(ਸਮਾਜ ਵੀਕਲੀ)
ਪੜਾਈ ਹਰ ਮਨੁੱਖ ਲਈ ਬਹੁਤ ਜਰੂਰੀ ਹੈ । ਸਿੱਖਿਆ ਪ੍ਰਾਪਤ ਕਰਕੇ ਸਾਨੂੰ ਜ਼ਿੰਦਗੀ ਜੀਊਣ ਦਾ ਢੰਗ ਆਉਂਦਾ ਹੈ । ਇਸ ਨਾਲ ਸਾਡਾ ਮਾਨਸਿਕ ਵਿਕਾਸ ਹੁੰਦਾ ਹੈ । ਸਿੱਖਿਆ ਨਾਲ ਸਾਡੀ ਸੋਚ ਦਾ ਦਾਇਰਾ ਪ੍ਰਫੁੱਲਿਤ ਹੁੰਦਾ ਹੈ । ਸਮਾਜ ਦੇ ਵੱਖ-ਵੱਖ ਪੱਖਾਂ ਦੀ ਜਾਣਕਾਰੀ ਵੀ ਸਿੱਖਿਆ ਰਾਹੀਂ ਹੀ ਪ੍ਰਾਪਤ ਹੁੰਦੀ ਹੈ । ਉਚੇਰੀ ਸਿੱਖਿਆ ਪ੍ਰਾਪਤ ਕਰਕੇ ਹੀ ਅਸੀਂ ਸਮਾਜ ਨੂੰ ਅੱਗੇ ਲੈ ਕੇ ਜਾ ਸਕਦੇ ਹਾਂ । ਸਿੱਖਿਆ ਰਾਹੀਂ ਅਸੀਂ ਓਹ ਮੁਕਾਮ ਵੀ ਹਾਸਿਲ ਕਰ ਸਕਦੇ ਹਾਂ ਜੋ ਕਿ ਇੱਕ ਆਮ ਇਨਸਾਨ ਦੀ ਸੋਚ ਤੋਂ ਕਿਤੇ ਪਰ੍ਹੇ ਹੁੰਦਾ ਹੈ ।
ਪਰ ਬਚਪਨ ਤਾਂ ਅਸੀਂ ਇਹ ਸੁਣਦੇ ਆ ਰਹੇ ਹਾਂ ਕਿ ਸਾਨੂੰ ਪੜ੍ਹ ਲਿੱਖ ਕੇ ਵੱਡਾ ਇਨਸਾਨ ਬਣਨਾ ਹੈ ਭਾਵ ਉੱਚੇ ਅਹੁਦੇ ਤੇ ਨੌਕਰੀ ਪ੍ਰਾਪਤ ਕਰਨਾ ਹੈ ਤੇ ਆਪਣੇ ਜੀਵਨ ਨੂੰ ਸੁਖਾਲਾ ਬਣਾਉਣਾ ਹੈ ।
ਇਹ ਵੀ ਸਹੀ ਹੈ । ਆਪਣੇ ਜੀਵਨ ਨੂੰ ਸੁਖਾਲਾ ਬਣਾਉਣ ਦਾ ਚਾਅ ਕਿਸ ਨੂੰ ਨਹੀਂ ਹੁੰਦਾ ……
ਪਰ ਜਰਾ ਸੋਚੋ ! ਕੀ ਪੜ੍ਹਾਈ ਦਾ ਮਕਸਦ ਸਿਰਫ ਇਕ ਨੌਕਰ ਬਣ ਕੇ ਨੌਕਰੀ ਕਰਨਾ ਹੈ ….????
ਇਸ ਸਿੱਖਿਆ ਦਾ ਮਕਸਦ ਆਪਣੇ ਨਾਲ ਨਾਲ ਸਮਾਜ ਦਾ ਵਿਕਾਸ ਵੀ ਹੋਣਾ ਚਾਹੀਦਾ ਹੈ । ਸਿੱਖਿਆ ਪ੍ਰਾਪਤ ਕਰਕੇ ਸਾਨੂੰ ਆਪਣੇ ਵਿਕਾਸ ਦੇ ਨਾਲ ਸਮਾਜ ਦੇ ਵਿਕਾਸ ਦੇ ਵੀ ਤਰੀਕੇ ਭਾਲਣੇ ਚਾਹੀਦੇ ਹਨ ।
ਸਾਨੂੰ ਇਸ ਕਾਬਿਲ ਬਣਨਾ ਚਾਹੀਦਾ ਹੈ ਕਿ ਅਸੀਂ ਲ਼ੋਕ ਭਲਾਈ ਕਾਰਜਾਂ ਦਾ ਹਿੱਸਾ ਬਣ ਸਕੀਏ । ਲੋਕਾਂ ਦੇ ਹਿੱਤ ਲਈ ਲੜ ਸਕੀਏ । ਓਹਨਾਂ ਦੀ ਆਵਾਜ਼ ਬਣ ਸਕੀਏ । ਲੋਕ ਭਲਾਈ ਨੂੰ ਪਹਿਲ ਦੇ ਸਕੀਏ ।
ਸਿੱਖਿਆ ਪ੍ਰਾਪਤ ਕਰਨ ਦਾ ਸਵਾਰਥੀ ਨਜ਼ਰੀਆ ਸਾਨੂੰ ਤਿਆਗ ਦੇਣਾ ਚਾਹੀਦਾ ਹੈ ਅਤੇ ਆਪ ਉੱਪਰ ਉੱਠ ਕੇ ਸਮਾਜ ਨੂੰ ਵੀ ਅਰਸ਼ਾਂ ਤੱਕ ਲੈ ਕੇ ਜਾਣਾ ਚਾਹੀਦਾ ਹੈ । ਸਾਨੂੰ ਸਮਾਜ ਲਈ ਮਿਸਾਲ ਬਣਨਾ ਚਾਹੀਦਾ ਹੈ ਤਾਂ ਕਿ ਲੋਕ ਸਾਡੇ ਤੋ ਪ੍ਰੇਰਿਤ ਹੋ ਕੇ ਸਿੱਖਿਆ ਪ੍ਰਤੀ ਆਪਣੀ ਸੋਚ ਨੂੰ ਬਦਲਣ ਤੇ ਸਮਾਜ ਨੂੰ ਇੱਕ ਨਵੀਂ ਦਿਸ਼ਾ ਵੱਲ ਲੈ ਕੇ ਜਾਣ…
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly