ਸਹਿਜ ਸਰਲ ਸੋਚ ਨਾਲ ਸਾਹਿਤ ਨੂੰ ਸਮਰਪਿਤ-ਅਮਰਜੀਤ ਕੌਰ ਮੋਰਿੰਡਾ

(ਸਮਾਜ ਵੀਕਲੀ) ਸਾਹਿਤ ਜਗਤ ਦੇ ਵਿੱਚ ਕੁਝ ਅਜਿਹੀਆਂ ਰੂਹਾਂ ਹੁੰਦੀਆਂ ਹਨ ਜੋ ਸਹਿਜ ਸਰਲ ਸੋਚ ਨੂੰ ਲੈ ਕੇ ਸਹਿਤ ਪ੍ਰਤੀ ਸਮਰਪਿਤ ਹੁੰਦੀਆਂ ਹਨ ਇਹ ਸਭ ਕੁਝ ਅਸੀਂ ਪੰਜਾਬੀ ਹਿੰਦੀ ਅੰਗਰੇਜ਼ੀ ਸਾਹਿਤ ਜਗਤ ਦੇ ਨਾਲ ਜੁੜੀਆਂ ਅਨੇਕਾਂ ਸ਼ਖਸ਼ੀਅਤਾਂ ਬਾਰੇ ਪੜ੍ਦੇ ਸੁਣਦੇ ਹਾਂ ਉਹਨਾਂ ਦੀਆਂ ਜੀਵਨੀਆਂ ਦੇ ਵਿੱਚੋਂ ਅਜਿਹਾ ਕੁਝ ਸਾਨੂੰ ਮਿਲਦਾ ਹੈ ਜਿਸ ਬਾਰੇ ਅਸੀਂ ਸੋਚ ਵੀ ਨਹੀਂ ਸਕਦੇ ਪੰਜਾਬੀ ਸਹਿਤ ਜਗਤ ਦੇ ਅੰਦਰ ਪੁਰਾਤਨ ਸਮੇਂ ਤੋਂ ਲੈ ਕੇ ਹੁਣ ਤੱਕ ਅਨੇਕਾਂ ਨਵੀਆਂ ਕਲਮਾਂ ਨੇ ਜਨਮ ਲਿਆ ਜੋ ਪੁਰਾਣੀਆਂ ਕਲਮਾਂ ਹੋ ਕੇ ਨਿਬੜਦੀਆਂ ਰਹੀਆਂ ਜਿਨਾਂ ਨੇ ਪੰਜਾਬੀ ਸਾਹਿਤ ਜਗਤ ਦੇ ਵਿੱਚ ਬਹੁਤ ਸ਼ਾਨਦਾਰ ਕੰਮ ਕਰਕੇ ਨਵੇਂ ਪੂਰਨ ਆਏ ਤੇ ਅੱਗੋਂ ਨਵੇਂ ਸੁਖਿਆਰ ਦੀਆਂ ਸਾਹਿਤਕਾਰਾਂ ਲਈ ਵੀ ਨਵੇਂ ਰਾਹ ਛੱਡੇ ਮੈਂ ਆਪਣੇ ਇਸ ਲੇਖ ਦੇ ਵਿੱਚ ਅਜਿਹੀ ਹੀ ਪੰਜਾਬੀ ਲੇਖਕਾਂ ਸਹਿਤਕਾਰਾਂ ਅਮਰਜੀਤ ਕੌਰ ਮਰਿੰਡਾ ਦੀ ਗੱਲ ਕਰਨ ਜਾ ਰਿਹਾ ਹਾਂ ਜੋ ਸਹਿਜ ਸੰਤਾ ਯਹੀ ਸੋਚ ਲੈ ਕੇ ਪੰਜਾਬੀ ਸਾਹਿਤ ਨੂੰ ਬਣਾਏ ਹੋਏ ਹਨ ਉਹਨਾਂ ਨੇ ਬਚਪਨ ਤੋਂ ਹੀ ਆਪਣੀ ਸਾਹਿਤਕ ਰੁਚੀ ਨੂੰ ਅੱਗੇ ਵਧਾਉਂਦਿਆਂ ਪੜ੍ਹਾਈ ਦਰਮਿਆਨ ਇਸ ਸਾਹਿਤਕ ਰੁਚੀ ਨੂੰ ਅਧਿਆਪਕਾਂ ਦੇ ਉਸਤਾਦ ਲੋਕਾਂ ਦੀ ਪ੍ਰੇਰਨਾ ਨਾ ਸਦਕਾ ਹੋਰ ਵੀ ਪੱਕੇਰਾ ਕਰ ਦਿੱਤਾ।
ਅਮਰਜੀਤ ਕੌਰ ਮੋਰਿੰਡਾ ਦਾ ਜਨਮ ਸਵ.ਸ. ਪਿਆਰਾ ਸਿੰਘ ਜੀ ਮਾਤਾ- ਸਵ.ਸ੍ਰੀ ਮਤੀ ਗੁਰਭਜਨ ਕੌਰ ਜੀ ਦੇ
ਜਨਮ ਮਿਤੀ-04.04.1949.ਨੂੰ ਮੋਗਾ ਵਿੱਚ ਹੋਇਆ। ਮੁੱਢਲੀ ਸਿੱਖਿਆ -ਸਰਕਾਰੀ ਪ੍ਰਾਇਮਰੀ ਸਕੂਲ, ਮੋਗਾ।
ਦਸਵੀਂ -ਸਰਕਾਰੀ ਸੀਨੀ . ਸੈ.
ਸਕੂਲ ,ਮੋਗਾ,ਗਿਆਨੀ- ਪੰ. ਯੂ. ਚੰਡੀਗੜ੍ਹ
ਬੀ.ਏ-ਇੰਗਲਿਸ਼ ਇਲੈਕਟਿਵ, ਫਰੀਦਕੋਟ।
ਐੱਮ.ਏ-ਪੰਜਾਬੀ ਯੂ. ਪਟਿਆਲਾ
ਬੀ.ਐੱਡ- ਗੁਰੂ ਕਾਸ਼ੀ ਯੂਨੀ. ਤਲਵੰਡੀ ਸਾਬੋ
ਉਰਦੂ-ਹਰਿਆਣਾ ਉਰਦੂ ਅਕੈਡਮੀ
ਰਿਟਾ.ਮਿਸ.-ਸਰਕਾਰੀ ਸੀਨੀ. ਸੈ. ਸ. ਮੋਰਿੰਡਾ। ਲੇਖਿਕਾ ਪੜ ਲਿਖਣ ਤੋਂ ਬਾਅਦ ਸਰਕਾਰੀ ਅਧਿਆਪਕ ਬਣੀ ਤੇ ਪਤੀ ਗੁਰਦੀਪ ਸਿੰਘ ਵੀ ਸਰਕਾਰੀ ਅਧਿਆਪਕ ਹੀ ਮਿਲੇ, ਆਪਣੇ ਪਤੀ ਦੇ ਸਹਿਯੋਗ ਦਿੱਤਾ ਲੇਖਕਾਂ ਨੇ ਸਾਹਿਤ ਜਗਤ ਵਿੱਚ ਬਹੁਤ ਕੰਮ ਕੀਤਾ ਤੇ ਕਰ ਰਹੀ ਹੈ। ਅਮਰਜੀਤ ਕੌਰ ਨੇ ਹੌਲੀ ਹੌਲੀ ਸਹਿਜ ਨਾਲ ਕਲਮ ਦਾ ਸਫਰ ਸ਼ੁਰੂ ਕੀਤਾ ਜੋ ਹੁਣ ਤੱਕ ਨਿਰੰਤਰ ਜਾਰੀ ਹੈ। ਲੇਖਿਕਾ ਨੇ ਪੰਜਾਬੀ ਮਾਂ ਬੋਲੀ ਦੀ ਝੋਲੀ ਦੇ ਵਿੱਚ ਹੁਣ ਤੱਕ ਦਸ ਕਿਤਾਬਾਂ ਪਾ ਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਵਿੱਚ ਵੱਡਾ ਯੋਗਦਾਨ ਪਾਇਆ ਹੈ। ਉਸ ਦੀਆਂ ਕਿਤਾਬਾਂ ਇਸ ਪ੍ਰਕਾਰ ਹਨ।
1.ਸਰਪੋਸ- ਕਾਵਿ- ਸੰਗ੍ਰਹਿ (2017)
2..ਸੁੱਚੇ ਮੋਤੀ-ਕਾਵਿ- ਸੰਗ੍ਰਹਿ(ਬੱਚਿਆਂ ਲਈ)
2018
3.ਰੀਝਾਂ ਦੀ ਫੁਲਕਾਰੀ-ਕਵਿਤਾਵਾਂ ਤੇ ਗੀਤ (2021)
4.ਰਿਸ਼ਤਿਆਂ ਦਾ ਨਿੱਘ—ਨਾਵਲ(2022.)
5.ਸੋਹਿਲੇ ਤੇ ਸਾਕੇ-ਛੰਦ ਤੇ ਗੀਤ(2022)
6.ਇੱਕ ਲੱਪ ਕਿਰਨਾਂ ਦੀ—ਗ਼ਜ਼ਲ ਸੰਗ੍ਰਹਿ
2023.
7.ਛੰਦ ਗੁਲਜ਼ਾਰ-ਨਿਰੋਲ ਛੰਦ- ਬੱਧ ਰਚਨਾਵਾਂ
2023.
8.ਮਹਿਕ ਕਸਤੂਰੀ- ਕਾਵਿ- ਸੰਗ੍ਰਹਿ (ਬੱਚਿਆਂ ਲਈ ,2024.)
9.ਅਹਿਸਾਸਾਂ ਦੀ ਖ਼ੁਸ਼ਬੋ-ਗ਼ਜ਼ਲ ਸੰਗ੍ਰਹਿ 2024.
10.ਜ਼ਿਹਨ ’ਚ ਪਲ਼ਦੇ ਜਜ਼ਬਾਤ- ਗੀਤ- ਸੰਗ੍ਰਹਿ. (2024.)
.ਸਾਂਝੀਆਂ ਕਿਤਾਬਾਂ:-  24 ਹਨ। ਅਮਰਜੀਤ ਕੌਰ ਨੇ ਅਨੇਕਾਂ
ਸਾਹਿਤਕ ਵਿਧਾਵਾਂ ਕਵਿਤਾ, ਗ਼ਜ਼ਲ, ਗੀਤ, ਨਾਵਲ,ਕਹਾਣੀ, ਹਾਇਕੂ, ਛੰਦ ਅਲੱਗ ਅਲੱਗ ਰੂਪਾਂ ਵਿੱਚ ਲਿਖਿਆ ਹੈ ਤੇ ਨਿਰੰਤਰ ਜਾਰੀ ਹੈ। ਲੇਖਕਾ ਦਾ ਸ਼ੌਕ
ਪੜ੍ਹਨਾ, ਪੇਂਟਿੰਗ, ਸੰਗੀਤ,ਐਕਟਿੰਗ,
ਨੌਕਰੀ ਦੌਰਾਨ ਬੱਚਿਆਂ ਨੂੰ ਕਲਚਰਲ ਪ੍ਰੋਗਰਾਮ ਲਈ ਆਪ ਹੀ ਗੀਤ ਕਵਿਤਾਵਾਂ
ਆਦਿ ਲਿਖ ਕੇ ਤਿਆਰ ਕਰਵਾਉਣੀਆਂ,
ਪਰ ਕਦੇ ਸੰਭਾਲ ਨਾ ਕੀਤੀ। ਰਿਟਾਇਰਮੈਂਟ ਪਿੱਛੋਂ ਜੋ ਲਿਖਿਆ, ਉਹ ਦਸ ਕਿਤਾਬਾਂ ਛਪ ਚੁੱਕੀਆਂ ਹਨ।
      ਲੇਖਿਕਾ ਨੇ ਮੌਜੂਦਾ ਸਮੇਂ ਸਮੁੱਚੀ ਦੁਨੀਆਂ ਵਿੱਚ ਆਵਾਜਾਈ ਦੇ ਨਿਯਮਾਂ ਨੂੰ ਭਾਂਪਦੇ ਸੜਕ ਸੁਰੱਖਿਆ ਬਾਰੇ ਨਾਵਲ-
‘ ਜ਼ਿੰਦਗੀ ਖ਼ੂਬਸੂਰਤ ਹੈ’ ਲੋਕ ਗੀਤ ਪ੍ਰਕਾਸ਼ਨ ਕੋਲ ਛਪਣ ਲਈ ਭੇਜਿਆ ਹੋਇਆ ਹੈ।ਅਜੇ ਬਹੁਤ ਕੁੱਝ ਅਣਛਪਿਆ ਪਿਆ ਹੈ।
    ਲੇਖਿਕਾ ਨੇ ਗ਼ਜ਼ਲ ਲਈ ਸਭ ਤੋਂ ਪਹਿਲਾਂ ਮਾਨਯੋਗ ਸ੍ਰੀ ਕ੍ਰਿਸ਼ਨ ਭਨੋਟ ਜੀ ਤੋਂ ਬਹੁਤ ਕੱਝ ਸਿੱਖਿਆ। ਉਸਤੋਂ ਪਿੱਛੋਂ ਸਵ. ਸ.ਦੇਵ ਰਾਉਕੇ ਜੀ ਤੋਂ ਬਹੁਤ ਗ਼ਜ਼ਲਾਂ ਦੀ ਇਸਲਾਹ ਕਰਵਾਈ। ਪੰਜਾਬੀ ਦੇ ਮਸ਼ਹੂਰ ਗਜ਼ਲਗੋ ਅਮਰ ਸੂਫ਼ੀ ਵੀ ਯੋਗ ਅਗਵਾਈ ਕਰਦੇ ਰਹੇ। ਉਹਨਾਂ ਨੇ ਲੇਖਿਕਾ ਦੇ ਪਹਿਲੇ ਗ਼ਜ਼ਲ ਸੰਗ੍ਰਹਿ ਬਾਰੇ ਆਪਣੇ ਅਨਮੋਲ ਵਿਚਾਰ ਵੀ ਲਿਖੇ।ਮਾਨਯੋਗ ਐੱਸ .ਨਸੀਮ ਮਾਛੀਵਾੜਾ ਨੇ ਗ਼ਜ਼ਲ ਸੰਗ੍ਰਹਿ-‘ ਇੱਕ ਲੱਪ ਕਿਰਨਾਂ ਦੀ’ ਦੀਆਂ ਗ਼ਜ਼ਲਾਂ ਪੜ੍ਹ ਕੇ ਸੋਧੀਆਂ। ਉਸ ਤੋਂ ਪਿੱਛੋਂ ਮਾਨਯੋਗ ਸ. ਰਣਜੀਤ ਸਿੰਘ ਧੂਰੀ ਜੀ ਦੇ ਧੂਰੀ ਗ਼ਜ਼ਲ ਸਕੂਲ ਵਿੱਚ ਦਾਖ਼ਲਾ ਲਿਆ।ਇਨਾਂ ਤੋਂ ਵਿਆਕਰਨ ,ਨਵੀਆਂ ਬਹਿਰਾਂ ਤੇ ਪਿੰਗਲ ਅਰੂਜ਼ ਬਾਰੇ ਬਹੁਮੁੱਲੀ ਜਾਣਕਾਰੀ ਪ੍ਰਾਪਤ ਕੀਤੀਆਂ ਬਹੁਤ ਸਾਰੀਆਂ ਗ਼ਜ਼ਲਾਂ ਲਿਖੀਆਂ। ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਤੇ ਨਾ ਕੋਈ
ਪੂਰਨ ਹੁੰਦਾ ਹੈ ਲੇਖਿਕਾ ਜਿੱਥੋਂ ਤੇ ਜਦੋਂ ਵੀ ਕੁੱਝ ਸਿੱਖਣ ਨੂੰ ਮਿਲੇ ਸਿੱਖਦੀ ਹੈ।
          ਪਰਿਵਾਰ ਵਿੱਚ ਪਤੀ ਸ. ਗੁਰਦੀਪ ਸਿੰਘ ਕੰਵਲ ਜੀ ਸ.ਸੀ. ਸੈ. ਸ ਤੋਂ ਸ.ਸ.ਮਾਸਟਰ ਰਿਟਾਇਰ ਹੋਏ ਹਨ। ਵੱਡਾ ਬੇਟਾ ਤੇ ਬਹੂ ਆਪਣਾ ਕਾਰੋਬਾਰ ਕਰਦੇ ਹਨ। ਛੋਟਾ ਬੇਟਾ ਅਧਿਆਪਕ ਹੈ। ਉਸਦੀ ਪਤਨੀ ਡਬਲ ਐੱਮ.ਏ.(ਪੌਲ  ਸਾਇੰਸ ਤੇ ਪੰਜਾਬੀ) ਪੰਜਾਬ ਯੂਨੀ. ਚੋਂ ਦੋਨੋਂ ਵਾਰ ਸੈਕਿੰਡ ਆਈ। ਬੇਟੀ ਕਨੇਡਾ ਵਿਖੇ ਅਧਿਆਪਕ ਹੈ ਤੇ ਉਸ ਦੇ ਪਤੀ ਸੈਵਨ ਇਲੈਵਨ ਸਟੋਰ ਦੇ ਮੈਨੇਜਰ ਹਨ।
   ਹੁਣ ਤੱਕ ਅਮਰਜੀਤ ਕੌਰ ਮੋਰੰਡਾ ਦੀ ਸਹਿਤਕ ਦੇਣ ਨੂੰ ਦੇਖਦਿਆਂ ਹੋਇਆਂ ਅਨੇਕਾਂ ਸੰਸਥਾਵਾਂ ਵੱਲੋਂ ਮਾਨ ਸਨਮਾਨ ਵੀ ਮਿਲੇ ਹਨ,ਸੱਜਰੀ ਸਵੇਰ ਕਲਾ ਕੇਂਦਰ ਮੋਰਿੰਡਾ,ਪੰਜਾਬ ਭਵਨ ਕਨੇਡਾ ਵੱਲੋਂ(2018), ਪੰਜਾਬੀ ਸਾਹਿਤ ਸਭਾ ਮੁਕਤਸਰ ਸਾਹਿਬ,(ਤਿੰਨ ਵਾਰ), ਮਹਿਕ ਪੰਜਾਬ ਦੀ, ਗੁਰਮੁਖੀ ਦੇ ਵਾਰਿਸ, ਉਦਾਸੀਨ ਆਸ਼ਰਮ ,ਇਮਾਮਗੜ੍ਹ ,ਪਰਮਦੀਪ ਸਿੰਘ ਦੀਪ ਵੈਲਫੇਅਰ ਸੁਸਾਇਟੀ, ਲੁਧਿਆਣਾ, (ਤਿੰਨ ਵਾਰ)-ਅੰਤਰ ਰਾਸ਼ਟਰੀ ਪੰਜਾਬੀ ਸਾਹਿਤ ਸਭਾ ਵੱਲੋਂ ਵਧੀਆ ਕਵਿਤਾਵਾਂ ਲਈ,ਸਵਾਮੀ ਸ਼ਿਵਨੰਦਾ ਸੀ ਸੈ ਸਕੂਲ (ਦੋ ਵਾਰ) ਸਾਂਝਾ ਪਿਆਰ ਦੀਆਂ ਵੱਲੋਂ ਜਗਰਾਉਂ ਵਿਖੇ ਵਿਸ਼ੇਸ਼ ਸਨਮਾਨ,
ਸੁਰ ਸੁਲਤਾਨ ਪ੍ਰਬੰਧਕ ਤੇ ਜਜਮੈਂਟ ਕਮੇਟੀ ਵੱਲੋਂ ਵਧੀਆ ਗੀਤਕਾਰ ਵਜੋਂ,
ਸਾਹਿਤ ਪਸਾਰ ਮੰਚ ,ਪੰਜਾਬ –
ਵੱਲੋਂ, 2020,2021ਦੋ ਵਾਰ,
ਸਾਹਿਤ ਸਭਾ ਮੁਕਤਸਰ ਸਾਹਿਬ ਵੱਲੋਂ ਵਧੀਆ ਗੀਤਕਾਰ ਵੱਜੋਂ 3100/- ਦਾ ਨਕਦ ਇਨਾਮ ਤੇ ਸਰਟੀਫਿਕੇਟ,
ਤੇ ਹੋਰ ਕੁੱਝ ਸਰਟੀਫਿਕੇਟ ਆਦਿ ।
BBKKYST ਵੱਲੋਂ ਸਨਮਾਨ(ਜਨਵਰੀ,2024.
ਸਾਹਿਤ ਸਭਾ ਕੁਰਾਲੀ ਵੱਲੋਂ ਸਨਮਾਨ
ਜਨਵਰੀ24.ਪੰਜਾਬੀ ਗੀਤ ਕਲਾ ਮੰਚ,ਪੰਜਾਬ ਵੱਲੋਂ 11.5.2024 ਨੂੰ ਸਨਮਾਨਿਤ,ਸਾਹਿਤ ਸਭਾ ਸ੍ਰੀ ਭੈਣੀ ਸਾਹਿਬ ਵੱਲੋਂ ਸਾਹਿਤਕਾਰ ਵੱਜੋਂ। 24.4.2024 ਨੂੰ
ਸਨਮਾਨਿਤ, ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ (ਰਜਿ)
ਮੋਹਾਲੀ ਵੱਲੋਂ8.6.2024 ਨੂੰ
ਰੌਟਰੀ ਕਲੱਬ ਮੋਰਿੰਡਾ ਅਪ੍ਰੈਲ 2024,ਨੂੰ
ਸਨਮਾਨਿਤ ਕੀਤਾ ਗਿਆ।
    ਇਹ ਸੀ ਬੀਬੀ ਅਮਰਜੀਤ ਕੌਰ ਮੋਰਿੰਡਾ ਜੋ ਕਿ ਪੰਜਾਬੀ ਸਾਹਿਤ ਜਗਤ ਦੇ ਵਿੱਚ ਸਹਿਜਤਾ ਸੋਚ ਲੈ ਕੇ ਚੱਲੇ ਹੋਏ ਹਨ। ਜਿਨਾਂ ਦੇ ਕੋਲ ਪੰਜਾਬੀ ਸਾਹਿਤਕਾਰੀ ਨੂੰ ਅਨੇਕਾਂ ਤਰੀਕਿਆਂ ਨਾਲ ਪੇਸ਼ ਕਰਨ ਲਈ ਵਿਸ਼ੇਸ਼ ਖਜ਼ਾਨਾ ਕਿਹਾ ਜਾ ਸਕਦਾ ਹੈ ਅਸੀਂ ਕਾਮਨਾ ਕਰਦੇ ਹਾਂ ਕਿ ਲੇਖਕਾ ਅਮਰਜੀਤ ਕੌਰ ਮੋਰਿੰਡਾ ਨੇ ਜਿੱਥੇ ਪੰਜਾਬੀ ਮਾਂ ਬੋਲੀ ਦੀ ਸੇਵਾ ਵਿੱਚ ਸਾਹਿਤਕ ਘਾਲਣਾ ਘਾਲੀ ਹੈ ਉੱਥੇ ਹੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵਧੀਆਂ ਕਿਤਾਬਾਂ ਪੰਜਾਬੀ ਸਾਹਿਤ ਜਗਤ ਦੇ ਵਿੱਚ ਪੇਸ਼ ਕਰਨ।
ਅਮਰਜੀਤ ਕੌਰ ਅਮਰ ਦੀਆਂ ਵੰਨਗੀਆਂ-
ਦੋ ਤਾਰਾ ਛੰਦ
ਕਿਤੇ ਵਗਦਾ ਝਰਨੇ ਦਾ.
ਨਿਰਮਲ ਕਲ ਕਲ ਕਰਦਾ ਪਾਣੀ।
ਬਰਫ਼ਾਂ ਦੀ ਚਾਦਰ ਲੈ,
ਕਿਧਰੇ ਸੁੱਤੀ ਕੁਦਰਤ ਹਾਣੀ।
ਝੁੰਡ ਉੱਚੇ ਰੁੱਖਾਂ ਦਾ ,
ਕਿਧਰੇ ਅੰਬਰ ਨੂੰ ਹੱਥ ਲਾਵੇ।
ਕੁਦਰਤ ਦੀ ਸੁੰਦਰਤਾ
ਹਰ ਪ੍ਰਾਣੀ ਦੇ ਮਨ ਨੂੰ ਭਾਵੇ।
ਗੀਤ-
ਸਾਰੀਆਂ ਜ਼ਬਾਨਾਂ ਨਾਲੋਂ ਮਿੱਠੀ ਬੋਲੀ,
ਸ਼ੱਕਰ ‘ਚ ਪਾਇਆ ਜਿਵੇਂ ਘੀ।
ਮਾਣ ਬੜਾ ਹੁੰਦਾ ਮੈਨੂੰ  ਬੋਲ ਕੇ ਪੰਜਾਬੀ
ਜਦੋਂ ਆਖਾਂ ਮੈਂ  ਪੰਜਾਬ ਦੀ ਹਾਂ ਧੀ।
ਮਾਂ-
ਮਮਤਾ ਦੀ ਮੂਰਤ ਤੂੰ ਮਾਏ ਫੁੱਲਾਂ ਦੀ ਖੁਸ਼ਬੋਈ।
ਸਹਿਣਸ਼ੀਲਤਾ ਦਾ ਏਂ ਸੋਮਾ ਤੇਰੇ ਤੁੱਲ ਨਾ ਕੋਈ
ਆਜ਼ਾਦੀ-
ਕਰੇਂ ਤੂੰ ਅਮੀਰਾਂ ਸੰਗ ਐਸ਼ ਨੀ ਆਜ਼ਾਦੀਏ,
ਸਾਡੇ ਵੀ ਦੁਆਰੇ ਕਦੇ ਆ।
ਦਰਦ-
ਲੱਗਾ ਇਕਲਾਪੇ ਵਾਲਾ ਘੁਣ ਜਿੰਦ ਚੰਦਰੀ ਨੂੰ
ਕੀਹਦੇ ਨਾਲ ਕਰਾਂ ਸਾਂਝੇ ਬੋਲ ਵੇ।
ਬਾਪ ਤੇਰੇ ਨੇ ਦਿੱਤੀ ਰੋਲ ਸੀ ਜਵਾਨੀ ਮੇਰੀ,
ਦਿੱਤਾ ਤੂੰ ਬੁਢਾਪਾ ਮੇਰਾ ਰੋਲ ਵੇ।
ਕੰਵਲ ਫੁੱਲ ਦੇ ਨਾਲੋਂ  ਚਿੱਟੀ
ਬਾਪ ਤੇਰੇ ਦੀ ਪੱਗ ਕੁੜੇ।
ਵੇਖੀਂ ਕਿਧਰੇ ਪਗੜੀ ਤਾਈਂ
ਦਾਗ਼ ਨਾ ਜਾਵੇ ਲੱਗ ਕੁੜੇ।
ਟੱਪੀਂ ਨਾ ਦਹਿਲੀਜ਼ ਕੁੜੇ
ਫਿਰ ਪਛਤਾਵੇਂਗੀ।
ਸ਼ਿਅਰ-
ਜ਼ਿਹਨ ‘ਪਲ਼ਦੇ ਜਜ਼ਬੇ ਅਕਸਰ
ਰਚਨਾ ਬਣਦੇ ਮਿਹਨਤ ਕਰ,
ਤਾਪ ਘੜੇ ਤੇ ਮਾਂਜ ਸੰਵਾਰੇ
ਸੋਨਾ ਕੋਈ ਸੁਨਿਆਰ ਜਿਵੇਂ।
ਤਪਦੇ ਮਘਦੇ ਸੂਰਜ ਕੋਲ਼ੋਂ
ਲੱਪ ਕਿਰਨਾਂ ਦੀ ਲੈ ਕੇ,
ਜੁਗਨੂੰ ਵਾਂਗੂੰ ਚਾਨਣ ਵੰਡਾਂ
ਸਾਰਾ ਜੱਗ ਰੁਸ਼ਨਾਵਾਂ।
ਹਮੇਸ਼ਾ ਜ਼ਿੰਦਗੀ ਦੀ ਹਰ ਮੁਸੀਬਤ
ਟਾਲ਼ਦੇ ਅੱਖਰ।
ਕਿਸੇ ਚੰਗੇ ਜਿਹੇ ਸਾਂਚੇ ‘ਚ ਜੀਵਨ
ਢਾਲ਼ਦੇ ਅੱਖਰ।
ਚੀਰ-ਹਰਨ  ਦਰੋਪਤੀ ਦਾ
ਹੋ ਰਿਹਾ ਹੈ ਅੱਜ ਵੀ,
ਸੰਖਿਆ ਦੁਰਯੋਧਨਾਂ ਦੀ
ਬੇਸ਼ੁਮਾਰ ਹੋ ਗਈ।
ਪਿਆਰ ਦੇ ਰਿਸ਼ਤੇ ਬਣਾਉਂਦੇ
ਜ਼ਿੰਦਗੀ ਨੂੰ ਖ਼ੁਸ਼ਗਵਾਰ,
ਵਾਂਗ ਫੁੱਲ਼ਾਂ ਮਹਿਕ ਦਿੰਦੇ
ਤਾਜ਼ਗੀ ਦੇ ਨਾਲ ਨਾਲ।
ਔਰਤ ਨਿਸ ਦਿਨ ਸੂਲ਼ੀ ਚੜ੍ਹਦੀ।
ਦੋਸ਼ ਕਿਸੇ ਦੇ ਸਿਰ ਨਾ ਮੜ੍ਹਦੀ।
ਬਲਬੀਰ ਸਿੰਘ ਬੱਬੀ 7009107300
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਗ੍ਰਾਮ ਪੰਚਾਇਤ ਚੋਣਾਂ ਵਿੱਚ ਭਾਈਚਾਰਕ ਸਾਂਝ ਨੂੰ ਕਾਇਮ ਰੱਖਦੇ ਹੋਏ ਪਿੰਡ ਦੇ ਵਿਕਾਸ ਨੂੰ ਤਰਜੀਹ ਦੇਣਾ ਜ਼ਰੂਰੀ
Next articleਉੱਪਰ ਸੇਬ ਹੇਠਾਂ ਭੁੱਕੀ ਖੰਨਾ ਪੁਲਿਸ ਨੇ ਕੱਢੀ ਧੁੱਕੀ