ਸਿੱਖਿਆ ਹੀ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ-ਜਸਵਿੰਦਰ ਸਿੰਘ ਕੈਨੇਡਾ *ਡਾ. ਅੰਬੇਡਕਰ ਸਕੂਲ ਬੁਲੰਦਪੁਰ ‘ਚ ਫ਼ਲਦਾਰ ਬੂਟੇ ਲਾਏ

ਜਲੰਧਰ ,(ਸਮਾਜ ਵੀਕਲੀ)   (ਜੱਸਲ)– “ਸਿੱਖਿਆ ਹੀ ਸਾਰੀਆਂ ਸਮੱਸਿਆਵਾਂ ਦਾ ਹੱਲ ਕਰ ਸਕਦੀ ਹੈ। ਸਾਨੂੰ ਆਪਣੇ ਬੱਚੇ ਵੱਧ ਤੋਂ ਵੱਧ ਪੜੁਾ ਕੇ ਉੱਚ ਮੁਕਾਮ ਤੱਕ ਪਹੁੰਚਾਉਣ ਲਈ ਸੰਕਲਪ ਕਰਨ ਦੀ ਜਰੂਰਤ ਹੈ।” ਇਹ ਵਿਚਾਰ ਅੱਜ ਸ. ਜਸਵਿੰਦਰ ਸਿੰਘ ਕੈਨੇਡਾ ਵਾਸੀ ਨੇ ਡਾਕਟਰ ਭੀਮ ਰਾਓ ਅੰਬੇਡਕਰ ਪਬਲਿਕ ਸਕੂਲ ਬੁਲੰਦਪੁਰ ਜਲੰਧਰ ਵਿਖੇ ਕਹੇ।‍ ਸਕੂਲ ਦੇ ਕੈਂਪਸ ਵਿੱਚ ਫਲਦਾਰ ਬੂਟਾ ਲਾ ਕੇ ਵਾਤਾਵਰਨ ਬਚਾਓ ਲਹਿਰ ਨੂੰ ਅੱਗੇ ਤੋਰਿਆ। ਉਹਨਾਂ ਦੇ ਨਾਲ ਬਲਦੇਵ ਸਿੰਘ ਵਾਤਾਵਰਣ ਪ੍ਰੇਮੀ ਅਤੇ ਪ੍ਰਧਾਨ ਸਤਿਗੁਰੂ ਰਵਿਦਾਸ ਵਾਤਾਵਰਣ ਕਮੇਟੀ (ਰਜਿ) ਸਨ। ਦੋਵੇਂ ਆਗੂਆਂ ਨੇ ਸਕੂਲ ਦੇ ਪ੍ਰਿੰਸੀਪਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿੱਦਿਆ ਦਾ ਇਹ ਕਾਰਜ ਸਭ ਤੋਂ ਉੱਤਮ ਕੰਮ ਹੈ, ਜਿਸ ਨਾਲ ਵਿਦਿਆਰਥੀਆਂ ਦੇ ਭਵਿੱਖ ਦੀ ਨੀਹ ਰੱਖੀ ਜਾਂਦੀ ਹੈ। ਇਕ ਚੰਗਾ ਵਿਦਿਆਰਥੀ ਅਨੁਸ਼ਾਸਨ ਵਿੱਚ ਰਹਿੰਦਾ ਹੋਇਆ ਮੰਜ਼ਿਲਾਂ ਸਰ ਕਰਦਾ ਹੋਇਆ ਆਪਣੇ ਅਸਲੀ ਨਿਸ਼ਾਨੇ ‘ਤੇ ਪਹੁੰਚ ਕੇ ਉੱਚਾ ਰੁੱਤਬਾ ਹਾਸਿਲ ਕਰਦਾ ਹੈ। ਜਿਸ ਨਾਲ ਵਿਦਿਆਰਥੀਆਂ, ਮਾਪਿਆ ਅਤੇ ਅਧਿਆਪਕਾਂ ਦਾ ਮਾਣ ਨਾਲ ਸਿਰ ਉੱਚਾ ਹੁੰਦਾ ਹੈ। ਸ.ਜਸਵਿੰਦਰ ਸਿੰਘ ਕੈਨੇਡਾ ਅਤੇ ਸ.ਗੁਰਵਿੰਦਰ ਸਿੰਘ ਅਮਰੀਕਾ ਵਾਸੀ ਨੇ ਸਕੂਲ ਦੇ ਵਿਕਾਸ ਲਈ ਆਰਥਿਕ ਸਹਿਯੋਗ ਵੀ ਦਿੱਤਾ। ਪਰ ਗੁਰਵਿੰਦਰ ਸਿੰਘ ਹੋਠੀ ਸਕੂਲ ਨਹੀਂ ਪਹੁੰਚ ਸਕੇ, ਕਿਉਂਕਿ ਉਹਨਾਂ ਦੀ ਅੱਜ ਅਮਰੀਕਾ ਵਾਪਸੀ ਸੀ। ਸਕੂਲ ਦੇ ਪ੍ਰਿੰਸੀਪਲ ਵਲੋਂ ਮਹਿਮਾਨਾਂ ਦੇ ਸਕੂਲ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ ਗਿਆ। ਸਕੂਲ ਵਿੱਚ ਫਾਦਰਲੈੱਸ , ਗਰੀਬ ਵਿਦਿਆਰਥੀਆਂ ਨੂੰ ਬਹੁਤ ਘੱਟ ਫੀਸਾਂ ‘ਤੇ ਪੜ੍ਹ‌ਾਇਆ ਜਾਂਦਾ ਹੈ। ਸਕੂਲ ਦੇ ਪ੍ਰਿੰਸੀਪਲ ਪਰਮਜੀਤ ਜੱਸਲ ਵਲੋਂ ਮਹਿਮਾਨਾਂ ਦਾ ਸਿਰੋਪਿਆਂ ਨਾਲ ਸਨਮਾਨ ਕੀਤਾ ਗਿਆ। ਇਹਨਾਂ ਤੋਂ ਇਲਾਵਾ ਸਤਵਿੰਦਰ ਕੌਰ ਵਾਈਸ ਪ੍ਰਿੰਸੀਪਲ, ਮਹਿੰਦਰ ਕੌਰ, ਜਰਨੈਲ ਸਿੰਘ, ਬਲਵਿੰਦਰ ਕੁਮਾਰ, ਰਜਿੰਦਰ ਕੁਮਾਰ ਮਡਾਰ, ਮਹਿੰਦਰ ਸਿੰਘ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਲਿਬਰਲ ਪਾਰਟੀ ਕੈਨੇਡਾ ਦੇ ਨਵੇਂ ਚੁਣੇ ਨੇਤਾ ਮਾਰਕ ਕਾਰਨੀ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ
Next articleਚੌਥਾ ਦਰਜਾ ਮੁਲਾਜਮਾਂ ਨੇ ਪੰਜਾਬ ਵਿਚਲੇ ਸਰਕਾਰੀ ਕਾਲਜਾਂ ਅੱਗੇ ਕੀਤੀਆਂ ਅਰਥੀ ਫੂਕ ਰੈਲੀਆਂ