ਸਰਕਾਰ ਦੀ ਬੁੱਕਲ ਵਿੱਚ ਬੈਠਣਾ ਜਥੇਬੰਦੀ ਦੀ ਮੂਲ ਵਿਚਾਰਧਾਰਾ ਦੇ ਉਲਟ- ਅਧਿਆਪਕ ਆਗੂ
ਕਪੂਰਥਲਾ , (ਸਮਾਜ ਵੀਕਲੀ) ( ਕੌੜਾ )-ਈ.ਟੀ.ਟੀ.ਅਧਿਆਪਕ ਯੂਨੀਅਨ ਪੰਜਾਬ ਦੀ ਇਕਾਈ ਕਪੂਰਥਲਾ ਦੀ ਅਹਿਮ ਮੀਟਿੰਗ ਸਥਾਨਕ ਸ਼ਾਲਾਮਾਰ ਬਾਗ ਵਿਖੇ ਜਿਲ੍ਹਾ ਪ੍ਰਧਾਨ ਗੁਰਮੇਜ ਸਿੰਘ ਤਲਵੰਡੀ ਚੌਧਰੀਆਂ ਦੀ ਅਗਵਾਈ ਹੇਠ ਹੋਈ । ਇਸ ਮੌਕੇ ਤੇ ਸੂਬਾਈ ਆਗੂ ਰਛਪਾਲ ਸਿੰਘ ਵੜੈਚ ਨੇ ਕਿਹਾ ਕਿ ਜਥੇਬੰਦੀ ਦੀ ਸੂਬਾ ਬਾਡੀ ਪਿਛਲੇ ਕੁਝ ਸਮੇਂ ਤੋ ਜਥੇਬੰਦੀ ਨੂੰ ਆਪਣੀ ਮੂਲ ਵਿਚਾਰਧਾਰਾ ਦੇ ਉਲਟ ਚਲਾ ਰਹੀ ਹੈ। ਅਜਿਹੇ ਸਮੇਂ ਜਦ ਸਰਕਾਰ ਦਾ ਡੰਗ ਮੁਲਾਜ਼ਮ ਪ੍ਰਤੀ ਦਿਨ ਪ੍ਰਤੀ ਦਿਨ ਤਿੱਖਾ ਹੋ ਰਿਹਾ ਹੋਵੇ ਅਤੇ ਪੰਜਾਬ ਦਾ ਹਰ ਵਰਗ ਸਰਕਾਰ ਖਿਲਾਫ ਹੱਕਾਂ ਲਈ ਸੜ੍ਕਾਂ ‘ਤੇ ਰੁਲ ਰਿਹਾ ਹੋਵੇ । ਅਜਿਹੇ ਸਮੇਂ ਜਥੇਬੰਦੀ ਦੇ ਆਗੂ ਦਿੱਲੀ ਜਾ ਕੇ ਸਰਕਾਰ ਦਾ ਪ੍ਰਚਾਰ ਕਰਦੇ ਫਿਰਨ ਤਾਂ , ਜਥੇਬੰਦੀ ,ਜਥੇਬੰਦੀ ਨਹੀਂ, ਰਾਜਸੀ ਪਾਰਟੀ ਦਾ ਵਿੰਗ ਬਣੀ ਲੱਗਦੀ ਹੈ। ਉਹਨਾਂ ਕਿਹਾ ਕਿ ਈ.ਟੀ.ਟੀ.ਅਧਿਆਪਕ ਯੂਨੀਅਨ ਦਾ ਇਤਿਹਾਸ ਬਹੁਤ ਗੌਰਵਮਈ ਰਿਹਾ ਹੈ। ਪਰ ਹੁਣ ਇਸ ਇਤਿਹਾਸ ਨੂੰ ਖਤਮ ਕੀਤਾ ਜਾ ਰਿਹਾ ਹੈ। ਇਸ ਮੌਕੇ ਤੇ ਹਾਜ਼ਰ ਆਗੂਆਂ ਨੇ ਲੰਬੇ ਵਿਚਾਰ ਵਟਾਂਦਰੇ ਉਪਰੰਤ ਕਪੂਰਥਲਾ ਇਕਾਈ ਨੂੰ ਸੂਬਾ ਬਾਡੀ ਨਾਲੋਂ ਅਲੱਗ ਕਰਨ ਦਾ ਫੈਸਲਾ ਕੀਤਾ । ਇਸ ਮੌਕੇ ਤੇ ਕਪੂਰਥਲਾ ਜਿਲ੍ਹੇ ਵੱਲੋਂ ਭੇਜੇ ਦੋਨੋਂ ਸੂਬਾ ਕਮੇਟੀ ਮੈਂਬਰਾਂ ਜਿਨ੍ਹਾਂ ਵਿੱਚ ਦਲਜੀਤ ਸਿੰਘ ਸੈਣੀ ਤੇ ਰਛਪਾਲ ਸਿੰਘ ਵੜੈਚ
ਨੂੰ ਸਟੇਟ ਤੋਂ ਵਾਪਸ ਬੁਲਾਉਣ ਦਾ ਫੈਸਲਾ ਕੀਤਾ। ਇਸ ਮੌਕੇ ਹਾਜਰ ਮੈਂਬਰਾਂ ਨੇ ਮਤਾ ਪਾਇਆ ਕਿ ਜਦ ਤੱਕ ਸਟੇਟ ਕਮੇਟੀ ਜਥੇਬੰਦੀ ਗਵਾਚੀ ਜਥੇਬੰਦਕ ਸੋਚ ਵਾਪਸ ਬਹਾਲ ਨਹੀਂ ਕਰਦੀ ਤਦ ਤੱਕ ਕਪੂਰਥਲਾ ਜਿਲ੍ਹੇ ਦਾ ਸੂਬਾ ਕਮੇਟੀ ਨਾਲ ਕੋਈ ਲੈਣਾ ਦੇਣਾ ਨਹੀਂ ਹੋਵੇਗਾ। ਇਸ ਮੌਕੇ ਤੇ ਸੂਬਾ ਕਮੇਟੀ ਮੈਂਬਰ ਦਲਜੀਤ ਸੈਣੀ,ਜਿਲ੍ਹਾ ਸਰਪ੍ਰਸਤ ਕਰਮਜੀਤ ਗਿੱਲ, ਬਲਾਕ ਪ੍ਰਧਾਨ ਕਪੂਰਥਲਾ 3 ਸੁਖਦੇਵ ਸਿੰਘ, ਬਲਾਕ ਪ੍ਰਧਾਨ ਨਡਾਲਾ ਲਕਸ਼ਦੀਪ ਸ਼ਰਮਾ,ਵਿਵੇਕ ਸ਼ਰਮਾਂ,ਬਲਾਕ ਪ੍ਰਧਾਨ ਸੁਲਤਾਨਪੁਰ ਲੋਧੀ 1 ਸ਼ਿੰਦਰ ਸਿੰਘ ਜੱਬੋਵਾਲ,ਬਲਾਕ ਪ੍ਰਧਾਨ ਮਸੀਤਾਂ ਸੁਖਵਿੰਦਰ ਸਿੰਘ ਕਾਲੇਵਾਲ,ਜਿਲ੍ਹਾ ਕੈਸ਼ੀਅਰ ਅਵਤਾਰ ਸਿੰਘ ਹੈਬਤਪੁਰ,ਜਿਲ੍ਹਾ ਪ੍ਰੈਸ ਸਕੱਤਰ ਕੰਵਲਪ੍ਰੀਤ ਕੌੜਾ,ਜਿਲ੍ਹਾ ਕਮੇਟੀ ਮੈਂਬਰ ਅਮਨਦੀਪ ਸਿੰਘ ਖਿੰਡਾ, ਨਿਰਮਲ ਸਿੰਘ ਸੋਢੀ ਬੂਲਪੁਰ,ਪਰਮਿੰਦਰ ਸਿੰਘ ਆਦਿ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj