ਐਡਮਿੰਟਨ ਕਨੇਡਾ ‘ਚ ਲੱਗੇਗਾ ਬਾਰਵਾਂ ਵਿਸ਼ਾਲ ਸੱਭਿਆਚਾਰਕ ਮੇਲਾ ‘ਮੇਲਾ ਪੰਜਾਬੀਆਂ ਦਾ’ 17 ਅਗਸਤ ਨੂੰ ਸੁਖਜਿੰਦਰ ਸਿੰਦਾ ਯੂਕੇ ਸਮੇਤ ਭਰਨਗੇ ਕਈ ਕਲਾਕਾਰ ਹਾਜਰੀ

ਕਨੇਡਾ /ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)– ਕਨੇਡੀਅਨ ਮੌਜਾਇਕ ਆਰਟਿਸਟ ਐਸੋਸੀਏਸ਼ਨ ਆਫ਼ ਐਡਮਿੰਟਨ ਅਤੇ ਪੰਜਾਬ ਯੂਨਾਈਟਡ ਸਪੋਰਟਸ ਹੈਰੀਟੇਜ ਐਸੋਸੀਏਸ਼ਨ ਅਤੇ ਉੱਪਲ ਟਰੱਕਿੰਗ ਲਿਮਿਟਡ ਵਲੋਂ “ਮੇਲਾ ਪੰਜਾਬੀਆਂ ਦਾ” ਐਡਮਿੰਟਨ ਵਿੱਚ 17 ਅਗਸਤ 2024 ਨੂੰ ਪੂਰੀ ਹਰਸ਼ੋ ਹੁਲਾਸ ਦੇ ਨਾਲ ਕਰਵਾਇਆ ਜਾ ਰਿਹਾ ਹੈ । ਇਸ ਮੇਲੇ ਦੇ ਮੁੱਖ ਪ੍ਰਬੰਧਕ ਪ੍ਰਸਿੱਧ ਲੋਕ ਗਾਇਕ ਉਪਿੰਦਰ ਮਠਾਰੂ ਤੋਂ ਇਲਾਵਾ ਬਿੰਦਰ ਬਿਰਕ, ਲਾਡੀ ਸੂਸਾਂ ਵਾਲਾ, ਕੁਲਬੀਰ ਉੱਪਲ, ਹਰਜਿੰਦਰ ਸਿੰਘ ਢੇਸੀ, ਬਲਜੀਤ ਕਲਸੀ, ਸੰਦੀਪ ਪੰਧੇਰ, ਪੰਕਜ ਦੁਆ ,ਮਹਿੰਦਰ ਤੂਰ , ਹਰਦੀਪ ਲਾਲੀ ਸਮੇਤ ਕਈ ਹੋਰ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਮੇਲਾ ਪੰਜਾਬੀਆਂ ਦਾ ਐਡਮਿੰਟਨ ਵਿੱਚ ਬਹੁਤ ਹੀ ਧੂਮ ਧਾਮ ਨਾਲ ਹਰ ਸਾਲ ਦੀ ਤਰ੍ਹਾਂ ਕਰਵਾਇਆ ਜਾ ਰਿਹਾ ਹੈ । ਇਸ 12 ਵੇਂ  ਵਿਸ਼ਾਲ ਸੱਭਿਆਚਾਰਕ ਮੇਲੇ ਵਿੱਚ ਪੰਜਾਬ ਦੇ ਵੱਖ-ਵੱਖ ਲੋਕ ਰੰਗਾਂ ਨੂੰ ਸੱਭਿਆਚਾਰ ਦੀਆਂ ਵੱਖ-ਵੱਖ ਵੰਨਗੀਆਂ ਰਾਹੀਂ ਪੇਸ਼ ਕੀਤਾ ਜਾਵੇਗਾ । ਇਸ ਮੌਕੇ ਵਿਸ਼ੇਸ਼ ਤੌਰ ਤੇ ਵਿਸ਼ਵ ਪ੍ਰਸਿੱਧ ਫ਼ਨਕਾਰ ਸੁਖਜਿੰਦਰ ਸ਼ਿੰਦਾ ਯੂ ਕੇ , ਗੁਰਕਿਰਪਾਲ ਸੂਰਾਪੁਰੀ , ਗਾਇਕਾ ਅਮਨ ਰੋਜ਼ੀ, ਸੀਰਾ ਜਸਵੀਰ, ਓਪਿਦਰ ਮਠਾਰੂ, ਸੁਰਿੰਦਰ ਲਾਡੀ, ਰਿਕ ਨੂਰ, ਲਾਡੀ ਸੂਸਾਂ ਵਾਲਾ, ਸੁਖ ਡੀਗੋਹ, ਗੁਰ ਇਕਬਾਲ ਬਰਾੜ , ਤਾਇਆ ਬੰਤਾ, ਹਰਜਾਪ ਸਿੰਘ, ਐਸ ਰਿਸ਼ੀ, ਕੁਲਦੀਪ ਚੁੰਬਰ ,ਸਾਹਿਲ ਸੂਚ, ਰੂਬੀ ਮਦਹੋਕ, ਕਸ਼ਪੀ ਮਦਹੋਕ ਸਮੇਤ ਕਈ ਹੋਰ ਫ਼ਨਕਾਰ ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ । 17 ਅਗਸਤ 2024 ਦਿਨ ਸ਼ਨੀਵਾਰ ਨੂੰ ਇਹ ਵਿਸ਼ਾਲ ਸੱਭਿਆਚਾਰਕ ਮੇਲਾ ਦੁਪਹਿਰ 1 ਵਜੇ ਸ਼ੁਰੂ ਹੋਵੇਗਾ, ਜੋ ਪੂਸਾ ਗਰਾਉਂਡ ਵਿੱਚ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਵੇਗਾ। ਇਸ ਮੇਲੇ ਲਈ ਸਮੁੱਚਾ ਸੰਗੀਤ ਜਗਤ ਵਿਸ਼ਵ ਭਰ ਤੋਂ ਆਪਣੀਆਂ ਸ਼ੁਭਕਾਮਨਾਵਾਂ ਪ੍ਰਸਿੱਧ ਲੋਕ ਗਾਇਕ ਅਤੇ ਮੇਲੇ ਦੇ ਮੁੱਖ ਪ੍ਰਬੰਧਕ ਉਪਿੰਦਰ ਮਠਾਰੂ ਦੇ ਰਾਹੀਂ ਸਾਰੇ ਪ੍ਰਬੰਧਕਾਂ ਨੂੰ ਦੇ ਰਿਹਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਬੱਚਿਓ ! ਜੀਵਨ ਭਰ ਅਧਿਆਪਕ ਦਾ ਸਤਿਕਾਰ ਕਰੋ
Next articleਹਲਕਾ ਨਕੋਦਰ ਦੇ ਸੀਨੀਅਰ ਅਕਾਲੀ ਆਗੂ ਐਡਵੋਕੇਟ ਰਾਜ ਕਮਲ ਸਿੰਘ ਦਾ ਲੈਸਟਰ ਪਹੁੰਚਣ ਤੇ ਹਰਿੰਦਰ ਸਿੰਘ ਅਟਵਾਲ ਅਤੇ ਸਾਥੀਆਂ ਵੱਲੋਂ ਨਿੱਘਾ ਸਵਾਗਤ