨਿਸਟਰੀ ਆਫ ਸਾਈਂਸ ਵਲੋਂ ਜਾਰੀ ਐਸ.ਓ.ਪੀ ਦੀ ਸਖਤੀ ਨਾਲ ਇੰਨ ਬਿੰਨ ਪਾਲਣਾ ਦੀ ਹਦਾਇਤ ਕੀਤੀ ਗਈ। ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਤੇ ਉਹ ਬਜ਼ੁਰਗਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਕੀ ਉਹ ਠੰਡ ਦੇ ਮੌਸਮ ਵਿੱਚ ਸੈਦ ਕਰਨ ਤੋਂ ਗੁਰੇਜ਼ ਕਰਨਾ। ਉਹਨਾਂ ਇਸ ਮੌਕੇ ਤੇ ਠੰਡ ਵਿੱਚ ਕੰਮ ਕਰਨ ਵਾਲੇ ਗਰੀਬ ਬਜ਼ੁਰਗਾਂ ਨੂੰ ਜੈਕਟਾਂ ਵੱਡੀਆਂ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਧੀਆਂ
Next articleਪਲੇਅ ਵੇਅ ਅਤੇ ਪ੍ਰੀ ਨਰਸਰੀ ਸਕੂਲਾਂ ਦੀ ਰਜਿਸਟ੍ਰੇਸ਼ਨ ਲਾਜ਼ਮੀ – ਜ਼ਿਲ੍ਹਾ ਪ੍ਰੋਗਰਾਮ ਅਫ਼ਸਰ