ਵਿਦਿਅਕ ਅਦਾਰੇ ਵਿਚ ਪ੍ਰਿੰਸੀਪਲ ਦੇ ਭਰਾ ਨੇ ਕੀਤੀ ਬੱਚੀਆਂ ਨਾਲ ਸ਼ਰਮਨਾਕ ਹਰਕਤ, ਮਾਪਿਆਂ ਦੇ ਮਾਪਿਆਂ ਵੱਲੋਂ ਜ਼ਬਰਦਸਤ ਪ੍ਰਦਰਸ਼ਨ,

ਮਹਿਤਪੁਰ,(ਸਮਾਜ ਵੀਕਲੀ)  ( ਹਰਜਿੰਦਰ ਛਾਬੜਾ)– ਮਹਿਤਪੁਰ ਦੇ ਨਾਮੀ ਸੰਤ ਜੂਦ ਕੋਨਵੈਟ ਸਕੂਲ ਉਮਰਵਾਲ ਬਿਲਾ ਵਿਖੇ ਉਸ ਵਕ਼ਤ ਹੜਕੰਪ ਮਚ ਗਿਆ ਜਦੋਂ ਇਲਾਕੇ ਭਰ ਤੋਂ ਸਕੂਲ ਵਿਚ ਪੜਦੇ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਸਕੂਲ ਵਿਚ ਪਹੁੰਚ ਕੇ ਜ਼ਬਰਦਸਤ ਰੋਸ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਘਿਰਾਓ ਕਰ ਦਿੱਤਾ। ਇਸ ਦੀ ਖ਼ਬਰ ਮਿਲਦਿਆਂ ਮਹਿਤਪੁਰ ਪੁਲਿਸ ਪ੍ਰਸ਼ਾਸਨ ਸਮੇਤ ਸ਼ਾਹਕੋਟ ਦੇ ਡੀ ਐਸ ਪੀ ਓਂਕਾਰ ਸਿੰਘ ਬਰਾੜ ਘਟਨਾ ਸਥਾਨ ਤੇ ਪਹੁੰਚੇ। ਉਨ੍ਹਾਂ ਵੱਲੋਂ ਰੋਸ ਵਿਚ ਆਏ ਵਿਦਿਆਰਥੀਆਂ ਦੇ ਮਾਪਿਆਂ ਨੂੰ ਸ਼ਾਂਤ ਕਰਨ ਲਈ ਪੂਰਾ ਇਨਸਾਫ ਮਿਲਣ ਦੀ ਗੁਹਾਰ ਲਗਾਈ। ਉਨ੍ਹਾਂ ਕਿਹਾ ਬਹੁਤ ਜਲਦ ਦੋਸ਼ੀ ਪੁਲਿਸ ਦੀ ਪਕੜ ਵਿਚ ਹੋਵੇਗਾ। ਇਸ ਮੌਕੇ ਬੱਚਿਆਂ ਦੇ ਮਾਪਿਆਂ ਵੱਲੋਂ ਗਲਬਾਤ ਕਰਦਿਆਂ ਦੱਸਿਆ ਕਿ ਸਕੂਲ ਦੇ ਪ੍ਰਿੰਸੀਪਲ ਦਾ ਬ੍ਰਦਰਜ਼ ਜੋ ਕਿ ਨੋਜਵਾਨ ਹੈ ਜਿਸ ਨੂੰ ਲੜਕੀਆਂ ਦੇ ਬਾਥਰੂਮ ਨਜ਼ਦੀਕ ਰਹਾਇਸ਼ ਲਈ ਕਮਰਾ ਦਿੱਤਾ ਗਿਆ ਹੈ। ਬਾਥਰੂਮ ਗਈਆ ਲੜਕੀਆਂ ਦੀ ਮੋਬਾਇਲ ਨਾਲ ਵੀਡੀਓ ਬਣਾਉਂਦਾ ਹੈ। ਉਸ ਦੀ ਇਸ ਘਟੀਆ ਹਰਕਤ ਦਾ ਪਤਾ ਜਦੋਂ ਸਕੂਲ ਦੀ ਵਿਦਿਆਰਥਣ ਨੂੰ ਲੱਗਾ ਤਾਂ ਉਸ ਨੇ ਆਪਣੇ ਮਾਪਿਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਿਸ ਤੇ ਇਹ ਗੱਲ ਇਲਾਕੇ ਵਿਚ ਅੱਗ ਵਾਂਗ ਫੈਲ ਗਈ। ਅਤੇ ਦੇਖਦੇ ਦੇਖਦੇ ਬੱਚਿਆਂ ਦੇ ਮਾਪਿਆਂ ਵੱਲੋਂ ਸਕੂਲ ਨੂੰ ਘੇਰ ਲਿਆ ਗਿਆ। ਅਤੇ ਦੋਸ਼ੀ ਨੂੰ ਸਜ਼ਾ ਦੇਣ ਲਈ ਕਾਮਰੇਡ ਮੇਜਰ ਸਿੰਘ ਖੁਰਲਾਪੁਰ ਵੱਲੋਂ ਨਾਹਰੇਬਾਜੀ ਕੀਤੀ। ਸਕੂਲ ਦਾ ਮਾਹੋਲ ਖਰਾਬ ਹੁੰਦਾ ਦੇਖ ਕੇ 11:30 ਤੇ ਸਕੂਲ ਵਿਚ ਵਿਦਿਆਰਥੀਆਂ ਨੂੰ ਛੁੱਟੀ ਕਰ ਦਿੱਤੀ ਗਈ। ਪ੍ਰਸ਼ਾਸਨ ਵਲੋਂ ਸਕੂਲ ਦੇ ਡਾਇਰੈਕਟਰ, ਅਤੇ ਪ੍ਰਿੰਸੀਪਲ ਨੂੰ  ਜਾਂਚ ਵਿਚ ਸ਼ਾਮਿਲ ਕਰਦਿਆਂ ਸਕੂਲ ਵਿਚ ਲੱਗਿਆ ਡੀ ਵੀ ਆਰ ਕਬਜ਼ੇ ਵਿਚ ਲੈ ਲਿਆ। ਲੋਕਾਂ ਦਾ ਕਹਿਣਾ ਹੈ ਕਿ ਸਕੂਲ ਵਿਚ ਕੋਈ ਹੋਸਟਲ ਨਹੀਂ ਹੈ ਅਤੇ ਕਿਸੇ ਬੱਚੇ ਨੂੰ ਮੋਬਾਇਲ ਵਰਤਣ ਦੀ ਆਗਿਆ ਨਹੀਂ ਹੈ। ਸਕੂਲ ਵਿਚ ਕੋਈ ਬਾਹਲਾ ਵਿਅਕਤੀ ਨਹੀਂ ਠਹਿਰ ਸਕਦਾ ਫਿਰ ਦੋਸ਼ੀ ਨੂੰ ਕਮਰੇ ਵਿਚ ਰਹਿਣ ਦੀ ਅਤੇ ਮੋਬਾਈਲ ਫੋਨ ਵਰਤਣ ਦੀ ਆਗਿਆ ਕਿਸ ਨੇ ਦਿੱਤੀ। ਇਸ ਮੌਕੇ ਖਫਾ ਹੋਏ ਮਾਪਿਆਂ ਵੱਲੋਂ ਆਪਣੇ ਬੱਚਿਆਂ ਨੂੰ ਸਕੂਲ ਵਿਚੋਂ ਹਟਾ ਲੈਣ ਦੀ ਗੱਲ ਕਰਦਿਆਂ ਆਖਿਆ ਕਿ ਇਸ ਸਕੂਲ ਵਿਚ ਉਨ੍ਹਾਂ ਦੀਆਂ ਬੱਚੀਆਂ ਦੀ ਕੋਈ ਸੁਰੱਖਿਆ ਨਹੀਂ ਹੈ।  ਲੋਕਾਂ ਦਾ ਕਹਿਣਾ ਹੈ ਕਿ ਹਮੇਸ਼ਾ ਸੁਰਖੀਆਂ ਵਿਚ ਰਹਿਣ ਵਾਲੇ ਇਸ ਸਕੂਲ ਵਿਚ ਵਿਦਿਆਰਥੀਆਂ ਕੋਲੋਂ ਧਰਮ ਦੇ ਅਧਾਰ ਤੇ ਅਲੱਗ ਅਲੱਗ ਫੀਸ ਵਸੂਲੀ ਜਾਂਦੀ ਹੈ ਜੋ ਕਿ ਸਕੂਲ ਦੀ ਆਪਣੀ ਵਿਚਾਰਧਾਰਾ ਤੋਂ ਉਲਟ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਬਲਾਕ ਪ੍ਰਧਾਨ ਕਸ਼ਮੀਰ ਸਿੰਘ ਪੰਨੂ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸਿਮਰਨ ਪਾਲ ਸਿੰਘ ਪੰਨੂ, ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਗੋਬਿੰਦਪੁਰ, ਐਮ ਸੀ ਕ੍ਰਾਂਤੀ ਜੀਤ ਸਿੰਘ, ਅਨੀਤਾ ਸੰਧੂ ਸਮੇਤ ਇਲਾਕੇ ਦੀਆਂ ਅਲੱਗ- ਅਲੱਗ  ਸ਼ਖ਼ਸੀਅਤਾਂ ਵੱਲੋਂ ਇਸ ਘਟਨਾ ਦੀ ਪੁਰਜ਼ੋਰ ਨਿਦਿਆ ਕਰਦਿਆਂ ਪ੍ਰਸ਼ਾਸਨ ਨੂੰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਬਣਦੀ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਅਪੀਲ ਕੀਤੀ। ਤਾਂ ਕਿ ਭਵਿੱਖ ਵਿਚ ਬੱਚੀਆਂ ਨੂੰ ਲੈ ਕੇ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸਮਾਜ ਸੇਵੀ ਸੰਸਥਾ ਬੈਪਟਿਸਟ ਚੈਰੀਟੇਬਲ ਸੁਸਾਇਟੀ ਵੱਲੋਂ ਮੁਫ਼ਤ ਮੈਡੀਕਲ ਜਾਂਚ ਕੈਂਪ 28 ਨੂੰ
Next articleਪਿੰਡ ਸਿਆਲ ਦੀ 10ਵੀਂ ਵਾਰ ਸਰਵਸੰਮਤੀ ਨਾਲ ਚੁਣੀ ਗਈ ਪੰਚਾਇਤ