ਈਦ ਦਾ ਤਿਉਹਾਰ ਮੁਸਲਮਾਨ ਭਾਈਚਾਰੇ ਦਾ ਸਭ ਤੋਂ ਮੱਤਵਪੂਰਨ ਤਿਉਹਾਰ

ਡਾ. ਪਰਮਿੰਦਰ ਕੌਰ

(ਸਮਾਜ ਵੀਕਲੀ)

ਈਦ ਦਾ ਤਿਉਹਾਰ ਮੁਸਲਮਾਨ ਭਾਈਚਾਰੇ ਦਾ ਸਭ ਤੋਂ ਮੱਤਵਪੂਰਨ ਤਿਉਹਾਰ ਹੈ। ਸੰਸਾਰ ਭਰ ’ਚ ਮੁਸਲਮਾਨ ਭਾਈਚਾਰੇ ਵੱਲੋਂ ਇਹ ਤਿਉਹਾਰ ਬੜੇ ਚਾਅ ਅਤੇ ਉਤਸਾਹ ਨਾਲ ਮਨਾਇਆ ਜਾਂਦਾ ਹੈ। ਰਮਜ਼ਾਨ ਦਾ ਚੰਨ ਵਿਖਾਈ ਦੇਣ ਮਗਰੋਂ, ਮੁਸਲਮਾਨ ਭਾਈਚਾਰੇ ਦੇ ਲੋਕ, ਇਕ ਮਹੀਨੇ ਤਕ ‘ਰੋਜ਼ੇ’ ਰਖਦੇ ਹਨ। ਮਹੀਨੇ ਦੇ ਖਤਮ ਹੋਣ ‘ਤੇ ਈਦ ਆਉਂਦੀ ਹੈ।

ਈਦ ‘ਸ਼ਾਵਾਲ’’ ਮਹੀਨੇ ਦੇ ਪਹਿਲੇ ਦਿਨ ਆਉਂਦੀ ਹੈ। ਇਹ ਦਿਨ ਬਹੁਤ ਖੁਸ਼ੀਆਂ ਭਰਪੂਰ ਹੁੰਦਾ ਹੈ। ਮੁਸਲਿਮ ਸਮੁਦਾਇ ਦਾ ਕਹਿਣਾ ਹੈ ਕਿ “ਰਮਜ਼ਾਨ’’ ਦੇ ਮਹੀਨੇ ਜਦੋਂ ਉਹ ਰੋਜ਼ੇ ਰਖੱਦੇ ਹਨ, ਇਸ ਨਾਲ ਉਨ੍ਹਾਂ ਦੀ ਸਰੀਰਕ ਅਤੇ ਆਤਮਕ ਸ਼ੁੱਧੀ ਹੁੰਦੀ ਹੈ।“ਰਮਜਾਨ’’ ਦੇ ਪਵਿੱਤਰ ਮਹੀਨੇ ਦੌਰਾਨ ਉਹ ਸੁੱਚੀ-ਸੱਚੀ ਜ਼ਿੰਦਗੀ ਜੀਉਣ ਦਾ ਪ੍ਰਣ ਲੈਂਦੇ ਹਨ। ਪੂਰਾ ਮਹੀਨਾ ਉਹਨਾਂ ਵੱਲੋਂ ਨੇਮ ਨਾਲ “ਨਮਾਜ਼ ਅਦਾ ਕੀਤੀ ਜਾਂਦੀ ਹੈ। ਉਹ ਸਮਜਿਦ ਜਾਂਦੇ ਹਨ ਅਤੇ ਉਥੇ ਨਮਾਜ਼ ਅਦਾ ਕਰਦੇ ਹਨ। ਉਹ ਇਕ ਦੂਸਰੇ ਦੇ ਗਲੇ ਮਿਲਦੇ ਹਨ।

ਇਸ ਦਿਨ ‘ਈਦ ਮੁਬਾਰਕ’ ਕਹਿ ਕੇ ਇਕ ਦੂਸਰੇ ਨੂੰ ਮੁਬਾਰਕਬਾਦ ਦਿੱਤੀ ਜਾਂਦੀ ਹੈ। ਇਸ ਦਿਨ‘ਈਦ ਮੁਬਾਰਕ’ ਸ਼ਬਦ ਨਾਲ ਮਸਜਿਦ ਦਾ ਵਿਹੜਾ ਗੂੰਜਦਾ ਰਹਿੰਦਾ ਹੈ। ਈਦ ਵਾਲੇ ਦਿਨ ਮੁਸਲਿਮ ਭਾਈਚਾਰਾ ਇਕ ਦੂਜੇ ਨੂੰ ਤੋਹਫੇ ਅਤੇ ਮਠਿਆਈਆਂ ਵੰਡਦਾ ਹੈ । ਇਸ ਮੌਕੇ ਮਿਤਰਾਂ ਅਤੇ ਸਾਕ-ਸਬੰਧੀਆਂ ਲਈ ਸੁਆਦਲੇ ਪਦਾਰਥ ਅਤੇ ਮਿਸ਼ਟਾਨ ਤਿਆਰ ਕੀਤੇ ਜਾਂਦੇ ਹਨ।

ਈਦ ਵਾਲੇ ਦਿਨ ਮਿੱਠੀਆਂ ਸੇਵੀਆਂ ਪਕਾਉਣ ਦਾ ਸਭ ਤੋਂ ਪ੍ਰਸਿੱਧ ਅਤੇ ਪ੍ਰਮੁੱਖ ਰਿਵਾਜ ਹੈ। ਸਿਵਿਆਂ ਤੋਂ ਬਿਨਾਂ ਇਹ ਤਿਉਹਾਰ ਅਧੂਰਾ ਮੰਨਿਆ ਜਾਂਦਾ ਹੈ। ਇਸ ਮੌਕੇ ਬਕਰੇ ਦੀ ਬਲੀ ਦਿੱਤੀ ਜਾਂਦੀ ਹੈ ਅਤੇ ਇਸਦਾ ਗੋਸ਼ਤ ਮਿੱਤਰਾਂ ਵਿਚਾਲੇ ਤਕਸੀਮ ਕੀਤਾ ਜਾਂਦਾ ਹੈ।

ਈਦ ਦਾ ਤਿਉਹਾਰ “ਸਭ ਨਾਲ ਪਿਆਰ ਕਰੋ ਅਤੇ ਕਿਸੇ ਨਾਲ ਨਫ਼ਰਤ ਨਾ ਕਰੋ’’ ਦਾ ਸੰਦੇਸ਼ ਦਿੰਦਾ ਹੈ। ਇਹ ਤਿਉਹਾਰ ਸਾਨੂੰ ਸਿਖਾਉਂਦਾ ਹੈ ਕਿ ਸਭ ਮਨੁੱਖਾਂ ਨੂੰ ਭਾਈ ਸਮਝ ਕੇ ਗਲ ਨਾਲ ਲਾਉ।ਇਹ ਦਿਹਾੜਾ ਸਾਨੂੰ ਮਾਫ਼ ਕਰਨ ਅਤੇ ਭੁਲਾਉਣ ਦੀ ਸਿੱਖਿਆ ਦਿੰਦਾ ਹੈ। ਸਾਰੇ ਇਨਸਾਨ ਸਾਡੇ ਭਰਾ ਹਨ ਅਤੇ ਇਸ ਲਈ ਸਾਨੂੰ ਸਭ ਨੂੰ ਪਿਆਰ ਨਾਲ ਰਲ ਮਿਲ ਕੇ ਰਹਿਣਾ ਚਾਹੀਦਾ ਹੈ।

ਈਦ ਭਾਵੇਂ ਮੁਸਲਮਾਨਾ ਦਾ ਤਿਉਹਾਰ ਹੈ, ਪਰ ਭਾਰਤ ਵਿਚ ਸਾਰੇ ਲੋਕ ਇਸ ਨੂੰ ਰਲ-ਮਿਲ ਕੇ ਮਨਾਉਂਦੇ ਹਨ। ਈਦ ਮਨਾਉਣ ਨਾਲ ਰਾਸ਼ਟਰੀ-ਏਕੇ ਅਤੇ ਭਾਈਚਾਰੇ ਨੂੰ ਬਲ ਮਿਲਦਾ ਹੈ। ਈਦ ਅਮੀਰੀ ਅਤੇ ਗਰੀਬੀ ਦੇ ਫਾਸਲੇ ਨੂੰ ਖਤਮ ਕਰਕੇ, ਸਭ ਨੂੰ ਇੱਕੋ ਬਰਾਬਰੀ ‘ਤੇ ਲੈਕੇ ਆਉਂਦਾ ਹੈ।ਇਹ ਤਿਉਹਾਰ ਖੁਸ਼ੀਆਂ ਅਤੇ ਖੇੜੇ ਲੈਕੇ ਆਉਂਦਾ ਹੈ। ਇਨ੍ਹਾਂ ਖੁਸ਼ੀਆਂ ਨੂੰ ਆਪਸ ’ਚ ਵੰਡ ਕੇ ਇਹ ਦੁਗਣੀਆਂ ਹੋ ਜਾਂਦੀਆਂ ਹਨ।

ਡਾ ਪਰਮਿੰਦਰ ਕੌਰ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੇਲ੍ਹ ਪ੍ਰਵੇਸ਼
Next articleਈਦ ਮੁਬਾਰਕ