(ਸਮਾਜਵੀਕਲੀ)
ਕਿਸੇ ਨੂੰ ਲੱਗੇ ਗਾਜਰ ਚੰਗੀ ਕਿਸੇ ਨੂੰ ਲੱਗੇ ਸਾਗ
ਜੋ ਹੁੰਦਾ ਬੀਜਿਆ ਉਹੀ ਵੱਢਿਆ ਹਿੱਸੇ ਆਉਂਦਾ ਹੈ
ਕੰਮਾਂ ਨਾਲ ਹੀ ਬਣਾਉਣੇ ਪੈਂਦੇ ਆਪੋ ਆਪਣੇ ਭਾਗ
ਲੰਮੀ ਤਾਣਕੇ ਸੁੱਤਿਆਂ ਨਾ ਮੰਜ਼ਿਲ ਕਦੇ ਮਿਲ ਸਕਦੀ
ਜਾਗ ਉਡਾਈਏ ਬਨੇਰੇ ਬੈਠਾ ਆਲਸ ਵਾਲਾ ਕਾਗ
ਇਂਝ ਕੱਲ੍ਹ ਸੀ ਅੱਜ ਇੰਝ ਹੈ ਤੇ ਕੱਲ੍ਹ ਨੂੰ ਖੌਰੇ ਕੀ ਹੋਣਾ
ਇਸ ਘੁੰਮਣਘੇਰੀ ਤੋਂ ਨਿੱਕਲ ਤੀਰ ਨਿਸ਼ਾਨੇ ਵੱਲ ਦਾਗ
ਹਨੇਰੇ, ਗਮੀਆਂ ਤੇ ਕੰਡਿਆਂ ਭਰੇ ਰਾਹ ਹੋਣੇ ਬਥੇਰੇ
ਨੇਕ ਇਰਾਦੇ ਨਾਲ ‘ਸੋਹੀ’ ਬਾਲਦੇ ਬੁੱਝੇ ਹੋਏ ਚਿਰਾਗ
ਗੁਰਮੀਤ ਸਿੰਘ ਸੋਹੀ
ਪਿੰਡ -ਅਲਾਲ , ਡਾਕ.-ਮੂਲੋਵਾਲ,ਤਹਿਸੀਲ- ਧੂਰੀ, ਜਿਲ੍ਹਾ- ਸੰਗਰੂਰ
ਮੋਬਾਇਲ- 9217981404
‘ਸਮਾਜਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly