ਬਲਾਚੌਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਸਿੱਖਿਆ ਦਾ ਇਨਸਾਨ ਦੇ ਜੀਵਨ ਅੰਦਰ ਵਿਸ਼ੇਸ਼ ਮਹੱਤਵ ਹੈ, ਸਿੱਖਿਆ ਤੋਂ ਬਿਨ੍ਹਾ ਇਨਸਾਨ ਜਾ ਜੀਵਨ ਅਧੂਰਾ ਹੈ। ਇਹ ਵਿਚਾਰ ਬਲਰਾਮ ਚੌਧਰੀ ਉਰਫ ਬਬਲੂ ਮੈਨੇਜਿੰਗ ਡਾਇਰੈਕਟਰ ਨੈਸ਼ਨਲ ਵਾਈਡ ਐਜੂਕੇਸ਼ਨ ਸਰਵਿਸ ਟੋਰਾਂਟੋ ਕੈਨੇਡਾ ਨੇ ਆਪਣੇ ਜਨਮ ਦਿਨ ਤੇ ਸਰਕਾਰੀ ਪ੍ਰਾਇਮਰੀ ਸਕੂਲ ਮੰਗੂਪੁਰ ਵਿਖੇ ਪ੍ਰਾਇਮਰੀ ਅਤੇ ਮਿਡਲ ਸਕੂਲ ਦੇ ਪ੍ਰਬੰਧਕਾਂ ਨੂੰ ਫਰਨੀਚਰ (ਭਾਵ -44 ਕੁਰਸੀਆਂ) ਭੇਂਟ ਕਰਨ ਸਮੇਂ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਸਕੂਲ ਸਭ ਤੋਂ ਵੱਡਾ ਮੰਦਿਰ ਹੈ। ਇਸ ਕਰਕੇ ਸਾਨੂੰ ਦਾਨ ਦੇਣ ਸਮੇਂ ਸਕੂਲ ਨੂੰ ਪਹਿਲ ਦੇਣੀ ਚਾਹੀਦੀ ਹੈ। ਕਿਉਂਕਿ ਇਹਨਾਂ ਸਕੂਲਾਂ ਵਿੱਚ ਪੜ੍ਹ ਕੇ ਅੱਜ ਅਸੀਂ ਦੇਸ਼-ਵਿਦੇਸ਼ ਵਿੱਚ ਭਾਰਤ ਦੇਸ਼ ਦਾ ਨਾਮ ਚਮਕਾ ਰਹੇ ਹਾਂ। ਇਸ ਮੌਕੇ ਉਹਨਾਂ ਕਿਹਾ ਕਿ ਸਕੂਲ ਪ੍ਰਬੰਧਕ ਬਿਨ੍ਹਾ ਝਿਜਕ ਸਕੂਲ ਦੀ ਕਿਸੇ ਵੀ ਜਰੂਰਤ ਨੂੰ ਸਾਡੇ ਧਿਆਨ ਵਿੱਚ ਲਿਆਉਣ ਸਾਡਾ ਪਰਿਵਾਰ ਦਾ ਉਪਰਾਲਾ ਹੋਵੇਗਾ ਕਿ ਜਿੰਨਾ ਵੀ ਹੋ ਸਕਿਆ। ਅਸੀਂ ਉਸ ਜਰੂਰਤ ਨੂੰ ਪੂਰਾ ਕਰਨ ਲਈ ਹਰ ਸੰਭਵ ਯਤਨ ਕਰਾਂਗੇ। ਇਸ ਮੌਕੇ ਸ਼੍ਰੀ ਨਰਿੰਦਰ ਸਿੰਘ ਹੈਡ ਟੀਚਰ ਨੇ ਸ਼੍ਰੀ ਬਲਰਾਮ ਚੌਧਰੀ ਉਰਫ ਬਬਲੂ ਕੈਨੇਡਾ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਬਬਲੂ ਜੀ ਸਕੂਲ ਦੀ ਹਰ ਜਰੂਰਤ ਨੂੰ ਪੂਰਾ ਕਰਨ ਲਈ ਹਮੇਸ਼ਾਂ ਦ੍ਰਿੜ ਰਹਿੰਦੇ ਹਨ। ਗੁਰੂ ਮਹਾਰਾਜ ਇਹਨਾਂ ਨੂੰ ਇਸੇ ਤਰ੍ਹਾਂ ਸਮਾਜ ਸੇਵੀ ਕਾਰਜ ਕਰਨ ਦੀ ਹਿੰਮਤ ਬਖਸ਼ਦੇ ਰਹਿਣ ਅਤੇ ਇਹਨਾਂ ਦੀ ਉਮਰ ਲੰਬੀ ਹੋਵੇ। ਇਸ ਮੌਕੇ ਸ਼੍ਰੀ ਸੁਭਾਸ਼ ਚੰਦਰ, ਬਲਵਿੰਦਰ ਕੁਮਾਰ ਝੰਡੂਪੁਰ, ਮਾਸਟਰ ਕੁਲਦੀਪ ਕੁਮਾਰ, ਰਾਹੁਲ ਚੌਧਰੀ, ਰਿੰਪੀ ਰਾਣੀ, ਵਿਜੈ ਕੁਮਾਰ, ਸੋਹਣ ਲਾਲ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ, ਅਮਰਜੀਤ, ਮਨੀਸ਼ਾ ਮੰਗੂਪੁਰ, ਰੀਨਾ ਰਾਣੀ ਤੇ ਆਸ਼ਾ ਰਾਣੀ ਆਦਿ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly