HOME ਵਿੱਦਿਅਕ ਸੈਮੀਨਾਰ 18 ਦਸੰਬਰ ਨੂੰ

ਵਿੱਦਿਅਕ ਸੈਮੀਨਾਰ 18 ਦਸੰਬਰ ਨੂੰ

1

ਧੂਰੀ   (ਸਮਾਜ ਵੀਕਲੀ)   ਕੌਂਸਲ ਆਫ਼ ਹੈਰੀਟੇਜ ਤੇ ਇੰਟਰਨੈਸ਼ਨਲ ਪੀਸ ਕਨੇਡਾ ਵੱਲੋਂ ” ਵਿਸ਼ਵ ਸ਼ਾਂਤੀ ਵਿੱਚ ਸਿੱਖਿਆ ਦੀ ਭੂਮਿਕਾ ” ਵਿਸ਼ੇ ‘ਤੇ ਇੱਕ ਵਿਸ਼ਾਲ ਵਿੱਦਿਅਕ ਸੈਮੀਨਾਰ 18 ਦਸੰਬਰ ( ਵੀਰਵਾਰ ) ਨੂੰ ਮਾਡਰਨ ਸੈਕੂਲਰ ਪਬਲਿਕ ਸਕੂਲ , ਦੌਲਤ ਪੁਰ ਰੋਡ ਧੂਰੀ ਵਿਖੇ ਬਾਅਦ ਦੁਪਹਿਰ 12 – 30 ਵਜੇ ਕਰਵਾਇਆ ਜਾ ਰਿਹਾ ਹੈ । ਕੌਂਸਲ ਦੇ ਚੇਅਰਮੈਨ ਸ਼੍ਰੀ ਰੋਸ਼ਨ ਪਾਠਕ ਜੀ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ । ਜਿਸ ਵਿੱਚ ਉਕਤ ਵਿਸ਼ੇ ਬਾਰੇ ਹਾਜ਼ਰ ਵਿਦਵਾਨ ਆਪੋ ਆਪਣੇ ਵਿਚਾਰ ਸਾਂਝੇ ਕਰਨਗੇ ਅਤੇ 12 ਮੌਜ਼ੂਦਾ ਤੇ ਸੇਵਾ ਮੁਕਤ ਅਧਿਆਪਕਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ । ਸਨਮਾਨਿਤ ਸ਼ਖ਼ਸੀਅਤਾਂ ਵਿੱਚ ਹੋਰਨਾਂ ਤੋਂ ਇਲਾਵਾ ਡਾ. ਜਗਜੀਤ ਸਿੰਘ ਧੂਰੀ , ਡਾ. ਕਮਲਜੀਤ ਸਿੰਘ ਟਿੱਬਾ , ਡਾ. ਮੋਨਿਕਾ ਮਲਹੋਤਰਾ , ਡਾ. ਅਮਨਦੀਪ ਕੌਰ , ਸ. ਗੁਰਮੀਤ ਸਿੰਘ ਢੀਂਗਰਾ , ਸ. ਗੁਰਮੇਲ ਸਿੰਘ ਗਰੇਵਾਲ , ਪ੍ਰੋ. ਇੰਦਰਜੀਤ ਕੌਰ , ਸ. ਕਰਮਜੀਤ ਸਿੰਘ ਗਰੇਵਾਲ , ਸ਼੍ਰੀ ਮੂਲ ਚੰਦ ਸ਼ਰਮਾ , ਡਾ. ਬਲਵੀਰ ਸਿੰਘ , ਸ. ਰਾਜ ਸਿੰਘ , ਅਤੇ ਮਿਸ ਅਨੂਪਮਾ ਦੇ ਨਾਂ ਸ਼ਾਮਲ ਹਨ । ਪ੍ਰੈੱਸ ਨਾਲ਼ ਇਹ ਜਾਣਕਾਰੀ ਸਾਂਝੀ ਕਰਦਿਆਂ ਗੁਰਮੇਲ ਸਿੰਘ ਗਰੇਵਾਲ ਅਤੇ ਡਾ. ਕਮਲਜੀਤ ਸਿੰਘ ਟਿੱਬਾ ਨੇ ਦੱਸਿਆ ਕਿ ਇਸ ਮੌਕੇ ਲੋਕ ਗਾਇਕ ਗੁਰਦਿਆਲ ਨਿਰਮਾਣ ਧੂਰੀ ਵੀ ਆਪਣਾ ਸੱਭਿਆਚਾਰਕ ਰੰਗ ਪੇਸ਼ ਕਰਨਗੇ ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਗੋ-ਸੋਲਰ ਮੁਹਿੰਮ ‘ਚ ਹੁਸ਼ਿਆਰਪੁਰ ਬਣਿਆ ਮੋਹਰੀ – ਡੀ.ਸੀ ਆਸ਼ਿਕਾ ਜੈਨ
Next articleਐੱਸਐੱਸਪੀ ਨੇ ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਕਤਲ ਕਾਂਡ ‘ਤੇ ਪ੍ਰੈਸ ਕਾਨਫਰੰਸ ਕੀਤੀ, ਸ਼ੂਟਰਾਂ ਬਾਰੇ ਕੀਤੇ ਵੱਡੇ ਖੁਲਾਸੇ