
ਦਾਖਲਿਆਂ ਸੰਬੰਧੀ ਜ਼ਿਲ੍ਹੇ ਵਿੱਚੋਂ ਪਹੁੰਚੀ ਵੈਨ ਸਮੇਤ ਬਲਾਕ ਦੇ ਸਮੂਹ ਅਧਿਆਪਕਾਂ ਨੇ ਕੱਢੀ ਜਨ ਚੇਤਨਾ ਰੈਲੀ
ਕਪੂਰਥਲਾ, (ਸਮਾਜ ਵੀਕਲੀ) (ਕੌੜਾ)- ਸਿੱਖਿਆ ਵਿਭਾਗ ਦੇ ਅਦੇਸ਼ਾਂ ਅਨੁਸਾਰ ਦਾਖਲਾ ਮੁਹਿੰਮ ਵਿਦਿਅਕ ਸੈਸ਼ਨ 2025- 26 ਦਾ ਬਲਾਕ ਮਸੀਤਾਂ ਦਾ ਬਲਾਕ ਪੱਧਰੀ ਸਮਾਗਮ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਡਡਵਿੰਡੀ ਵਿਖੇ ਆਯੋਜਿਤ ਕੀਤਾ ਗਿਆ । ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀਮੈਂਟਰੀ )ਮਮਤਾ ਬਜਾਜ ਤੇ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀਮੈਂਟਰੀ)ਡਾਕਟਰ ਬਲਵਿੰਦਰ ਸਿੰਘ ਬੱਟੂ ਦੇ ਦਿਸ਼ਾ ਨਿਰਦੇਸ਼ਾਂ ਅਤੇ ਕਮਲਜੀਤ ਬਲਾਕ ਸਿੱਖਿਆ ਅਧਿਕਾਰੀ ਮਸੀਤਾਂ ਦੀ ਅਗਵਾਹੀ ਹੇਠ ਹੋਇਆ । ਇਸ ਸਮਾਗਮ ਦੀ ਪ੍ਰਧਾਨਗੀ ਪ੍ਰਿੰਸੀਪਲ ਆਸ਼ਾ ਰਾਣੀ, ਰਾਮ ਸਿੰਘ ਸੈਂਟਰ ਹੈੱਡ ਟੀਚਰ, ਮਿਨਾਕਸ਼ੀ ਸ਼ਰਮਾ ਸੈਂਟਰ ਹੈੱਡ ਟੀਚਰ, ਰਾਜੂ ਜੈਨਪੁਰੀ ਬਲਾਕ ਰਿਸੋਰਸ ਕੋਆਰਡੀਨੇਟਰ, ਗੁਰਪ੍ਰੀਤ ਸਿੰਘ ਬਲਾਕ ਰਿਸੋਰਸ ਕੋਆਰਡੀਨੇਟਰ,ਰਕੇਸ਼ ਕੁਮਾਰ ਚੇਅਰਮੈਨ ਐੱਸ ਐੱਮ ਸੀ, ਹਰਜਿੰਦਰ ਸਿੰਘ ਲਾਡੀ, ਸਰਪੰਚ ਸਰਵਣ ਰਾਮ, ਆਦਿ ਨੇ ਸਾਂਝੇ ਤੌਰ ਤੇ ਕੀਤੀ।ਇਸ ਸਮਾਗਮ ਦੀ ਸ਼ੁਰੂਆਤ ਮੌਕੇ ਰਾਮ ਸਿੰਘ ਸੈਂਟਰ ਹੈੱਡ ਟੀਚਰ ਠੱਟਾ ਨਵਾਂ ਵੱਲੋਂ ਵੱਖ-ਵੱਖ ਸਕੂਲਾਂ ਤੋਂ ਆਏ ਪ੍ਰਿੰਸੀਪਲ, ਹੈੱਡ ਮਾਸਟਰ, ਸੈਂਟਰ ਹੈੱਡ ਟੀਚਰ, ਹੈੱਡ ਟੀਚਰ ਅਤੇ ਆਏ ਹੋਏ ਪਤਵੰਤੇ ਸੱਜਣਾਂ ਦਾ ਸਮਾਗਮ ਵਿੱਚ ਪਹੁੰਚਣ ਤੇ ਨਿੱਘਾ ਤੇ ਜ਼ੋਰਦਾਰ ਸਵਾਗਤ ਕੀਤਾ ਗਿਆ। ਸਮਾਗਮ ਦੌਰਾਨ ਹਰਮਿੰਦਰ ਸਿੰਘ ਜੋਸਨ ਜ਼ਿਲ੍ਹਾ ਕੋਆਰਡੀਨੇਟਰ ਸਮਰੱਥ ਦੀ ਦੇਖ ਰੇਖ ਹੇਠ ਦਾਖਲਾ ਮੁਹਿੰਮ ਵਿਦਿਅਕ ਸੈਸ਼ਨ 2025- 26 ਸਬੰਧੀ ਇਕ ਵੈਨ ਜੋ ਕਿ ਜ਼ਿਲ੍ਹਾ ਕਪੂਰਥਲਾ ਤੋਂ ਰਵਾਨਾ ਹੋਈ ਸੀ , ਵਿਸ਼ੇਸ਼ ਤੌਰ ਤੇ ਇਸ ਸਮਾਗਮ ਵਿੱਚ ਡਡਵਿੰਡੀ ਸਕੂਲ ਵਿਖੇ ਪਹੁੰਚੀ। ਇਸ ਦੌਰਾਨ ਬਲਾਕ ਦੇ ਸਮੂਹ ਅਧਿਆਪਕਾਂ ਤੇ ਵਿਦਿਆਰਥੀਆਂ ਵੱਲੋਂ ਹੱਥਾਂ ਵਿੱਚ ਦਾਖ਼ਲਾ ਮੁਹਿੰਮ ਨਾਲ ਸੰਬੰਧਿਤ ਵੱਖ ਵੱਖ ਸਲੋਗਨ ਤੇ ਸਰਕਾਰੀ ਸਕੂਲਾਂ ਵਿੱਚ ਮਿਲਦੀਆਂ ਸਹੂਲਤਾਂ ਦੇ ਬੈਨਰ ਫੜ ਕੇ
ਇੱਕ ਦਾਖਲਾ ਮੁਹਿੰਮ ਜਨ ਚੇਤਨਾ ਰੈਲੀ ਕੱਢੀ ਗਈ ।ਸਮਾਗਮ ਦੌਰਾਨ ਰਾਮ ਸਿੰਘ ਸੈਂਟਰ ਹੈਡ ਟੀਚਰ ਠੱਟਾ ਨਵਾਂ ਨੇ ਸਿੱਖਿਆ ਕ੍ਰਾਂਤੀ ਤਹਿਤ ਦਾਖਲਾ ਮੁਹਿਮ ਨੂੰ ਹੁਲਾਰਾ ਦਿੰਦਿਆਂ ਹੋਇਆਂ ਸਰਕਾਰੀ ਸਕੂਲਾਂ ਵਿੱਚ ਦਿੱਤੀਆਂ ਜਾਂਦੀਆਂ ਮੁਫ਼ਤ ਸਹੂਲਤਾਂ ਜਿਨਾਂ ਵਿੱਚ ਐਲ ਕੇ ਜੀ ਤੋਂ ਲੈ ਕੇ ਬਾਰਵੀਂ ਤੱਕ ਅੰਗਰੇਜ਼ੀ ਅਤੇ ਪੰਜਾਬੀ ਮਾਧਿਅਮ ਅਤੇ ਮੁਫਤ ਕਿਤਾਬਾਂ, ਮੁਫਤ ਕੰਪਿਊਟਰ ਸਿੱਖਿਆ, ਮੁਫਤ ਸਕੂਲੀ ਵਰਦੀਆਂ, ਮਿਡ ਡੇ ਮੀਲ ਅਤੇ ਵਜੀਫਾ ਤਜਰਬੇਕਾਰ ਮਿਹਨਤੀ ਸਟਾਫ ਗਿਆਨ ਵਰਦਕ ਲਾਇਬਰੇਰੀਆਂ, ਆਧੁਨਿਕ ਸਾਇੰਸ ਮੈਥ ਫਿਜਿਕਸ ਬਾਇਓ ਅਤੇ ਕੰਪਿਊਟਰ ਲੈਬਸ ਪੀਣ ਵਾਲੇ ਸਾਫ ਸੁਥਰੇ ਪਾਣੀ ਦਾ ਪ੍ਰਬੰਧ ਸਮਾਰਟ ਕਲਾਸ ਰੂਮ, ਸਮਾਰਟ ਪਲੇ ਗਰਾਊਂਡ ਅਤੇ ਵਿਦਿਅਕ ਟੂਰ ਦਾ ਪ੍ਰਬੰਧ ਆਦਿ ਦਾ ਵਰਣਨ ਕਰਦਿਆਂ ਅਧਿਆਪਕਾਂ ਤੇ ਮਾਪਿਆਂ ਨੂੰ ਉਤਸ਼ਾਹਿਤ ਕੀਤਾ। ਉਹਨਾਂ ਨੇ ਮਾਪਿਆਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਾਉਣ ਦੀ ਅਪੀਲ ਵੀ ਕੀਤੀ ।ਇਸ ਦੌਰਾਨ ਪ੍ਰਿੰਸੀਪਲ ਆਸ਼ਾ ਰਾਣੀ, ਗੁਰਪ੍ਰੀਤ ਕੌਰ, ਆਦਿ ਨੇ ਵੀ ਆਪਣੇ ਆਪਣੇ ਵਿਚਾਰ ਰੱਖੇ।ਇਸ ਮੌਕੇ ਤੇ ਰਾਮ ਸਿੰਘ ਸੈਂਟਰ ਹੈੱਡ ਟੀਚਰ, ਮਿਨਾਕਸ਼ੀ ਸ਼ਰਮਾ ਸੈਂਟਰ ਹੈੱਡ ਟੀਚਰ, ਰਾਜੂ ਜੈਨਪੁਰੀ ਬਲਾਕ ਰਿਸੋਰਸ ਕੋਆਰਡੀਨੇਟਰ, ਗੁਰਪ੍ਰੀਤ ਸਿੰਘ ਬਲਾਕ ਰਿਸੋਰਸ ਕੋਆਰਡੀਨੇਟਰ, ਕੁਲਦੀਪ ਸਿੰਘ ਸੀ ਐੱਚ ਟੀ ਮੁਹੱਬਲੀਪੁਰ, ਰਾਜ ਕੁਮਾਰ ਸੀ ਐੱਚ ਟੀ ਮੇਵਾ ਸਿੰਘ ਵਾਲਾ,ਬਲਵਿੰਦਰ ਸਿੰਘ ਸੀ ਐੱਚ ਟੀ ਟਿੱਬਾ, ਹਰਵਿੰਦਰਜੀਤ ਕੌਰ ਸੀ ਐੱਚ ਟੀ ਸੁਲਤਾਨਪੁਰ ਲੋਧੀ, ਕੁਲਦੀਪ ਠਾਕੁਰ ਸੈਂਟਰ ਹੈੱਡ ਟੀਚਰ ਬਿਧੀਪੁਰ,ਜਸਵਿੰਦਰ ਸਿੰਘ ਸ਼ਿਕਾਰਪੁਰ,ਹੈੱਡ ਟੀਚਰ ਹਰਜਿੰਦਰ ਸਿੰਘ ਢੋਟ, ਹੈੱਡ ਟੀਚਰ ਰਜਿੰਦਰ ਸਿੰਘ, ਹੈੱਡ ਟੀਚਰ ਅਜੈ ਸ਼ਰਮਾ, ਹੈੱਡ ਟੀਚਰ ਪ੍ਰਦੀਪ ਸਿੰਘ ਟੋਨੀ, ਹੈੱਡ ਟੀਚਰ ਸਪਨਾ ਦੇਵੀ, ਹੈੱਡ ਟੀਚਰ ਅਜੈ ਗੁਪਤਾ,ਹੈੱਡ ਟੀਚਰ ਸੁਖਚੈਨ ਸਿੰਘ ਜ਼ਿਲ੍ਹਾ ਪ੍ਰਧਾਨ ਜੀ ਟੀ ਯੂ, ਹੈੱਡ ਟੀਚਰ,ਹੈੱਡ ਟੀਚਰ ਜਸਪਾਲ ਸਿੰਘ,ਅਸ਼ਵਨੀ ਕੁਮਾਰ,ਹੈੱਡ ਟੀਚਰ ਦਲਜੀਤ ਸਿੰਘ ਜੰਮੂ,ਹੈੱਡ ਟੀਚਰ ਮਨੋਜ ਕੁਮਾਰ, ਹੈੱਡ ਟੀਚਰ ਮਨਜੀਤ ਕੌਰ,ਹੈੱਡ ਟੀਚਰ ਚਰਨਜੀਤ ਕੌਰ,ਹੈੱਡ ਟੀਚਰ ਬਲਜੀਤ ਕੌਰ, ਹੈਂਡ ਟੀਚਰ ਕੁਲਵਿੰਦਰ ਕੌਰ,ਹੈੱਡ ਟੀਚਰ ਮਨੋਜ ਕੁਮਾਰ,ਹਰਜੀਤ ਕੌਰ, ਪਰਮਿੰਦਰ ਕੌਰ, ਕਮਲਪ੍ਰੀਤ ਕੌਰ, ਨਵਨੀਤ ਕੌਰ, ਬਬੀਤਾ, ਪਰਮਿੰਦਰ ਕੌਰ,ਕਮਲਜੀਤ ਕੌਰ, ਸਰਬਜੀਤ ਸਿੰਘ ਭਗਤਪੁਰ, ਲਖਵਿੰਦਰ ਸਿੰਘ ਟਿੱਬਾ, ਜਗਮੋਹਨ ਸਿੰਘ,ਉਪਿੰਦਰ ਸਿੰਘ, ਕੰਵਲਪ੍ਰੀਤ ਸਿੰਘ , ਮਨਜਿੰਦਰ ਸਿੰਘ,ਰਕੇਸ਼ ਕੁਮਾਰ ਚੇਅਰਮੈਨ ਐੱਸ ਐੱਮ ਸੀ, ਹਰਜਿੰਦਰ ਸਿੰਘ ਲਾਡੀ, ਸਰਪੰਚ ਸਰਵਣ ਰਾਮ, ਪਰਮਜੀਤ ਸਿੰਘ ਕੰਪਿਊਟਰ ਫੈਕਲਟੀ, ਇੰਦਰਬੀਰ ਅਰੋੜਾ, ਆਦਿ ਪਿੰਡ ਨਿਵਾਸੀ,ਐੱਸ ਐੱਮ ਸੀ ਮੈਂਬਰ , ਪੰਚਾਇਤ ਮੈਂਬਰ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj