ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਏਕ ਜੋਤ ਵਿਕਲਾਂਗ ਬੱਚਿਆਂ ਦਾ ਸਕੂਲ, ਐਚ.ਜੇ.606, ਹਾਊਸਿੰਗ ਬੋਰਡ ਕਲੋਨੀ, ਨੇੜੇ ਭਾਈ ਰਣਧੀਰ ਸਿੰਘ ਨਗਰ ਲੁਧਿਆਣਾ ਵਿਖੇ ਬੀਤੇ ਦਿਨੀਂ ਸ੍ਰ: ਚਰਨਜੀਤ ਸਿੰਘ ਸਹੋਤਾ ਅਮਰੀਕਾ ਨਿਵਾਸੀ ਪਧਾਰੇ। ਸਕੂਲ ਦੇ ਨੇਤਰਹੀਣ ਅਤੇ ਵਿਕਲਾਂਗ ਬੱਚਿਆਂ ਨੇ ਫੁੱਲਾਂ ਦੇ ਹਾਰ ਅਤੇ ਬੁੱਕਾ ਦੇ ਕੇ ਸਵਾਗਤ ਕੀਤਾ। ਸਕੂਲ ਦੇ ਨੇਤਰਹੀਣ ਬੱਚਿਆਂ ਨੇ ‘ਕਾਰਜਿ ਤੇਰਾ ਹੋਵੈ ਪੂਰਾ’, ‘ਮੇਰਾ ਮਾਤ ਪਿਤਾ ਹਰਿ ਰਾਇਆ’, ‘ਦੇਹਿ ਸ਼ਿਵਾ ਬਰ ਮੋਹਿ ਇਹੈ ਸ਼ੁਭ ਕਰਮਨ ਤੇ ਕਬਹੂ ਨ ਟਰੋਂ ‘ ਸ਼ਬਦ ਕੀਰਤਨ ਸੁਣਾ ਕੇ ਨਿਹਾਲ ਕੀਤਾ। ਸ੍ਰ: ਚਰਨਜੀਤ ਸਿੰਘ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਕੂਲ ਨੂੰ ਇੱਕ ਲੱਖ ਰੁਪਏ ਦਾ ਚੈੱਕ ਦਿੱਤਾ। ਪ੍ਰਿੰਸੀਪਲ ਸਤਵੰਤ ਕੌਰ ਨੇ ਸਕੂਲ ਦੇ ਵਿਦਿਆਰਥੀਆਂ ਦੀਆਂ ਸਮੱਸਿਆਂਵਾਂ ਬਾਰੇ ਚਾਨਣਾ ਪਾਇਆ । ਉਹਨਾਂ ਸ੍ਰ: ਸਹੋਤਾ ਜੀ ਦਾ ਇੱਕ ਲੱਖ ਰੁਪਏ ਦੇਣ ਲਈ ਬਹੁਤ-ਬਹੁਤ ਧੰਨਵਾਦ ਕੀਤਾ। ਮੈਨੇਜਰ ਕਰਨੈਲ ਸਿੰਘ ਨੇ ਸਕੂਲ ਲਈ ਖਰੀਦੀ ਜਾ ਰਹੀ ਜ਼ਮੀਨ ਬਾਰੇ ਵੀ ਦੱਸਿਆ। ਉਨ੍ਹਾਂ ਭਰੋਸਾ ਦਿਵਾਇਆ ਕਿ ਜਲਦੀ ਹੀ ਇਸ ਲਈ ਵੀ ਸਹਿਯੋਗ ਕਰਨਗੇ।