(ਸਮਾਜ ਵੀਕਲੀ) ਸਿੱਖ ਯੂਥ ਐਡਮਿੰਟਨ ਕੈਨੇਡਾ ਵੱਲੋਂ ਹਰ ਸਾਲ ਦੀ ਤਰ੍ਹਾਂ ਸਿਲਵਰ ਬੈਰੀ ਪਾਰਕ ਵਿਖੇ ਦਸਤਾਰ ਅਤੇ ਦੁਮਾਲਾ ਮੁਕਾਬਲੇ ਧੂਮ-ਧਾਮ ਸ਼ਰਧਾ ਭਾਵ ਅਤੇ ਰਹੁ ਰੀਤੀ ਮਰਿਆਦਾ ਅਨੁਸਾਰ ਕਰਵਾਏ ਗਏ। ਇਹ ਸਮਾਗਮ ਸ਼ਹੀਦ ਸਿੰਘਾਂ ਅਤੇ ਭਾਈ ਗਜਿੰਦਰ ਸਿੰਘ ਜੀ ਬਾਨੀ ਦਲ ਖ਼ਲਸਾ ਜੀ ਦੀ ਯਾਦ ਨੂੰ ਸਮਰਪਿਤ ਸੀ। ਖਚਾ ਖਚ ਭਰੇ ਪੰਡਾਲ ਵਿੱਚ ਹਾਜ਼ਰ ਸੰਗਤਾਂ ਨੂੰ ਸੰਬੋਧਨ ਕਰਦਿਆਂ ਭਾਈ ਗੁਲਜਾਰ ਸਿੰਘ ਨਿਰਮਾਣ ਨੇ ਸਭ ਨੂੰ ਜੀ ਆਇਆ ਕਹਿੰਦੇ ਹੋਏ ਨਿੱਘਾ ਅਭਿਵਾਦਨ ਕੀਤਾ। ਇਸ ਮੌਕੇ ਤੇ ਵੱਖ-ਵੱਖ ਬੁਲਾਰਿਆਂ, ਸਿੱਖ ਆਗੂਆਂ ਨੇ ਸਿੱਖ ਇਤਿਹਾਸ ਅਤੇ ਵਰਤਮਾਨ ਸਿੱਖ ਦਰਪੇਸ਼ ਮੁਸ਼ਕਲਾਂ ਬਾਰੇ ਖੁੱਲ੍ਹ ਕੇ ਵਿਚਾਰ ਰੱਖੇ। ਇਸ ਸੰਸਥਾ ਦੇ ਪ੍ਰਧਾਨ ਸਰਦਾਰ ਮਲਕੀਅਤ ਸਿੰਘ ਢੇਸੀ ਨੇ ਜਜ਼ਬਾਤੀ ਰੋਅ ਵਿੱਚ ਵਹਿੰਦਿਆਂ ਕਿਹਾ ਕਿ ਆਪਣੀ ਕੌਮ ਨੂੰ ਕਦੀ ਪਿੱਠ ਨਹੀਂ ਵਿਖਾਉਣੀ ਚਾਹੀਦੀ। ਕੌਮ ਦੀ ਹਮੇਸ਼ਾ ਚੜਦੀ ਕਲਾ ਰਹਿਣੀ ਚਾਹੀਦੀ ਹੈ। ਸਰਹੰਦ ਦੇ ਸੂਬੇਦਾਰ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਅਦੁਤੀ ਸ਼ਹੀਦੀ ਦਾ ਇਤਿਹਾਸ ਕਰੁਣਾਮਈ ਢੰਗ ਨਾਲ ਬਿਆਨ ਕੀਤਾ। ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਬਾਰੇ ਦੱਸਦਿਆਂ ਉਨ੍ਹਾਂ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਜਿਹੜੇ ਕੌਮ ਲਈ ਕੁਝ ਕਰਦੇ ਹਨ ਉਨ੍ਹਾਂ ਦੀਆਂ ਹੀ ਯਾਦਗਾਰੀ ਤਸਵੀਰਾਂ ਲੱਗਦੀਆਂ ਹਨ ਜੋ ਪਥ ਪ੍ਰਕਰਸ਼ਕ ਦਾ ਕੰਮ ਕਰਦੀਆਂ ਹਨ। ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਬਾਬਰ ਬਾਰੇ, ਜਹਾਂਗੀਰ ਤੇ ਸ਼੍ਰੀ ਗੁਰੂ ਅਰਜਨ ਦੇਵ ਬਾਰੇ, ਸ਼੍ਰੀ ਹਰਗੋਬਿੰਦ ਸਿੰਘ ਜੀ ਦੇ ਪਰਿਵਾਰ ਬਾਰੇ ਇਤਿਹਾਸਿਕ ਤੱਥਾਂ ਨਾਲ ਗੱਲਾਂ ਕੀਤੀਆਂ। ਉਨ੍ਹਾਂ ਕਿਹਾ ਕਿ ਸਿੱਖ ਕੌਮ ਨੂੰ ਆਪਣਾ ਇਤਿਹਾਸ ਕਦੀ ਵੀ ਨਹੀਂ ਭੁੱਲਣਾ ਚਾਹੀਦਾ। ਇਸ ਤਰ੍ਹਾਂ ਦੇ ਸਮਾਗਮ ਕੌਮ ਵਿੱਚ ਸਿਰਜਨਾਤਮਕ ਜੋਸ਼, ਚਿੰਤਕ, ਭਾਵ, ਨਵ ਚੇਤਨਾ ਸੰਚਾਰਿਤ ਕਰਦੇ ਹਨ। ਨੌਜਵਾਨ ਪੀੜੀ ਨੂੰ ਆਪਣੇ ਇਤਿਹਾਸ ਨਾਲ ਜੋੜਨ ਦੀ ਲੋੜੵ ਹੈ। ਉਨ੍ਹਾਂ ਕਿਹਾ ਕਿ ਪੰਥ ਦੇ ਦੋਖੀਆਂ ਤੋਂ ਬਚੋ ਅਤੇ ਖ਼ੂਬਸੂਰਤ ਸਮਾਜ ਸਿਰਜਣ ਦਾ ਸੁਪਨਾ ਸਾਕਾਰ ਹੋਣਾ ਚਾਹੀਦਾ ਹੈ। ਅੰਤ ਵਿੱਚ ਉਨ੍ਹਾਂ ਸਮੁੱਚੀ ਸੰਗਤ ਦਾ ਧੰਨਵਾਦ ਵੀ ਕੀਤਾ। ਪ੍ਰਸਿੱਧ ਇੰਟਰਨੈਸ਼ਨਲ ਗੋਲਡ ਮੈਡਲਿਸਟ ਢਾਡੀ ਸਿੰਘਾਂ ਗਿਆਨੀ ਸੁਰਜੀਤ ਸਿੰਘ ਵਾਰਸ, ਢਾਡੀ ਪਵਿੱਤਰ ਪ੍ਰੀਤ ਸਿੰਘ, ਸਾਰੰਗੀ ਵਾਦਕ ਗੁਰ ਪ੍ਰਤਾਪ ਸਿੰਘ ਰਾਣਾ, ਢਾਡੀ ਦਵਿੰਦਰ ਸਿੰਘ, ਦਿਲਰਾਜ ਨੇ ਸਿੱਖ ਇਤਿਹਾਸ ਦੇ ਪਿਛੋਕੜ ਅਤੇ ਵਰਤਮਾਨ ਘਟਨਾਵਾਂ ਪ੍ਰਿਸਥਿਤੀਆਂ ਬਾਰੇ ਕਰੁਣਾ ਮਈ ਰਸ ਵਿੱਚ ਵਾਰਾਂ ਕਵਿਤਾਵਾਂ ਅਤੇ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ’ਤੇ ਗੁਰੂ ਦੀਆਂ ਲਾਡਲੀਆਂ ਫੌਜਾਂ, ਨਿਹੰਗ ਸਿੰਘਾਂ ਇੰਦਰਪ੍ਰੀਤ ਸਿੰਘ ਗੁਰਟੇਕ ਸਿੰਘ ਅਤੇ ਪਰਮਜੀਤ ਸਿੰਘ ਨੇ ਘੋੜਿਆਂ ਉੱਪਰ ਆਪਣੇ ਕਰਤਵ ਦਿਖਾ ਕੇ ਪਰੰਪਰਾਵਾਂ ਨੂੰ ਜਿੰਦਾ ਕਰ ਵਿਖਾਇਆ। ਇਨ੍ਹਾਂ ਦੀ ਸਮੁੱਚੀ ਗਤਕਾ ਟੀਮ ਨੇ ਵੱਖ-ਵੱਖ ਕਿਰਿਆਵਾਂ ਦੇ ਜੌਹਰ ਵਿਖਾਏ ਜੋ ਖਿੱਚ ਦਾ ਕੇਂਦਰ ਬਣੇ। ਮੰਚ ਤੋਂ ਗਿਆਨੀ ਹਰਦਿਆਲ ਸਿੰਘ ਖਾਲਸਾ, ਸੁਰਿੰਦਰ ਸਿੰਘ ਨਾਗਰਾ, ਛੋਟੀਆਂ ਬੱਚੀਆਂ ਸੰਯੋਗ ਕੌਰ, ਕਵਿਸ਼ਰੀ ਦਲਵੀਰ ਸਿੰਘ ਥਰੀਕੇ, ਕਵੀਸ਼ਰੀ ਅਮਰਜੀਤ ਸਿੰਘ ਰੁਪਾਲੋ ਅਤੇ ਗੁਰਮੀਤ ਸਿੰਘ ਸ਼ੇਰਪੁਰੀ ਨੇ ਵੀ ਸੰਗਤਾਂ ਨੂੰ ਨਿਹਾਲ ਕੀਤਾ। ਇਸ ਇਲਾਕੇ ਦੇ ਵਰਤਮਾਨ ਐਮ.ਐਲ.ਏ. ਮਿਸਟਰ ਰਾਂਡ ਲੋਇਲੇ ਨੇ ਸਮਾਗਮ ਦੀ ਰੂਪ ਰੇਖਾ ਮੁਤਾਬਿਕ ਆਪਣੇ ਵਿਚਾਰ ਰੱਖੇ ਅਤੇ ਭਵਿੱਖ ਵਿੱਚ ਸਹਿਯੋਗ ਦੇਣ ਦੀ ਗੱਲ ਕਹੀ। ਇਸ ਮੌਕੇ
’ਤੇ ਜਿਹੜੇ ਬੱਚੇ ਦਸਤਾਰ ਅਤੇ ਦੁਮਾਲਾ ਸਜਾਉਣ ਵਿੱਚ ਕ੍ਰਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਰਹੇ। ਉਨ੍ਹਾਂ ਦੇ ਨਾਮ ਇਸ ਪ੍ਰਕਾਰ ਹਨ ਗੁਰਮੁਖ ਸਿੰਘ ਸੰਧੂ, ਗੁਰਯੈਜ ਸਿੰਘ, ਹਰਬਾਜ ਸਿੰਘ, ਜਗਮੀਤ ਸਿੰਘ, ਜਸਰਾਜ ਸਿੰਘ, ਹਰਸਨ ਸਿੰਘ, ਦਮਨਪ੍ਰੀਤ ਸਿੰਘ, ਯੁਵਰਾਜ ਸਿੰਘ ਬਾਸੀ, ਅਮਿਤੋਜ ਸਿੰਘ, ਰਣਜੋਧ ਸਿੰਘ, ਹਰ ਸਿਮਰਨ ਦੀਪ ਸਿੰਘ, ਹਰਸੀਰਤ ਸਿੰਘ, ਅਮਨਦੀਪ ਸਿੰਘ, ਸੁਖਮਨ ਸਿੰਘ, ਸੁਖਬੀਰ ਸਿੰਘ, ਕੁੜੀਆਂ ਦੁਮਾਲਾ ਮੁਕਾਬਲਾ ਪ੍ਰਭ ਸਿਮਰਤ ਕੌਰ ਅਤੇ ਅੰਸ਼ ਕੌਰ। ਇਹ ਮੁਕਾਬਲਾ ਜ਼ੀਰੋ ਸਾਲ ਤੋਂ ਲੈ ਕੇ ਕਿਸ਼ੋਰ ਅਵਸਥਾ ਤੱਕ ਦੇ ਬੱਚਿਆਂ ਦਾ ਸੀ। ਸਭ ਜੇਤੂ ਬੱਚਿਆਂ ਨੂੰ ਗੋਲਡ ਮੈਡਲ ਅਤੇ ਖ਼ੂਬਸੂਰਤ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਜੱਜ ਸਾਹਿਬਾਨ ਦੀ ਭੂਮਿਕਾ ਨਵਜੋਤ ਸਿੰਘ ਧਾਮੀ ਟਰਬਨ ਕੋਚ, ਦੀਪ ਸਿੰਘ, ਹਰਕੀਰਤ ਸਿੰਘ ਭੱਠਲ, ਪ੍ਰਦੀਪ ਸਿੰਘ ਅਤੇ ਮਨਜੀਤ ਸਿੰਘ ਟਰਬਨਕਿੰਗ ਨੇ ਸੁਚੱਜੇ ਅਤੇ ਪਾਰਦਰਸ਼ੀ ਢੰਗ ਨਾਲ ਨਿਭਾਈ।
ਸ਼ਹਿਰ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਜਿਨਾਂ ਦਾ ਨਿੱਘਾ ਸਹਿਯੋਗ ਰਿਹਾ ਸਰਬ ਸ. ਚਰਨਜੀਤ ਸਿੰਘ ਮਾਹਿਲ, ਅਰਵਿੰਦ ਸਿੰਘ, ਗੁਰਪ੍ਰੀਤ ਸਿੰਘ ਸਿੱਧੂ, ਦਵਿੰਦਰ ਸਿੰਘ ਥਿੰਦ, ਤਜਿੰਦਰ ਸਿੰਘ ਭੱਠਲ, ਕਸ਼ਮੀਰ ਸਿੰਘ, ਸੁਖਦੇਵ ਸਿੰਘ, ਗੁਲਜਾਰ ਸਿੰਘ, ਨਿਰਮਾਣ, ਸੁਖਦੇਵ ਸਿੰਘ, ਪਰਮਿੰਦਰ ਸਿੰਘ, ਦੀਪ ਸਿੰਘ, ਭੁਪਿੰਦਰ ਸਿੰਘ ਮਠਾੜੂ, ਰਣਜੀਤ ਸਿੰਘ ਧਾਮੀ, ਹਰਦੀਪ ਸਿੰਘ ਲਾਲ, ਹਰਵਿੰਦਰ ਮਾਨ, ਜਗਵੀਰ ਸਿੰਘ ਗਿੱਲ, ਲਖਵੀਰ ਸਿੰਘ ਜੋਹਾ, ਗੁਰ ਸਾਹਿਬ ਸਿੰਘ ਬੁੱਟਰ, ਦਲਜੀਤ ਸਿੰਘ ਸਹੋਤਾ, ਰਾਮ, ਹਰਪ੍ਰੀਤ ਸਿੰਘ ਢਿੱਲੋ, ਰਜਵੰਤ ਸਿੰਘ, ਜਸਵੀਰ ਸਿੰਘ, ਹਰਦੀਪ ਸਿੰਘ, ਸਤਨਾਮ ਆਦਿ। ਮੰਚ ਸੰਚਾਲਨ ਦੇ ਫ਼ਰਜ਼ ਗੁਲਜ਼ਾਰ ਸਿੰਘ ਨਿਰਮਾਣ ਨੇ ਸੁਚੱਜੇ ਢੰਗ ਨਾਲ ਨਿਭਾਏ।
ਬਲਵਿੰਦਰ ਬਾਲਮ ਗੁਰਦਾਸਪੁਰ
ਐਡਮਿੰਟਨ ਕਨੇਡਾ 98156-25409