ਵਾਤਾਵਰਣ ਪ੍ਰੇਮੀਆਂ ਸਿਰਜਿਆ ਇਤਿਹਾਸ, ਲਗਾਏ 1 ਘੰਟੇ ਵਿੱਚ 1 ਲੱਖ ਰੁੱਖ

ਖੰਨਾ (ਸਮਾਜ ਵੀਕਲੀ)  (ਰਮੇਸ਼ਵਰ ਸਿੰਘ) ਸਵੇਰੇ ਸੂਰਜ ਦੀ ਪਹਿਲੀ ਕਿਰਣ ਨਿਕਲਦਿਆਂ ਹੀ ਲੁਧਿਆਣਾ ਜ਼ਿਲ੍ਹੇ ਦੇ ਵਾਤਾਵਰਣ ਯੋਧਿਆਂ  ਸੰਭਵ ਫਾਊਂਡੇਸ਼ਨ ਵੱਲੋਂ ਉਲੀਕੇ 1 ਘੰਟੇ ਵਿੱਚ 1 ਲੱਖ ਰੁੱਖ ਪ੍ਰੋਗਰਾਮ ਵਿੱਚ ਹਾਜ਼ਰੀ ਲਗਵਾਈ ਗਈ , ਲੁਧਿਆਣਾ ਜ਼ਿਲ੍ਹੇ ਦੇ ਵਾਤਾਵਰਣ ਪ੍ਰੇਮੀਆਂ ਵੱਲੋਂ ਵੱਧਦੇ ਤਾਪਮਾਨ, ਪ੍ਰਦੂਸ਼ਣ ਨੂੰ ਰੋਕਣ ਅਤੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਵਿੱਚ ਕੁਦਰਤ ਦੀ ਬੇਸ਼ਕੀਮਤੀ ਸੌਗ਼ਾਤ 1 ਘੰਟੇ ਵਿੱਚ 1 ਲੱਖ ਰੁੱਖ ਲਗਾਏ ਗਏ।
     ਜ਼ਿਕਰਯੋਗ ਹੈ ਕਿ ਭਾਈ ਘਨ੍ਹਈਆ ਜੀ ਸੇਵਾ ਸੋਸਾਇਟੀ ਖੰਨਾ ਵੱਲੋਂ ਰੁੱਖ ਲਗਾਓ ਧਰਤੀ ਬਚਾਓ ਮੁਹਿੰਮ 2024 ਦੇ ਤਹਿਤ    ਭੜੀ ਤੋਂ ਬੂਥਗੜ੍ਹ ਸੂਏ ਦੇ ਬੰਨੇ ਤੇ 1101 ਰੁੱਖ ਲਗਾ ਕੇ ਸੰਭਵ ਫਾਊਂਡੇਸ਼ਨ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ।
     ਫਾਊਂਡੇਸ਼ਨ ਵੱਲੋਂ ਪੂਰੇ ਜ਼ਿਲ੍ਹੇ ਵਿੱਚ ਦੋ ਮਹੀਨੇ ਪਹਿਲਾਂ ਤੋਂ ਹੀ ਪ੍ਰੋਗਰਾਮ ਚਲਾ ਕੇ ਇਸ ਨੇਕ ਕਾਰਜ ਨੂੰ ਪਿੰਡ ਪਿੰਡ, ਸ਼ਹਿਰ ਸ਼ਹਿਰ, ਘਰ ਘਰ ਪਹੁੰਚਾਇਆ ਤੇ ਸਮਾਜਿਕ ਸੰਸਥਾਵਾਂ ਨਾਲ ਰਾਬਤਾ ਕਾਇਮ ਕੀਤਾ ਗਿਆ, ਭਾਈ ਘਨ੍ਹਈਆ ਜੀ ਸੇਵਾ ਸੋਸਾਇਟੀ ਖੰਨਾ ਵੱਲੋਂ ਸੈਂਕੜੇ ਸੰਸਥਾਵਾਂ ਤੇ ਪਿੰਡਾਂ ਦੇ ਕਲੱਬਾਂ ਵਿੱਚੋਂ ਸਭ ਤੋਂ ਵੱਧ ਰੁੱਖ ਲਗਾ ਕੇ ਇਲਾਕੇ ਵਿੱਚ ਖੁਸ਼ੀਆਂ ਦਾ ਸੈਲਾਬ ਲਿਆ ਦਿੱਤਾ, ਸੰਭਵ ਫਾਊਂਡੇਸ਼ਨ ਵੱਲੋਂ ਭਾਈ ਘਨ੍ਹਈਆ ਜੀ ਸੇਵਾ ਸੋਸਾਇਟੀ ਖੰਨਾ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।
    ਭਾਈ ਘਨ੍ਹਈਆ ਜੀ ਸੇਵਾ ਸੋਸਾਇਟੀ ਖੰਨਾ ਦੇ ਯੋਧਿਆਂ ਨੇਹਾ ਸਾਲਦੀ ਦੇ ਯਤਨਾਂ ਸਦਕਾ ਪ੍ਰਧਾਨ ਨਿਰਮਲ ਸਿੰਘ ਨਿੰਮਾ ਦੀ ਅਗਵਾਈ ਵਿੱਚ 200 ਸੇਵਾਦਾਰਾਂ ਦੀ ਮੱਦਦ ਨਾਲ਼ ਇਸ ਕਾਰਜ਼ ਨੂੰ ਅੰਜ਼ਾਮ ਦਿੱਤਾ।
  ਸੰਸਥਾ ਦੇ ਪ੍ਰਧਾਨ ਨਿਰਮਲ ਸਿੰਘ ਨਿੰਮਾ ਨੇ ਦੱਸਿਆ ਕਿ ਇਸ ਕਾਰਜ਼ ਨੂੰ ਏਨੇ ਘੱਟ ਸਮੇਂ ਵਿੱਚ ਕਰਨ ਲਈ ਪੂਰੀ ਵਿਉਂਤਬੰਦੀ ਬਣਾ ਕੇ ਪੰਜ ਪੰਜ ਵਾਤਾਵਰਣ ਯੋਧਿਆਂ ਦੀਆਂ ਟੋਲੀਆਂ ਦਾ ਗਠਨ ਕੀਤਾ ਗਿਆ, ਹਰ ਇੱਕ ਟੋਲੀ ਦਾ ਇੱਕ ਲੀਡਰ ਤਹਿ ਕਰ ਕੇ ਖੱਡੇ ਕੱਢਣ,  ਕਹੀ ਖੁਰਪਿਆਂ ਨਾਲ ਮਿੱਟੀ ਨੂੰ ਸੇਧ ਦੇਣ, ਲਿਫ਼ਾਫ਼ੇ ਪਾੜਣ, ਪਾਣੀ ਪਾਉਣ ਲਈ ਡਿਊਟੀਆਂ ਲਗਾਈਆਂ ਗਈਆਂ। ਦੋ ਮਸ਼ੀਨਾਂ ਤੋਂ ਇਲਾਵਾ ਲੋੜੀਂਦੇ ਸਮਾਨ ਜਿਵੇਂ ਕਹੀ ਖੁਰਪਿਆਂ, ਬਾਲਟੀਆਂ, ਰੱਸੇ , ਸੇਵਾਦਾਰਾਂ ਲਈ ਪਾਣੀ,ਲੱਸੀ,ਕੇਲੇ ਆਦਿ ਇੱਕ ਮੰਚ ਤੇ ਇਕੱਠੇ ਕੀਤੇ ਗਏ, ਢੋਹਾ ਢੋਹਾਈ ਲਈ ਟਰੱਕ, ਜੀਪਾਂ, ਟਰੈਕਟਰ ਤੇ ਦੋ ਪਹੀਆ ਵਾਹਨਾਂ ਦੀ ਮਦੱਦ ਲਈ ਗਈ।
     ਸੂਏ ਦੇ ਚਲਦੇ ਪਾਣੀ ਵਿੱਚੋਂ ਸੇਵਾਦਾਰਾਂ ਦੂਜੇ ਬੰਨੇ ਤੇ ਬੂਟੇ ਪਹੁੰਚਾਏ।
    ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਵੀ ਤਹਿਸੀਲਦਾਰ, ਪੰਚਾਇਤ ਸਕੱਤਰ, ਕਾਨੂੰਨਗੋ, ਪਟਵਾਰੀਆਂ ਅਤੇ ਵੱਖੋ ਵੱਖ ਪਾਰਟੀਆਂ ਦੇ ਆਗੂਆਂ, ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ, ਪੱਤਰਕਾਰਾਂ, ਪਿੰਡਾਂ ਦੇ ਨੌਜਵਾਨਾਂ, ਕਿਸਾਨ ਭਰਾਵਾਂ ਇਸ ਉਪਰਾਲੇ ਵਿੱਚ ਆਪਣੀ ਹਾਜ਼ਰੀ ਲਗਵਾਈ।
    ਸਾਬਕਾ ਮੰਤਰੀ ਸਵਰਗੀ ਕਰਮ ਸਿੰਘ ਦੀ ਧੀ ਰਮਣੀਕ ਕੌਰ ਗਰੇਵਾਲ ਉਚੇਚੇ ਤੌਰ ਤੇ ਚੰਡੀਗੜ੍ਹ ਤੋਂ ਖੰਨਾ ਪਹੁੰਚ ਕੇ ਹਾਜ਼ਰੀ ਲਗਵਾਈ, ਉੱਘੇ ਸਮਾਜ ਸੇਵੀ ਸ਼ਸ਼ੀ ਵਰਧਨ ਤੇ ਹੰਸ ਰਾਜ ਬਿਰਾਨੀ ਨੇ ਕਿਹਾ ਕਿ ਸਾਨੂੰ ਮਾਣ ਹੈ ਸਾਡੇ ਹਲਕੇ ਦੇ ਨੌਜਵਾਨਾਂ, ਸੰਸਥਾ ਦੇ ਯੋਧਿਆਂ ਜੋ ਪੋਹ ਫੁੱਟਦਿਆਂ ਹੀ ਮਿੱਥੀ ਜਗ੍ਹਾ ਤੇ ਪਹੁੰਚੇ ਤੇ ਬੇਸ਼ਕੀਮਤੀ ਸੇਵਾਵਾਂ ਦਿੱਤੀਆਂ। ਸਰਬਜੀਤ ਸਿੰਘ ਖ਼ਾਲਸਾ ਵਡੇਰੀ ਉਮਰ ਵਿੱਚ ਵੀ ਪ੍ਰਵਾਹ ਨਾ ਕੀਤੀ ਤੇ ਨੌਜਵਾਨਾਂ ਲਈ ਪਾਣੀ, ਲੱਸੀ ਕੇਲੇ ਦੇ ਲੰਗਰ ਪਹੁੰਚਾਉਂਦੇ ਰਹੇ।ਇਸ ਮੌਕੇ ਰਾਜ ਮੈਨਰੋ, ਚੰਦਨ ਨੇਗੀ ਵਾਤਾਵਰਣ ਪ੍ਰੇਮੀਆਂ ਦਾ ਹੌਂਸਲਾ ਵਧਾਇਆ।
     ਇਸ ਮੌਕੇ ਪੰਚਾਇਤ ਸਕੱਤਰ ਪ੍ਰੇਮ ਸਿੰਘ,ਜਤਿੰਦਰ ਸਿੰਘ ਮਹਿਮੀ, ਰਾਹੁਲ ਸਾਲਦੀ, ਜਸਵੀਰ ਸਿੰਘ ਰਾਹੁਲ ਗਰਗ ਬਾਵਾ, ਜਸਵਿੰਦਰ ਸਿੰਘ ਕੌੜੀ, ਦਵਿੰਦਰ ਸਿੰਘ, ਅਭਿਸ਼ੇਕ ਵਰਧਨ, ਦਵਿੰਦਰ ਕੌਰ, ਅੰਜਲੀ ਸ਼ਰਮਾ, ਨਰੇਸ਼ ਕੌਰ ਖਾਲਸਾ, ਗੁਰਮੀਤ ਸਿੰਘ ਫੌਜੀ, ਜਗਤਰਣ ਜੀਤ ਸਿੰਘ, ਡਾ ਮੰਜੂ ਸੱਦੀ, ਸੂਰਿਆਂਸ਼, ਮਨਪ੍ਰੀਤ ਮੋਹਨਪੁਰ, ਵਿਕਾਸ ਗੁਪਤਾ, ਲਲਿਤ, ਜਤਿੰਦਰ ਵਧਵਾ, ਕਸ਼ਮੀਰ ਸਿੰਘ ਖ਼ਾਲਸਾ, ਜਗਤਾਰ ਸਿੰਘ ਗੋਹ, ਮੋਹਣ ਸਿੰਘ, ਅਵਤਾਰ ਸਿੰਘ, ਲਾਲੀ ਔਜਲਾ, ਨਵਜੋਤ ਕੌਰ , ਸਿਮਰਨ, ਪ੍ਰਭਜੋਤ ਸਿੰਘ, ਦਿਲਪ੍ਰੀਤ ਕੌਰ, ਅਨਮੋਲ ਸਿੰਘ,  ਇੰਦਰਜੀਤ ਸਿੰਘ ਭਾਊ, ਮਨਵੀਰ ਸਿੰਘ, ਬੰਟੀ,ਬਾਲ਼ ਫੁਲਵਾੜੀ ਦੀਆਂ ਬੱਚੀਆਂ,  ਨੈਸ਼ਨਲ ਬਾਸਕਟਬਾਲ ਦੇ ਖਿਡਾਰੀਆਂ, ਮਾਸਟਰਜ਼ ਅਥਲੈਟਿਕਸ ਦੇ ਖਿਡਾਰੀਆਂ, ਅਤੇ ਸੈਂਕੜੇ ਹੋਰ ਯੋਧਿਆਂ ਸ਼ਿਰਕਤ ਕੀਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਛੇਵੀਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਤੇ 21 ਜੁਲਾਈ ਦੀ ਜਲੰਧਰ ਕਨਵੈਨਸ਼ਨ ਦੀ ਤਿਆਰੀ ਸੰਬੰਧੀ ਮੀਟਿੰਗ ਹੋਈ -ਤਰਕਸ਼ੀਲ
Next articleਕੈਂਸਰ ਜਿਹੀ ਭਿਆਨਕ ਬਿਮਾਰੀ ਦਾ ਸਾਹਮਣਾ ਕਰ ਰਹੀ ਰਾਜ ਸੰਘਾਂ ਨੇ ਕੈਂਸਰ ਤੋਂ ਪੀੜ੍ਹਤ ਮਰੀਜ਼ਾਂ ਦੀ ਸਹਾਇਤਾ ਲਈ ਆਰੰਭੀ ਨਿਵੇਕਲੀ ਮੁਹਿੰਮ