ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਬਲਾਕ ਸਿੱਖਿਆ ਅਧਿਕਾਰੀ ਕਮਲਜੀਤ ਦੀ ਯੋਗ ਅਗਵਾਈ ਹੇਠ ਸਿੱਖਿਆ ਬਲਾਕ ਮਸੀਤਾਂ (ਸੁਲਤਾਨਪੁਰ ਲੋਧੀ -2 ) ਅਧੀਨ ਆਉਂਦੇ ਵੱਖ-ਵੱਖ ਸਕੂਲਾਂ ਵਿੱਚੋਂ ਕੁੱਲ 11 ਵਿਦਿਆਰਥੀਆਂ ਵੱਲੋਂ ਜਵਾਹਰ ਨਵੋਦਿਆ ਵਿਦਿਆਲਿਆ ਦੀ ਪ੍ਰੀਖਿਆ ਪਾਸ ਕਰਕੇ ਜ਼ਿਲ੍ਹੇ ਵਿੱਚ ਇੱਕ ਨਵਾਂ ਕੀਰਤੀਮਾਨ ਸਥਾਪਤ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਾਕ ਸਿੱਖਿਆ ਅਧਿਕਾਰੀ ਕਮਲਜੀਤ ਨੇ ਦੱਸਿਆ ਕਿ ਬਲਾਕ ਵਿੱਚ ਵੱਖ-ਵੱਖ ਸਕੂਲਾਂ ਜਿਨ੍ਹਾਂ ਵਿੱਚੋਂ ਕਲੱਸਟਰ ਸੁਲਤਾਨਪੁਰ ਲੋਧੀ ਦੇ ਅਧੀਨ ਆਉਂਦੇ ਸਰਕਾਰੀ ਐਲੀਮੈਂਟਰੀ ਸਕੂਲ ਸ਼ਾਹਜਹਾਨਪੁਰ ਦੇ ਵਿਦਿਆਰਥੀਆ ਸ਼ਿਵਮ ਥਾਪਰ ਤੇ ਨਵਰਾਜ ਕੌਰ, ਸਰਕਾਰੀ ਐਲੀਮੈਂਟਰੀ ਸਕੂਲ ਡੱਲਾ ਦੇ ਵਿਦਿਆਰਥੀਆਂ ਮਨਰੀਤ ਕੌਰ, ਨਵਰੀਤ ਕੌਰ, ਮਨਿੰਦਰ ਕੌਰ,ਕਲੱਸਟਰ ਮੇਵਾ ਸਿੰਘ ਵਾਲਾ ਦੇ ਵਿਦਿਆਰਥੀ ਗੁਰਸਿਮਰਨ ਕੌਰ,ਸਰਕਾਰੀ ਐਲੀਮੈਂਟਰੀ ਸਕੂਲ ਟਿੱਬਾ ਦੇ ਵਿਦਿਆਰਥੀ ਅਸਿਵ ਅਲੀ, ਕਲੱਸਟਰ ਬਿਧੀਪੁਰ ਦੇ ਅਧੀਨ ਆਉਂਦੇ ਸਰਕਾਰੀ ਐਲੀਮੈਂਟਰੀ ਸਕੂਲ ਪੱਮਣ ਦੇ ਵਿਦਿਆਰਥੀਆਂ ਲਖਵਿੰਦਰ ਸਿੰਘ, ਸੁਰਿੰਦਰਪ੍ਰਤਾਪ ਸਿੰਘ, ਸਰਕਾਰੀ ਐਲੀਮੈਂਟਰੀ ਸਕੂਲ ਠੱਟਾ ਨਵਾਂ ਦੇ ਵਿਦਿਆਰਥੀ ਰਣਬੀਰ ਸਿੰਘ, ਨਵਜੋਤ ਕੌਰ ਨੇ ਜਵਾਹਰ ਨਵੋਦਿਆ ਵਿਦਿਆਲਿਆ ਦੀ ਪ੍ਰੀਖਿਆ ਪਾਸ ਕਰਕੇ ਜਿੱਥੇ ਆਪਣੇ ਮਾਪਿਆਂ ਸਕੂਲ ਅਤੇ ਅਧਿਆਪਕਾਂ ਦਾ ਨਾਮ ਰੌਸ਼ਨ ਕੀਤਾ। ਉਥੇ ਸਿੱਖਿਆ ਵਿਭਾਗ ਮਸੀਤਾਂ ਨੂੰ ਵੀ ਜ਼ਿਲ੍ਹੇ ਦੇ ਮੋਹਰੀ ਸਿੱਖਿਆ ਬਲਾਕ ਵਿੱਚ ਸ਼ਾਮਿਲ ਕੀਤਾ ਹੈ। ਬਲਾਕ ਸਿੱਖਿਆ ਅਧਿਕਾਰੀ ਕਮਲਜੀਤ ਨੇ ਜਵਾਹਰ ਨਵੋਦਿਆ ਵਿਦਿਆਲਿਆ ਪ੍ਰੀਖਿਆ ਪਾਸ ਕਰਨ ਵਾਲੇ ਸਮੂਹਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਹਨਾਂ ਦੇ ਅਧਿਆਪਕਾਂ ਦੀ ਮਿਹਨਤ ਦੀ ਵੀ ਭਰਪੂਰ ਸ਼ਲਾਘਾ ਕੀਤੀ ਹੈ।ਇਸ ਦੇ ਨਾਲ ਹੀ ਉਹਨਾਂ ਭਵਿੱਖ ਵਿੱਚ ਵੀ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ ਅਧਿਆਪਕਾਂ ਨੂੰ ਪੂਰਨ ਤੌਰ ਤੇ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਚਲਾਏ ਜਾ ਰਹੇ ਪ੍ਰੋਜੈਕਟ ਸਮਰੱਥ ਨੂੰ ਜ਼ਿਲ੍ਹੇ ਦੀਆਂ ਮੋਹਰੀ ਸਫ਼ਾਂ ਵਿੱਚ ਸ਼ਾਮਿਲ ਕਰਨ ਲਈ ਵਿਸ਼ੇਸ਼ ਤੌਰ ਤੇ ਪ੍ਰੇਰਿਤ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj