ਈਦ ਮੁਬਾਰਕ

ਬਲਜਿੰਦਰ ਸਿੰਘ " ਬਾਲੀ ਰੇਤਗੜੵ "

(ਸਮਾਜ ਵੀਕਲੀ) 

ਸੋਂਹਣੀ ਏ ਈਦ ਤਦ ਹੀ , ਗਲ ਲਾ ਗਰੀਬ ਜ਼ਮਾਨੇ ਦੇ
ਕਾਦਰ ਦੇ ਗੀਤ ਗਾਵੇ,   ਨਾਨਕ ਨਾਲ਼  ਮਰਦਾਨੇ ਦੇ
ਈਦ ਤੇਰੀ ਐ ….
ਈਦ  ਮੇਰੀ ਐ…..
ਈਦ ਮੁਬਾਰਕ ਯਾਰੋ…..ਈਦ ਮੁਬਾਰਕ……

ਤੰਗ ਦਿਲੀ ਨਾ ਰਹੇ  , ਦਵੈਸ਼ ਰਹੇ ਨਾ ਮਨਾਂ ਵਿਚ
ਆਜੋ ਮਹੁੱਬਤ ਘੋਲ ਦਈਏ,  ਬਿਆਸ ਤੇ ਝਨਾ ਵਿਚ
ਰਬਾਬ ਦੀ ਤਾਰ ਟੁਣਕੇ,  ਸਲਾਮ ਦੇ ਨਜ਼ਰਾਨੇ ਦੇ
ਸੋਹਣੀਂ ਏ ਈਦ ਤਦ ਹੀ….. ……….

ਸ਼ੂਫ਼ੀ, ਸੰਤ ਫ਼ਕੀਰ, ਸਾਂਈ, ਮਹੁੱਬਤ ਵੰਡਦੇ ਪਿਆਰ ਨੇ
ਝੁਕਾ ਕੇ ਸਿਰ ਸਿੱਜਦਾ ਕਰੀਂ, ਇਹੋ ਰੱਬ ਦੇ ਦੀਦਾਰ ਨੇ
ਤਸਬੀਹ ਚੋਂ ਖੋਲ ਦਿੰਦੇ,  ਰਾਹ ਅਲਾਹੀ ਖਜ਼ਾਨੇ ਦੇ
ਸੋਹਣੀਂ ਏ ਈਦ ਤਦ ਹੀ………………

ਆਉਣ ਖੁਸ਼ੀਆਂ ਸਦਾ ਹੀ, ਈਦ ਬਣਕੇ ਦੀਵਾਲੀ ਕਦੇ
ਰਹੇ ਜੱਫੀ ਪੈਂਦੀਂ ਭਰਾਵਾਂ ਦੀ, ਗੀਤ, ਗਾਉਣ ਕਵਾਲੀ ਕਦੇ
ਇਸ ਪਿਆਰ ਨੂੰ ਲੱਗੇ ਨਾ ਨਜ਼ਰ, ਚੰਦਰੇ ਬਿਗ਼ਾਨੇ ਦੀ
ਸੋਹਣੀਂ ਏ ਈਦ ਤਦ ਹੀ..        …………….

ਆਓ “ਬਾਲੀ'” ਪਾੜ ਦਈਏ , ਬਹਿ  ਨਫ਼ਰਤਾਂ ਦੇ ਵਰਕੇ
“ਰੇਤਗੜੵ” ਲਾ ਲਈਏ ਗਲੇ,  ਗੁਸਤਾਖ਼ੀ ਮੁਆਫ਼ ਕਰਕੇ
ਪੰਜ ਪਾਣੀਆਂ ਦੇ ਜਾਏ ਅਸੀਂ, ਵਾਰਿਸ ਨਾਨਕ ਮਰਦਾਨੇ ਦੇ ਸੋਹਣੀਂ ਏ ਈਦ ਤਦ ਹੀ………………………

 ਬਲਜਿੰਦਰ ਸਿੰਘ ” ਬਾਲੀ ਰੇਤਗੜੵ “
 00919465129168

Previous articleਅਕਾਲੀ ਦਲ ਬਾਦਲ ਵਾਲੇ ਦੱਸਣ ਕਿ ਭਰਤੀ ਦੀਆਂ ਪਰਚੀਆਂ ਸਾਡੇ ਤੱਕ ਕਿਉਂ ਨਹੀਂ ਪੁੱਜੀਆਂ-ਜਥੇਦਾਰ ਕੇਵਲ ਸਿੰਘ ਕੱਦੋਂ
Next articleਇਤਿਹਾਸ ਦੇ ਗੌਰਵਮਈ ਕਿਰਦਾਰ ਨੂੰ ਜੀਵਨ ਵਿੱਚ ਢਾਲਣ ਦੀ ਲੋੜ: ਡਾ: ਮੀਤ ਖਟੜਾ