“ਏਕ ਪੇੜ ਮਾਂ ਕੇ ਨਾਮ” ਅਭਿਆਨ ਤਹਿਤ ਸਰਕਾਰੀ ਮਿਡਲ ਸਕੂਲ ਸੁੰਨੜਵਾਲ ਵਿਖੇ ਬੂਟੇ ਲਗਾਏ

ਕਪੂਰਥਲਾ,  (ਸਮਾਜ ਵੀਕਲੀ) (ਕੌੜਾ)- ਸਰਕਾਰੀ ਮਿਡਲ ਸਕੂਲ ਸੁੰਨੜਵਾਲ  ਵਿਖੇ ਅਲਾਇੰਸ ਕਲੱਬ ਉਮੀਦ ਕਪੂਰਥਲਾ ਦੇ ਪ੍ਰਧਾਨ ਡਾਕਟਰ ਸੁਭਾਸ਼ ਚੰਦਰ ਵਾਇਸ ਪ੍ਰਧਾਨ ਕਰਮਜੀਤ ਸਿੰਘ ਡਾਕਟਰ ਜਗਿੰਦਰ ਸਿੰਘ ਸੁਖਵਿੰਦਰ ਸਾਗਰ ਤੇ ਜੋਗਾ ਸਿੰਘ ਅਟਵਾਲ ਵੱਲੋਂ ਏਕ ਪੇੜ ਮਾਂ ਕੇ ਨਾਮ ਮੁਹਿੰਮ ਤਹਿਤ 50 ਦੇ ਕਰੀਬ ਫਲ, ਫੁੱਲਾਂ ਤੇ ਛਾਂਦਾਰ ਬੂਟੇ ਲਗਾਉਣ ਦੀ ਮੁਹਿੰਮ ਸੁੰਨੜਵਾਲ ਸਕੂਲ ਤੋ ਸ਼ੁਰੂ ਕੀਤੀ ਗਈ। ਇਸ ਮੌਕੇ ਸਕੂਲ ਇੰਚਾਰਜ ਸੁਖਦਿਆਲ ਸਿੰਘ ਝੰਡ ਨੇ ਕਿਹਾ ਕਿ ਵਾਤਾਵਰਨ ਦੀ ਸਾਫ ਸੰਭਾਲ ਲਈ ਸਾਡੀ ਸਾਰਿਆਂ ਦੀ ਜਿੰਮੇਵਾਰੀ ਬਣਦੀ ਹੈ ਕੁਦਰਤ ਨੇ ਸਾਨੂੰ ਬਹੁਤ ਸੋਹਣਾ ਮਨੁੱਖਾ ਜੀਵਨ ਦਿੱਤਾ ਹੈ ਤੇ ਅਸੀਂ ਜਿੱਥੇ ਅਧਿਕਾਰ ਮੰਗਦੇ ਹਾਂ ਉਥੇ ਸਾਡੀ ਸਮਾਜ ਪ੍ਰਤੀ ਵੀ ਕੁਝ ਜਿੰਮੇਵਾਰੀਆਂ ਹਨ ਜਿਸ ਦੇ ਚਲਦਿਆਂ ਸਾਨੂੰ ਆਪਣੇ ਫਰਜਾਂ ਨੂੰ ਵੀ ਅਦਾ ਕਰਨਾ ਚਾਹੀਦਾ ਹੈ ਉਹਨਾਂ ਕਿਹਾ ਕਿ ਜੇਕਰ ਅਸੀਂ ਲੋਕ ਆਪਣਾ ਵਾਤਾਵਰਨ ਅਤੇ ਆਲੇ ਦੁਆਲੇ ਦੀ ਸਾਂਭ ਸੰਭਾਲ ਨਹੀਂ ਰੱਖਾਂਗੇ ਤਾਂ ਸਾਨੂੰ ਭਵਿੱਖ ਵਿੱਚ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ ਉਹਨਾਂ ਕਿਹਾ ਕਿ ਹਰ ਇੱਕ ਵਿਅਕਤੀ ਨੂੰ ਇੱਕ ਇੱਕ ਪੌਦਾ ਜਿੰਮੇਵਾਰੀ ਨਾਲ ਲਾਉਣਾ ਚਾਹੀਦਾ ਹੈ ਤੇ ਉਸਨੂੰ ਪਾਲਣਾ ਵੀ ਚਾਹੀਦਾ ਹੈ ਇਸ ਮੌਕੇ ਕਲੱਬ ਦੇ ਪ੍ਰਧਾਨ ਡਾਕਟਰ ਸੁਭਾਸ਼ ਚੰਦਰ ਤੇ ਵਾਈਸ ਪ੍ਰਧਾਨ ਕਰਮਜੀਤ ਸਿੰਘ ਨੇ ਬੱਚਿਆਂ ਨੂੰ ਦੱਸਿਆ ਕਿ ਵਾਤਾਵਰਨ ਦੇ ਵਿੱਚ ਆ ਰਹੀਆਂ ਵੱਡੀਆਂ ਤਬਦੀਲੀਆਂ ਦੇ ਮੱਦੇ ਨਜ਼ਰ ਸਾਡੀ ਇਹ ਸਭ ਦੀ ਨੈਤਿਕ ਜਿੰਮੇਵਾਰੀ ਬਣਦੀ ਹੈ ਕਿ ਸਾਡੇ ਵੱਲੋਂ ਲਗਾਇਆ ਇਕ ਨਿੱਕਾ ਜਿਹਾ ਬੂਟਾ ਆਉਣ ਵਾਲੇ ਸਮਿਆਂ ਵਿੱਚ ਬੋਹੜ ਬਣ ਕੇ ਜਿੱਥੇ ਲੋਕਾਂ ਨੂੰ ਛਾਂ ਵੰਡੇਗਾ ਉਥੇ ਹੀ ਆਕਸੀਜਨ ਵੀ ਦੇਵੇਗਾ ਉਹਨਾਂ ਕਿਹਾ ਕਿ ਸਾਨੂੰ ਇਸ ਪਾਸੇ ਬਹੁਤ ਹੀ ਜਿੰਮੇਵਾਰੀ ਦੇ ਨਾਲ ਯਤਨ ਕਰਨ ਲਈ ਹੋਣ ਤੋਂ ਲੱਕ ਬਣ ਕੇ ਤੁਰ ਪੈਣਾ ਚਾਹੀਦਾ ਹੈ ਤਾਂ ਨਾ ਸੰਭਲੇ ਤਾਂ ਬਹੁਤ ਦੇਰ ਹੋ ਜਾਵੇਗੀ ਇਸ ਮੌਕੇ ਸ੍ਰੀ ਮਨੂੰ ਕੁਮਾਰ ਪਰਾਸ਼ਰ ਸਾਇੰਸ ਮਾਸਟਰ, ਹਰਦੇਵ ਸਿੰਘ ਖਾਨੋਵਾਲ, ਮੈਡਮ ਮਨਜਿੰਦਰ ਕੌਰ, ਮੈਡਮ ਲਖਵਿੰਦਰ ਕੌਰ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤੁਸੀਂ ਕਿਸੇ ਤੋਂ ਘੱਟ ਨਹੀਂ
Next articleਹਰੀ ਕ੍ਰਿਸ਼ਨ ਮਾਇਰ ਦੀ ਬਹੁ ਮੁੱਖੀ ਪੁਸਤਕ : ਪੰਜਾਬੀ ਖੋਜਕਾਰ