ਏਕਤਾ ਕਪੂਰ ਨੂੰ ਸੁਪਰੀਮ ਕੋਰਟ ਨੇ ਪਾਈ ਝਾੜ, ਅਸਲ ਮਸਲਾ ਅਸ਼ਲੀਲਤਾ ਐ!

ਫੌਜੀ ਕੁਮਾਰ ਨੇ ਆਪਣੀ 2020 ਦੀ ਸ਼ਿਕਾਇਤ ਵਿਚ ਦੋਸ਼ ਲਾਇਆ ਸੀ ਕਿ ਸੀਰੀਜ਼ ‘ਐਕਸਐਕਸਐਕਸ’ (ਸੀਜ਼ਨ 2) ਵਿਚ ਇਕ ਸਿਪਾਹੀ ਦੀ ਪਤਨੀ ਨਾਲ ਜੁੜੇ ਕਈ ਇਤਰਾਜ਼ਯੋਗ ਦ੍ਰਿਸ਼ ਦਿਖਾਏ ਗਏ ਹਨ। ਏਕਤਾ ਇਸ ਟਿੱਪਣੀ ਮਗਰੋਂ ਬਾਲੀਵੁੱਡ ਵਿਚ ਸ਼ਰਮਿੰਦੀ ਹੋਈ ਨਜ਼ਰੀਂ ਪਈ।

(ਸਮਾਜ ਵੀਕਲੀ): ਲੰਘੇ ਦਿਨੀਂ ਫ਼ਿਲਮਸਾਜ਼ ਏਕਤਾ ਕਪੂਰ ਨੂੰ ਸੁਪਰੀਮ ਕੋਰਟ ਨੇ ਝਾੜ ਪਾਈ ਸੀ। ਇਹ ਵਾਕਿਆ ਸ਼ੁੱਕਰਵਾਰ ਦਾ ਹੈ। ਏਕਤਾ ਨੂੰ ਵੈੱਬ ਸੀਰੀਜ਼ ”XXX”(Ekta Kapoor XXX Web Series) ਵਿਚ ‘ਇਤਰਾਜ਼ਯੋਗ ਕੰਟੈਂਟ’ ਨੂੰ ਲੈ ਕੇ ਝਾੜ ਪਾਈ ਗਈ ਸੀ। ਉਸ ਦੌਰਾਨ ਸਿਖਰਲੀ ਅਦਾਲਤ ਨੇ ਕਿਹਾ ਕਿ ਉਹਯਾਨੀ ਕਿ ਏਕਤਾ, ਇਸ ਦੇਸ਼ ਦੀ ਨੌਜਵਾਨ ਪੀੜ੍ਹੀ ਦਾ ਦਿਮਾਗ਼ ਖਰਾਬ ਕਰ ਰਹੀ ਹੈ। ਅਦਾਲਤ, ਏਕਤਾ ਵੱਲੋਂ ਦਾਇਰ ਉਸ ਪਟੀਸ਼ਨ ‘ਤੇ ਸੁਣਵਾਈ ਕਰ ਰਹੀ ਸੀ, ਜਿਸ ਵਿਚ ਉਸ ਦੇ ਓਟੀਟੀ ਪਲੇਟਫਾਰਮ ਬਾਲਾ ‘ਤੇ ਪ੍ਰਸਾਰਤ ਵੈੱਬ ਸੀਰੀਜ਼ ‘ਚ ਫੌਜੀਆਂ ਦਾ ਅਪਮਾਨ ਕਰਨ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਚੀਜ਼ ਦਿਖਾਈ ਗਈ ਸੀ। ਇਸ ਦੋਸ਼ ‘ਚ ਉਸ ਖਿਲਾਫ ਜਾਰੀ ਗ੍ਰਿਫਤਾਰੀ ਵਾਰੰਟ ਨੂੰ ਚੁਣੌਤੀ ਦਿੱਤੀ ਗਈ ਸੀ।

 

ਜਸਟਿਸ ਅਜੈ ਰਸਤੋਗੀ ਤੇ ਜਸਟਿਸ ਸੀਟੀ ਰਵੀ ਕੁਮਾਰ ਦੀ ਬੈਂਚ ਨੇ ਕਿਹਾ ਕਿ ‘ਕੁਝ ਤਾਂ ਕਰਨਾ ਪਵੇਗਾ, ਤੁਸੀਂ ਇਸ ਦੇਸ਼ ਦੀ ਨੌਜਵਾਨ ਪੀੜ੍ਹੀ ਦਾ ਦਿਮਾਗ ਖਰਾਬ ਕਰ ਰਹੇ ਓ। OTT ਕੰਟੈਂਟ ਸਾਰਿਆਂ ਲਈ ਹੈ। ਤੁਸੀਂ ਲੋਕਾਂ ਨੂੰ ਕਿਸ ਤਰ੍ਹਾਂ ਦਾ ਬਦਲ ਦੇ ਰਹੇ ਹੋ? ਏਕਤਾ ਬੀਬੀ, ਤੁਸੀਂ ਨੌਜਵਾਨਾਂ ਦੇ ਦਿਮਾਗ ਨੂੰ ਪ੍ਰਦੂਸ਼ਤ ਕਰ ਰਹੇ ਓ।” ਇਸ ਔਰਤ ਵੱਲੋਂ ਪੇਸ਼ ਹੋਏ ਵਕੀਲ ਮੁਕੁਲ ਨੇ ਕਿਹਾ ਕਿ ਪਟਨਾ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਗਈ ਹੈ, ਪਰ ਇਸ ਗੱਲ ਦੀ ਕੋਈ ਉਮੀਦ ਨਹੀਂ ਹੈ ਕਿ ਮਾਮਲਾ ਛੇਤੀ ਸੁਣਵਾਈ ਲਈ ਕੈਟਾਗਰਾਈਜ਼ਡ ਹੋਵੇਗਾ। ਵਕੀਲ ਮੁਕੁਲ ਕਹਿ ਰਿਹਾ ਸੀ ਕਿ ਸਾਡੇ ਵਤਨ ਭਾਰਤ ਵਿਚ ਚੋਣ ਦੀ ਆਜ਼ਾਦੀ ਹੈ ਤੇ ਸੀਰੀਜ਼ ਦੀ ਸਮੱਗਰੀ ਮੈਂਬਰ ਆਧਾਰਿਤ ਹੈ।

ਇਸ ‘ਤੇ ਅਦਾਲਤ ਨੇ ਪੁੱਛਿਆ ਕਿ ਲੋਕਾਂ ਨੂੰ ਕਿਸ ਤਰ੍ਹਾਂ ਦਾ ਬਦਲ ਦਿੱਤਾ ਜਾ ਰਿਹਾ ਏ? ਅਜਿਹੀ ਪਟੀਸ਼ਨ ਦਾਇਰ ਕਰਨ ‘ਤੇ ਅਸੀਂ ਤੁਹਾਨੂੰ ਜੁਰਮਾਨਾ ਕਰਾਂਗੇ। ਮੁਕੁਲ ਕਿਰਪਾ ਕਰ ਕੇ ਇਸ ਨੂੰ ਆਪਣੇ ਮੁਵੱਕਲ ਤਕ ਪਹੁੰਚਾਓ। ਸਿਰਫ਼ ਇਸ ਲਈ ਕਿ ਤੁਸੀਂ ਚੰਗੇ ਵਕੀਲ ਨੂੰ ਨਿਯੁਕਤ ਕਰ ਸਕਦੇ ਹੋ…ਇਹ ਅਦਾਲਤ ਉਨ੍ਹਾਂ ਲਈ ਨਹੀਂ ਹੈ, ਜਿਨ੍ਹਾਂ ਦੀ ਆਵਾਜ਼ ਹੈ ਬਲਕਿ ਬੇ ਅਵਾਜ਼ਿਆਂ ਲਈ ਏ। ਬੈਂਚ ਨੇ ਕਿਹਾ ‘ਇਹ ਅਦਾਲਤ ਉਨ੍ਹਾਂ ਲਈ ਕੰਮ ਕਰਦੀ ਹੈ ਜਿਨ੍ਹਾਂ ਕੋਲ ਆਵਾਜ਼ ਨਹੀਂ ਹੈ, ਆਮ ਮਨੁੱਖ ਦੀ ਹਾਲਤ ਬਾਰੇ ਸੋਚੋ। ਅਦਾਲਤ ਨੇ ਮਾਮਲੇ ਨੂੰ ਪੈਂਡਿੰਗ ਰੱਖਿਆ ਤੇ ਸੁਝਾਅ ਦਿੱਤਾ ਕਿ ਹਾਈ ਕੋਰਟ ਵਿੱਚ ਸੁਣਵਾਈ ਦੀ ਸਥਿਤੀ ਜਾਣਨ ਲਈ ਸਥਾਨਕ ਵਕੀਲ ਦੀਆਂ ਸੇਵਾਵਾਂ ਲਈਆਂ ਜਾ ਸਕਦੀਆਂ ਹਨ। ਬਿਹਾਰ ਦੇ ਬੇਗੂਸਰਾਏ ਦੀ ਅਦਾਲਤ ਨੇ ਸਾਬਕਾ ਫੌਜੀ ਸ਼ੰਭੂ ਕੁਮਾਰ ਦੀ ਸ਼ਿਕਾਇਤ ‘ਤੇ ਵਾਰੰਟ ਜਾਰੀ ਕੀਤਾ ਸੀ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ- 106
Next article“ਤੂੰ ਦੱਸਿਆ ਈ ਨ੍ਹੀਂ