ਅੱਜ ਏਕਮ ਪਬਲਿਕ ਸਕੂਲ ਮਹਿਤਪੁਰ ਵਿੱਚ ਨਰਸਰੀ ਕਲਾਸ ਦੇ ਵਿਦਿਆਰਥੀਆਂ ਦੇ ਲਈ ਪੇਰੈਂਟਸ ਓਰੀਐਂਟੇਸ਼ਨ ਸੈਸ਼ਨ ਕਰਵਾਇਆ ਗਿਆ।
ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਇਹ ਜਾਣਕਾਰੀ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਅਮਨਦੀਪ ਕੌਰ ਵਲੋਂ ਦਿੱਤੀ ਗਈ। ਉਹਨਾਂ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਲਗਭਗ 120 ਤੋਂ ਵੱਧ ਬੱਚਿਆਂ ਦੇ ਪੇਰੈਂਟਸ ਨੇ ਹਿੱਸਾ ਲਿਆ।ਇਸ ਵੇਲੇ ਬੱਚਿਆਂ ਦੇ ਪੈਰੈਂਟਸ ਨੂੰ ਸਕੂਲ ਦੀਆਂ ਵੱਖ-ਵੱਖ ਗਤੀਵਿਧੀਆਂ ਤੋਂ ਜਾਣੂ ਕਰਵਾਇਆ ਗਿਆ। ਇਸ ਦੇ ਨਾਲ ਹੀ ਪੇਰੈਂਟਸ ਨੂੰ ਉਹਨਾਂ ਦੇ ਬੱਚਿਆਂ ਦੇ ਅਧਿਆਪਕਾਂ ਨਾਲ ਮਿਲਾਇਆ ਗਿਆ ਤਾਂ ਕਿ ਬੱਚੇ ਅਤੇ ਮਾਪਿਆਂ ਨੂੰ ਪਹਿਲੇ ਦਿਨ ਸਕੂਲ ਆਉਣ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਅਸੁਵਿਧਾ ਨਾ ਹੋਵੇ। ਵਾਈਸ ਪ੍ਰਿੰਸੀਪਲ ਮੈਡਮ ਸਮੀਕਸ਼ਾ ਸ਼ਰਮਾ ਵੱਲੋਂ ਆਏ ਹੋਏ ਮਾਪਿਆਂ ਦਾ ਤਹਿ ਦਿਲੋਂ ਸਵਾਗਤ ਕੀਤਾ ਗਿਆ। ਸਕੂਲ ਡਾਇਰੈਕਟਰ ਸਰਦਾਰ ਨਿਰਮਲ ਸਿੰਘ ਥਿੰਦ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਮਾਪਿਆਂ ਅਤੇ ਅਧਿਆਪਕਾਂ ਦੇ ਵਿੱਚ ਇੱਕ ਵਧੀਆ ਤਾਲਮੇਲ ਕਾਇਮ ਕਰਦੇ ਹਨ । ਸਕੂਲ ਮੈਨੇਜਮੈਂਟ ਵੱਲੋਂ ਬੱਚਿਆਂ ਦੇ ਮਾਪਿਆਂ ਦੇ ਲਈ ਇੱਕ ਵਧੀਆ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ। ਸਟੇਜ ਸੰਚਾਲਨ ਸਰਦਾਰ ਰਣਜੋਤ ਸਿੰਘ ਵਲੋਂ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਕੀਤਾ ਗਿਆ।ਇਸ ਮੌਕੇ ਸਕੂਲ ਮੈਨੇਜਮੈਂਟ ਤੋਂ ਸਰਦਾਰ ਦਲਜੀਤ ਸਿੰਘ ਵਾਈਸ ਪ੍ਰਿੰਸੀਪਲ ਸਮੀਕਸ਼ਾ ਸ਼ਰਮਾ ,ਸ਼੍ਰੀਮਤੀ ਦਲਜੀਤ ਕੌਰ, ਸਵਪਨਦੀਪ ਕੌਰ,ਦਵਿੰਦਰ ਨਾਹਰ ,ਸੁਨੀਤਾ ਸ਼ਰਮਾ,ਗੀਤਾ ਸ਼ਰਮਾਂ,ਊਸ਼ਾ ਰਾਣੀ ਅਤੇ ਪ੍ਰਭਜੋਤ ਕੌਰ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj