ਸਿੱਖਿਆ ਪ੍ਰੋਵਾਈਡਰ ਯੂਨੀਅਨ ਜਲੰਧਰ ਵਿਖੇ ਆਪ ਉਮੀਦਵਾਰ ਮਹਿੰਦਰ ਭਗਤ ਦੇ ਘਰ ਦਾ ਕਰੇਗੀ ਘਿਰਾਓ-ਮਨਪ੍ਰੀਤ ਸਿੰਘ ਮੋਗਾ, ਸੰਘਰਸ਼ ਲਈ ਅਗਲੀ ਰਣਨੀਤੀ ਤਿਆਰ-ਸੂਬਾ ਸਕੱਤਰ ਪੱਡਾ

ਜਲੰਧਰ (ਸਮਾਜ ਵੀਕਲੀ) (ਚੰਦੀ)-ਸਿੱਖਿਆ ਪ੍ਰੋਵਾਈਡਰ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ  ਮਨਪ੍ਰੀਤ ਸਿੰਘ ਮੋਗਾ ਪੰਜਾਬ ਪ੍ਰਧਾਨ ਦੀ ਅਗਵਾਈ ਵਿੱਚ ਹੋਈ।ਇਸ ਮੀਟਿੰਗ ਵਿੱਚ ਵੱਖ-ਵੱਖ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਗਈ।  ਮਨਪ੍ਰੀਤ ਸਿੰਘ ਮੋਗਾ ਨੇ ਦੱਸਿਆ ਕਿ 18 ਤਰੀਕ ਨੂੰ ਜਲੰਧਰ ਵਿਖੇ ਸਟੇਟ ਦੀ ਮੀਟਿੰਗ ਕੀਤੀ ਗਈ ਜਿਸ ਵਿਚ ਸੰਘਰਸ਼ ਦੀ ਰੂਪ ਰੇਖਾ ਤਿਆਰ ਕੀਤੀ ਗਈ ਅਤੇ ਬਾਅਦ ਵਿੱਚ ਆਪ ਦੇ ਉਮੀਦਵਾਰ ਮਹਿੰਦਰ ਭਗਤ ਜੀ ਨਾਲ ਮੀਟਿੰਗ ਕੀਤੀ ਗਈ ਜਿਸ ਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਕਿ 25  ਜੂਨ ਤੋਂ ਲੈ ਕੇ 27 ਜੂਨ ਤੱਕ ਸੀ ਐਮ ਸਾਹਿਬ ਜਲੰਧਰ ਆਉਣਗੇ ਅਤੇ ਅਸੀਂ ਤੁਹਾਡੀ ਉਹਨਾਂ ਨਾਲ ਮੀਟਿੰਗ ਕਰਵਾਵਾਂਗੇ ਅਤੇ ਤੁਹਾਡਾ ਮਸਲਾ ਹੱਲ ਕਰਵਾਵਾਂਗੇ ਪਰ ਸੀ ਐਮ ਸਾਹਿਬ ਜਲੰਧਰ ਮੀਟਿੰਗਾਂ ਕਰਕੇ ਵਾਪਸ ਚਲੇ ਗਏ ਅਤੇ ਅਸੀਂ ਉਮੀਦਵਾਰ ਮਹਿੰਦਰ ਭਗਤ ਜੀ ਨੂੰ  ਫੋਨ  ਕੀਤੀ ਅਤੇ ਉਹਨਾਂ ਨੇ ਲਾਰਾ ਲਾ ਕੇ ਡੰਗ ਟਪਾਊ ਨੀਤੀ ਵਾਲੀ ਗੱਲ ਕੀਤੀ ਸੋ ਇਸ ਦੇ ਰੋਸ ਵਜੋਂ ਸਿੱਖਿਆ ਪ੍ਰੋਵਾਈਡਰ ਅਧਿਆਪਕ ਜਥੇਬੰਦੀ 8736 ਕੱਚੇ ਅਧਿਆਪਕ 30 ਜੂਨ 24 ਨੂੰ ਆਪ ਉਮੀਦਵਾਰ ਮਹਿੰਦਰ ਭਗਤ ਜੀ ਦੀ  ਕੋਠੀ ਦਾ ਘਿਰਾਓ ਕਰਨਗੇ।ਇਸ ਸਮੇਂ ਸੂਬਾ ਸਕੱਤਰ ਗੁਰਮੀਤ ਸਿੰਘ ਪੱਡਾ ਗੁਰਦਾਸਪੁਰ,ਮੀਤ ਪ੍ਰਧਾਨ ਪੰਜਾਬ ਰਿੰਪਲਜੀਤ ਸਿੰਘ ਮੀਤ ਪ੍ਰਧਾਨ ,ਜਗਸੀਰ ਸਿੰਘ ਸੰਧੂ ਮੀਤ ਪ੍ਰਧਾਨ ਪੰਜਾਬ,ਸੁਖਜਿੰਦਰ ਸਿੰਘ ਦਾਖਾ, ਗੁਰਿੰਦਰ ਸਿੰਘ ਸੋਹੀ ,ਤਰਲੋਕ ਸਿੰਘ ਜਲੰਧਰ,ਵਿਪਨ ਕਪੂਰਥਲਾ,ਪੰਕਜ ਬਾਬੂ ਕਪੂਰਥਲਾ,ਅਮਨ ਵਰਮਾ,ਮਨੋਜ ਕੁਮਾਰ ,ਦਵਿੰਦਰ ਸਿੰਘ ਗੁਰਦਾਸਪੁਰ, ਗੁਰਦੀਪ ਸਿੰਘ ਮਨਪ੍ਰੀਤ ਸਿੰਘ ਲਖਵਿੰਦਰ ਸਿੰਘ ਸ੍ਰੀ ਫਤਿਹਗੜ੍ਹ ਸਾਹਿਬ,ਰਸ਼ਪਾਲ ਸਿੰਘ ਫਰੀਦਕੋਟ, ਇੰਦਰਜੀਤ ਸਿੰਘ ਮਾਨਸਾ,ਪਵਨਦੀਪ ਸਿੰਘ ਮੋਗਾ,ਬਲਜਿੰਦਰ ਸਿੰਘ ਨਿਰਮਲ ਸਿੰਘ ਬਠਿੰਡਾ, ਦਵਿੰਦਰ ਸਿੰਘ ਗੁਰਦਾਸਪੁਰ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿਰਫ ਅੱਧਾ ਘੰਟਾ ਮੀਂਹ ਪੈਣ ਨਾਲ ਹੀ ਮਾਛੀਵਾੜਾ ਦੀ ਦਾਣਾ ਮੰਡੀ ਹੋਈ ਜਲਥਲ,ਪਾਣੀ ਦੀ ਨਿਕਾਸੀ ਸਹੀ ਨਹੀਂ- ਹਰਜਿੰਦਰ ਖੇੜਾ 
Next articleਯੈਲੋਲੀਫ ਇੰਮੀਗ੍ਰੇਸ਼ਨ ਠੱਗੀ ਮਾਮਲੇ ਚ ਐਸ ਐਸ ਪੀ ਸਿਟੀ ਮੋਹਾਲੀ ਨੇ 6 ਜੁਲਾਈ ਤੱਕ ਪੀੜਤਾਂ ਨੂੰ ਇਨਸਾਫ ਦਵਾਉਣ ਦਾ ਦਿੱਤਾ ਭਰੋਸਾ