ਈਦ ਮੁਬਾਰਕ

ਸੁਕਰ ਦੀਨ

(ਸਮਾਜ ਵੀਕਲੀ)

ਕੱਟੜਤਾ ਨੂੰ ਦਿਲੋਂ ਮਿਟਾਕੇ,ਨਫ਼ਰਤ ਵਾਲ਼ੀ ਡੇਗ ਇਮਾਰਤ।
ਹਿੰਦੂ ਸਿੱਖ ਈਸਾਈ ਵੀਰੋ, ਸਭ ਨੂੰ ਹੋਵੇ ਈਦ ਮੁਬਾਰਕ।

ਮਾਨਵਤਾ ਦੀ ਸੇਵਾ ਕਰੀਏ ,ਮਨ ਵਿੱਚ ਖ਼ੌਫ਼ ਖ਼ੁਦਾ ਦਾ ਕਰਕੇ।
ਪੈਰ ਗੁਨਾਹਾਂ ਵੱਲ ਨਾ ਜਾਵੇ , ਰਹੋ ਸਦਾ ਅੱਲਾਹ ਤੋਂ ਡਰਕੇ।
ਖੱਟੀਏ ਨਾਂ ਕੁੱਝ ਜ਼ਿੰਦਗੀ ਵਿਚੋਂ, ਉਹਦੇ ਨਾਂ ਦੀ ਕਰੋ ਤਿਜਾਰਤ।
ਹਿੰਦੂ ਸਿੱਖ ਈਸਾਈ ਵੀਰੋ, ਸਭ ਨੂੰ ਹੋਵੇ ਈਦ ਮੁਬਾਰਕ।

ਇਕੋ ਰਸਤਾ ਦੱਸ ਦੇ ਨੇ ਸਭ, ਰੱਬ ਦੇ ਘਰ ਨੇਂ ਸਾਰੇ ਇੱਕੋ।
ਕੀ ਮਸਜਿਦ ਤੇ ਮੰਦਿਰ,ਮਾੜੀ,ਗਿਰਜਾ,ਗੁਰੂ ਦੁਆਰੇ ਇੱਕੋ।
ਸਿੱਧੀ ਸਾਧੀ ਗੱਲ ਦੋਸਤੋ,ਵਿੰਗੀ ਟੇਢੀ ਨਹੀਂ ਬੁਝਾਰਤ।
ਹਿੰਦੂ ਸਿੱਖ ਈਸਾਈ ਵੀਰੋ, ਸਭ ਨੂੰ ਹੋਵੇ ਈਦ ਮੁਬਾਰਕ।

ਰਹੇ ਦੇਸ਼ ਇਹ ਹੱਸਦਾ ਵੱਸਦਾ,ਹੱਥ ਚੁੱਕ ਕੇ ਕਰਾਂ ਦੁਆਵਾਂ।
“ਕਾਮੀ ਵਾਲੇ ਖ਼ਾਨ”ਵਾਂਗਰਾਂ ,ਭਾਈਚਾਰੇ ਦਾ ਪਾਠ ਪੜ੍ਹਾਵਾਂ।
ਮਨ ਜੁੜਿਆ ਹੈ ਮੌਲਾ ਦੇ ਨਾਲ, ਵਿੱਚ ਨਹੀਂ ਕੋਈ ਰਹੀ ਸਰਾਰਤ ।
ਹਿੰਦੂ ਸਿੱਖ ਈਸਾਈ ਵੀਰੋ, ਮੇਰੇ ਵੱਲੋਂ ਈਦ ਮੁਬਾਰਕ।

 ਸੁਕਰ ਦੀਨ
ਪਿੰਡ: ਕਾਮੀ ਖੁਰਦ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਈਦ ਦਾ ਤਿਉਹਾਰ ਮੁਸਲਮਾਨ ਭਾਈਚਾਰੇ ਦਾ ਸਭ ਤੋਂ ਮੱਤਵਪੂਰਨ ਤਿਉਹਾਰ
Next articleਬੜੇ ਹੀ ਨੇਕ ਤੇ ਮਿਲਾਪੜੇ ਸੁਭਾਅ ਦੇ ਮਾਲਕ ਸਨ – ਮਾਸਟਰ ਗੁਰਬਖਸ਼ ਸਿੰਘ