ਏਕਮ ਪਬਲਿਕ ਸਕੂਲ ਮਹਿਤਪੁਰ ਵਿੱਚ ਅਰਥ ਡੇਅ ਅਤੇ ਵਰਡ ਬੁੱਕ ਡੇਅ ਨਾਲ ਸੰਬੰਧਿਤ ਕਰਵਾਈਆਂ ਗਈਆਂ ਵੱਖ-ਵੱਖ ਗਤੀਵਿਧੀਆਂ

 

 

 

ਨਕੋਦਰ ਮਹਿਤਪੁਰ  (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਪੱਤਰਕਾਰ 9592282333:-  ਅੱਜ ਏਕਮ ਪਬਲਿਕ ਸਕੂਲ ਮਹਿਤਪੁਰ ਵਿੱਚ ਅਰਥ ਡੇਅ ਅਤੇ ਬੁੱਕ ਡੇਅ ਨਾਲ ਸੰਬੰਧਿਤ ਵੱਖ- ਵੱਖ ਜਮਾਤਾਂ ਵਿੱਚ ਅਲੱਗ ਅਲੱਗ ਗਤੀਵਿਧੀਆਂ ਕਰਵਾਈਆਂ ਗਈਆਂ। ਇਹ ਜਾਣਕਾਰੀ ਸਕੂਲ ਡਾਇਰੈਕਟਰ ਸਰਦਾਰ ਨਿਰਮਲ ਸਿੰਘ ਥਿੰਦ ਅਤੇ ਪ੍ਰਿੰਸੀਪਲ ਸ਼੍ਰੀਮਤੀ ਅਮਨਦੀਪ ਕੌਰ ਵੱਲੋਂ ਸਾਂਝੇ ਤੌਰ ਤੇ ਦਿੱਤੀ ਗਈ। ਉਹਨਾਂ ਦੱਸਿਆ ਕਿ ਇਸ ਮੌਕੇ ਅਰਥ ਦੇ ਨਾਲ ਸੰਬੰਧਿਤ ਗਤੀਵਿਧੀਆਂ ਦੇ ਵਿੱਚ ਪਹਿਲੀ ਕਲਾਸ ਵਿੱਚ ਕਲਰਿੰਗ ਅਤੇ ਦੂਸਰੀ ਕਲਾਸ ਦੇ ਵਿਦਿਆਰਥੀਆਂ ਵੱਲੋਂ ਪਲਾਂਟੇਸ਼ਨ ਦੀ ਐਕਟੀਵਿਟੀ ਕਰਵਾਈ ਗਈ। ਜਦਕਿ ਤੀਸਰੀ ਕਲਾਸ ਦੇ ਵਿਦਿਆਰਥੀਆਂ ਦੀ ਸਲੋਗਨ ਰਾਈਟਿੰਗ ਅਤੇ ਚੌਥੀ ਦੇ ਬੱਚਿਆਂ ਕੋਲੋਂ ਪੋਸਟਰ ਮੇਕਿੰਗ ਐਕਟੀਵਿਟੀ ਕਰਵਾਈ ਗਈ। ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਇਸ ਮੌਕੇ ਪੰਜਵੀਂ ਤੇ ਛੇਵੀਂ ਕਲਾਸ ਦੇ ਵਿਦਿਆਰਥੀਆਂ ਵੱਲੋਂ ਬੁੱਕ ਡੇਅ ਨਾਲ ਸੰਬੰਧਿਤ ਪੌਕਿੱਟ ਡਿਕਸ਼ਨਰੀਜ਼ ਬਣਵਾਈਆਂ ਗਈਆਂ। ਇਸੇ ਤਰਾਂ ਸੱਤਵੀਂ ਦੇ ਵਿਦਿਆਰਥੀਆਂ ਵੱਲੋਂ ਵੇਸਟ ਮਟੀਰੀਅਲ ਤੋਂ ਅਰਥ ਡੇਅ ਨਾਲ ਸੰਬੰਧਿਤ ਕੁਝ ਚੀਜ਼ਾਂ ਬਣਾਈਆਂ ਗਈਆਂ ਜਦਕਿ ਅੱਠਵੀਂ ਕਲਾਸ ਦੇ ਵਿਦਿਆਰਥੀਆਂ ਦੀ ਪੋਸਟਰ ਮੇਕਿੰਗ ਐਕਟੀਵਿਟੀ ਕਰਵਾਈ ਗਈ।ਇਸਦੇ ਨਾਲ ਹੀ ਨਰਸਰੀ ਕਲਾਸ ਦੇ ਵਿਦਿਆਰਥੀਆਂ ਦੀ ਅਰਥ ਡੇਅ ਨਾਲ ਸੰਬੰਧਿਤ ਕਲਰਿੰਗ ਐਕਟੀਵਿਟੀ ਕਰਵਾਈ ਗਈ। ਸਕੂਲ ਪ੍ਰਿੰਸੀਪਲ ਮੈਡਮ ਅਮਨਦੀਪ ਨੇ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿਦਿਆਰਥੀਆਂ ਵਿੱਚ ਮੁਕਾਬਲੇ ਦੀ ਭਾਵਨਾ ਅਤੇ ਰੋਚਕਤਾ ਪੈਦਾ ਕਰਦੀਆਂ ਹਨ ਜੋ ਕਿ ਉਹਨਾਂ ਦੇ ਬੋਧਿਕ ਵਿਕਾਸ ਵਿੱਚ ਸਹਾਇਕ ਸਿੱਧ ਹੁੰਦਾ ਹੈ। ਇਸ ਮੌਕੇ ਸਕੂਲ ਮੈਨੇਜਮੈਂਟ ਤੋਂ ਸਰਦਾਰ ਦਲਜੀਤ ਸਿੰਘ ਵਾਈਸ ਪ੍ਰਿੰਸੀਪਲ ਸਮਿਕਸ਼ਾ ਸ਼ਰਮਾ ,ਸ਼੍ਰੀਮਤੀ ਦਲਜੀਤ ਕੌਰ,ਸਵਪਨਦੀਪ ਕੌਰ, ਦਵਿੰਦਰ ਨਾਹਰ, ਨੇਹਾ ਭੱਲਾ, ਰਾਜਵਿੰਦਰ ਕੌਰ,ਚੇਤਨਾ ਰਾਜਦੇਵ, ਦਲਵੀਰ ਕੌਰ, ਦੀਪਤੀ ਕਵਾਤਰਾ ਅਤੇ ਬਾਕੀ ਅਧਿਆਪਕ ਮੌਜੂਦ ਸਨ।

Previous articleਪਹਿਲਗਾਮ ਅੱਤਵਾਦੀ ਹਮਲਾ: ਲਸ਼ਕਰ ਦੇ ਚਾਰ ਓਵਰਗਰਾਊਂਡ ਵਰਕਰ ਗ੍ਰਿਫਤਾਰ, ਪੁੰਛ-ਅਨੰਤਨਾਗ ਅਤੇ ਊਧਮਪੁਰ ‘ਚ ਮੁਕਾਬਲਾ ਜਾਰੀ
Next articleਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਅਤੇ ਇਹ ਸਿਰਫ਼ ਮਨੁੱਖਤਾ ਦਾ ਦੁਸ਼ਮਣ ਹੈ : ਖਾਲਸਾ